ਨਹੀਂ ਚੱਲਿਆ ਇੰਸਟਾਗ੍ਰਾਮ ਦੇ Threads ਦਾ ਜਾਦੂ, ਇਕ ਮਹੀਨੇ 'ਚ ਘੱਟ ਹੋਏ 79 ਫ਼ੀਸਦੀ ਯੂਜ਼ਰਜ਼

Monday, Aug 14, 2023 - 08:21 PM (IST)

ਨਹੀਂ ਚੱਲਿਆ ਇੰਸਟਾਗ੍ਰਾਮ ਦੇ Threads ਦਾ ਜਾਦੂ, ਇਕ ਮਹੀਨੇ 'ਚ ਘੱਟ ਹੋਏ 79 ਫ਼ੀਸਦੀ ਯੂਜ਼ਰਜ਼

ਗੈਜੇਟ ਡੈਸਕ- ਇੰਸਟਾਗ੍ਰਾਮ ਨੇ ਪਿਛਲੇ ਮਹੀਨੇ ਆਪਣੇ ਨਵੇਂ ਟੈਕਸਟ ਆਧਾਰਿਤ ਪਲੇਟਫਾਰਮ ਥ੍ਰੈਡਸ ਨੂੰ ਪੇਸ਼ ਕੀਤਾ ਹੈ। ਸ਼ੁਰੂਆਤ 'ਚ ਇਸ ਐਪ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਸੀ ਪਰ ਹੁਣ ਇਸ ਤੋਂ ਯੂਜ਼ਰਜ਼ ਦਾ ਮੋਹ ਭੰਗ ਹੁੰਦਾ ਨਜ਼ਰ ਆ ਰਿਹਾ ਹੈ। ਐਪ ਦੇ ਯੂਜ਼ਰਜ਼ 'ਚ ਕਰੀਬ 5 ਗੁਣਾ ਦੀ ਕਮੀ ਦੇਖਣ ਨੂੰ ਮਿਲੀ ਹੈ। ਯੂਜ਼ਰਜ਼ ਰੋਜ਼ਾਨਾ ਤਿੰਨ ਮਿੰਟ ਵੀ ਇਸ ਐਪ ਨੂੰ ਇਸਤੇਮਾਲ ਨਹੀਂ ਕਰ ਰਹੇ।

ਇਹ ਵੀ ਪੜ੍ਹੋ- ਹੋ ਜਾਓ ਤਿਆਰ, 15 ਅਗਸਤ ਨੂੰ ਆ ਰਹੀ ਹੈ 5-ਡੋਰ Mahindra Thar, ਜਾਣੋ ਕੀ ਹੋਵੇਗਾ ਖ਼ਾਸ

79 ਫ਼ਸਦੀ ਘਟੇ ਯੂਜ਼ਰਜ਼

ਰਿਪੋਰਟ ਮੁਤਾਬਕ, ਥ੍ਰੈਡਸ ਐਪ ਦੇ ਯੂਜ਼ਰਜ਼ 'ਚ ਕਰੀਬ 5 ਗੁਣਾ ਦੀ ਕਮੀ ਆਈ ਹੈ। ਥ੍ਰੈਡਸ ਐਂਡਰਾਇਡ ਐਪ 'ਤੇ ਆਪਣੀ ਲਾਂਚਿੰਗ ਦੇ 3-4 ਦਿਨਾਂ ਬਾਅਦ ਹੀ ਟ੍ਰੈਫਿਕ 49.3 ਮਿਲੀਅਨ ਦੇਖੀ ਗਈ ਸੀ ਜੋ ਹੁਣ ਘੱਟ ਕੇ 10.3 ਮਿਲੀਅਨ ਰਹਿ ਗਈ ਹੈ। ਯਾਨੀ ਐਪ ਦੇ ਯੂਜ਼ਰਜ਼ 'ਚ 79 ਫ਼ੀਸਦੀ ਦੀ ਕਮੀ ਆਈ ਹੈ। ਉਥੇ ਹੀ ਅਮਰੀਕਾ 'ਚ ਪਲੇਟਫਾਰਮ 'ਤੇ ਬਿਤਾਇਆ ਜਾਣ ਵਾਲਾ ਔਸਤ ਸਮਾਂ ਵੀ ਰੋਜ਼ਾਨਾ ਦੇ ਹਿਸਾਬ ਨਾਲ ਕਾਫੀ ਘੱਟ ਹੋ ਗਿਆ ਹੈ। ਪਹਿਲਾਂ ਯੂਜ਼ਰਜ਼ ਐਪ 'ਤੇ 21 ਮਿੰਟ ਦਾ ਸਮਾਂ ਬਿਤਾ ਰਹੇ ਸਨ, ਜੋ ਹੁਣ ਘੱਟ ਕੇ 3 ਮਿੰਟ ਤੋਂ ਵੀ ਘੱਟ ਹੋ ਗਿਆ ਹੈ। 

ਇਹ ਵੀ ਪੜ੍ਹੋ– 'X' 'ਚ ਆ ਰਿਹੈ ਵਟਸਐਪ ਵਾਲਾ ਇਹ ਸ਼ਾਨਦਾਰ ਫੀਚਰ, ਜਲਦ ਹੋਵੇਗਾ ਲਾਂਚ

ਐਕਸ ਕਾਰਪ ਦੀ ਟੱਕਰ 'ਚ ਹੋਇਆ ਸੀ ਲਾਂਚ

ਟੈਕਸਟ ਆਧਾਰਿਤ ਸੋਸ਼ਲ ਮੀਡੀਆ ਐਪ ਥ੍ਰੈਡਸ ਨੂੰ ਐਕਸ ਕਾਰਪ (ਪਹਿਲਾਂ ਟਵਿਟਰ) ਦੀ ਟੱਕਰ 'ਚ ਪੇਸ਼ ਕੀਤਾ ਗਿਆ ਹੈ। ਐਪ ਨੂੰ 6 ਜੁਲਾਈ ਨੂੰ ਪੇਸ਼ ਕੀਤਾ ਗਿਆ ਸੀ ਅਤੇ ਲਾਂਚਿੰਗ ਤੋਂ ਬਾਅਦ ਇਸਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਸੀ। ਹਾਲਾਂਕਿ, ਹੁਣ ਮੈਟਾ ਲਈ ਪਰੇਸ਼ਾਨ ਕਰਨ ਵਾਲੀ ਖਬਰ ਹੈ। ਥ੍ਰੈਡਸ ਜਿਥੇ ਪਹਿਲਾਂ ਟਵਿਟਰ ਲਈ ਮੁਸੀਬਤ ਬਣਿਆ ਹੋਇਆ ਸੀ ਪਰ ਹੁਣ ਥ੍ਰੈਡਸ ਦੇ ਯੂਜ਼ਰਜ਼ ਲਗਾਤਾਰ ਘੱਟ ਹੁੰਦੇ ਜਾ ਰਹੇ ਹਨ। 

ਦੱਸ ਦੇਈਏ ਕਿ ਐਕਸ ਕਾਰਪ ਦੇ ਫਿਲਹਾਲ 100 ਮਿਲੀਅਨ ਤੋਂ ਜ਼ਿਆਦਾ ਡੇਲੀ ਐਕਟਿਵ ਯੂਜ਼ਰਜ਼ ਹਨ। ਉਥੇ ਹੀ ਥ੍ਰੈਡਸ ਦੇ ਯੂਜ਼ਰਜ਼ ਘੱਟ ਕੇ ਸਿਰਫ਼ 10.3 ਮਿਲੀਅਨ ਡੇਲੀ ਐਕਟਿਵ ਯੂਜ਼ਰਜ਼ ਰਹਿ ਗਏ ਹਨ। ਔਸਤ ਟਾਈਮ ਬਿਤਾਉਣ ਦੇ ਮਾਮਲੇ 'ਚ ਵੀ ਐਕਸ ਕਾਰਪ ਕਾਫੀ ਅੱਗੇ ਹੈ। ਐਕਸ 'ਤੇ ਯੂਜ਼ਰਜ਼ ਹਰ ਰੋਜ਼ ਕਰੀਬ 25 ਮਿੰਟ ਦਾ ਔਸਤ ਟਾਈਮ ਬਿਤਾ ਰਹੇ ਹਨ।

ਇਹ ਵੀ ਪੜ੍ਹੋ– 'X' ਤੋਂ ਪੈਸੇ ਕਮਾਉਣਾ ਹੁਣ ਹੋਇਆ ਬਹੁਤ ਹੀ ਆਸਾਨ, ਐਲੋਨ ਮਸਕ ਨੇ ਕਰ ਦਿੱਤਾ ਵੱਡਾ ਐਲਾਨ

ਲਾਂਚ ਹੁੰਦੇ ਹੀ ਥ੍ਰੈਡਸ ਨੇ ਬਣਾਏ ਸਨ ਕਈ ਰਿਕਾਰਡ

ਲਾਂਚਿੰਗ ਦੇ ਸਿਰਫ ਦੋ ਘੰਟਿਆਂ ਦੇ ਅੰਦਰ ਹੀ ਥ੍ਰੈਡਸ ਨੂੰ 20 ਲੱਖ ਲੋਕਾਂ ਨੇ ਡਾਊਨਲੋਡ ਕੀਤਾ ਸੀ ਅਤੇ ਸਿਰਫ਼ 18 ਘੰਟਿਆਂ 'ਚ ਇਸਦੇ ਡਾਊਨਲੋਡ ਦਾ ਅੰਕੜਾ 30 ਮਿਲੀਅਨ ਯਾਨੀ 3 ਕਰੋੜ ਪਹੁੰਚ ਗਿਆ ਸੀ। ਅਜਿਹੇ 'ਚ ਐਲੋਨ ਮਸਕ ਦੇ ਟਵਿਟਰ ਲਈ ਥ੍ਰੈਡਸ ਸਭ ਤੋਂ ਵੱਡਾ ਮੁਕਾਬਲੇਬਾਜ਼ ਮੰਨਿਆ ਜਾ ਰਿਹਾ ਸੀ। ਦੱਸ ਦੇਈਏ ਕਿ 1 ਕਰੋੜ ਡਾਊਨਲੋਡ ਦੀ ਗਿਣਤੀ ਨੂੰ ਪਾਰ ਕਰਨ 'ਚ ਟਵਿਟਰ ਨੂੰ ਦੋ ਸਾਲਾਂ ਦਾ ਸਮਾਂ ਲੱਗਾ ਸੀ।

ਇਹ ਵੀ ਪੜ੍ਹੋ- ਆਜ਼ਾਦੀ ਦਿਹਾੜੇ ਮੌਕੇ ਸ਼ਰਮਿੰਦਾ ਹੋਏ ਪਾਕਿਸਤਾਨੀ, ਬੁਰਜ ਖਲੀਫਾ 'ਤੇ ਨਹੀਂ ਦਿਖਾਇਆ ਗਿਆ ਝੰਡਾ, ਵੀਡੀਓ ਵਾਇਰਲ

 

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Rakesh

Content Editor

Related News