30 ਅਗਸਤ ਤੋਂ ਬੰਦ ਹੋ ਜਾਵੇਗਾ ਇੰਸਟਾਗ੍ਰਾਮ ਸਟੋਰੀਜ਼ ਦਾ Swipe-up ਫੀਚਰ

08/25/2021 1:19:28 PM

ਗੈਜੇਟ ਡੈਸਕ– ਫੇਸਬੁੱਕ ਦੀ ਮਲਕੀਅਤ ਵਾਲਾ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ 30 ਅਗਸਤ 2021 ਤੋਂ ਇੰਸਟਾਗ੍ਰਾਮ ਸਟੋਰੇਜ਼ ’ਚ ‘ਸਵਾਈਪ-ਅਪ’ ਆਪਸ਼ਨ ਨੂੰ ਹਟਾਉਣ ਜਾ ਰਿਹਾ ਹੈ। ਇਹ ਪ੍ਰਸਿੱਧ ਫੀਚਰ ਨੇ ਇਤਿਹਾਸਿਕ ਰੂਪ ਨਾਲ ਬਿਜ਼ਨੈੱਸ ਅਤੇ ਹਾਈ-ਪ੍ਰੋਫਾਈਲ ਕ੍ਰਿਏਟਰਾਂ ਨੂੰ ਆਪਣੀ ਸਟੋਰੀ ਦੇ ਵਿਊਅਰਜ਼ ਨੂੰ ਇਕ ਵੈੱਬਸਾਈਟ ’ਤੇ ਜਾਣ ਦੀ ਮਨਜ਼ੂਰੀ ਦਿੰਦਾ ਹੈ, ਜਿੱਥੇ ਉਹ ਕਿਸੇ ਪ੍ਰੋਡਕਟ ਬਾਰੇ ਜ਼ਿਆਦਾ ਜਾਣ ਸਕਦੇ ਹਨ ਪਰ ਕੰਪਨੀ ਹੁਣ ਇਹ ਫੀਚਰ ਬੰਦ ਕਰ ਰਹੀ ਹੈ। ਹਾਲਾਂਕਿ, ਇਸ ਦੇ ਥਾਂ ਨਵਾਂ ਫੀਚਰ ਕੰਮ ਕਰੇਗਾ। ਕੰਪਨੀ ਮੁਤਾਬਕ, ‘ਸਵਾਈਪ-ਅਪ’ ਕਾਲ-ਟੂ-ਐਕਸ਼ਨ ਦੀ ਥਾਂ ’ਤੇ ਇੰਸਟਾਗ੍ਰਾਮ ਯੂਜ਼ਰਸ ਜਿਨ੍ਹਾਂ ਕੋਲ ਪਹਿਲਾਂ ਤੋਂ ਇਹ ਫੀਚਰ ਸੀ, ਉਹ ਨਵੇਂ ‘ਲਿੰਕ ਸਟਿਕਰ’ ਦੀ ਵਰਤੋਂ ਕਰ ਸਕਣਗੇ। 

30 ਅਗਸਤ ਤੋਂ ਹੋਵੇਗਾ ਰੋਲਆਊਟ
ਕੰਪਨੀ ਨੇ ਕਿਹਾ ਕਿ ਇਹ ਸਟਿਕਰ ਜੂਨ ’ਚ ਕੁਝ ਹੀ ਯੂਜ਼ਰਸ ਨਾਲ ਟੈਸਟ ਕੀਤਾ ਗਿਆ ਸੀ ਪਰ 30 ਅਗਸਤ ਤੋਂ ਇਸ ਨੂੰ ਬਾਕੀ ਸਾਰਿਆਂ ਲਈ ਰੋਲਆਊਟ ਕਰ ਦਿੱਤਾ ਜਾਵੇਗਾ। ਐਪ ਰਿਸਰਚਰ ਜੇਨ ਮਨਚੁਨ ਵੋਂਗ ਨੇ ਸਭ ਤੋਂ ਪਹਿਲਾਂ ਇਸ ’ਤੇ ਧਿਆਨ ਦਿੱਤਾ। ਇੰਸਟਾਗ੍ਰਾਮ ਦਾ ਕਹਿਣਾ ਹੈ ਕਿ ਉਹ ਉਨ੍ਹਾਂ ਲੋਕਾਂ ਨੂੰ ਬਦਲਣਾ ਸ਼ੁਰੂ ਕਰ ਦੇਵੇਗੀ, ਜਿਨ੍ਹਾਂ ਕੋਲ 30 ਅਗਸਤ, 2021 ਤੋਂ ਲਿੰਕ ਸਟਿਕਰ ਲਈ ਸਵਾਈਪ-ਅਪ ਲਿੰਕ ਤਕ ਐਕਸੈਸ ਹੈ। ਇਸ ਵਿਚ ਉਹ ਵਪਾਰ ਅਤੇ ਕ੍ਰਿਏਟਰ ਸ਼ਾਮਲ ਹੋਣਗੇ ਜੋ ਜਾਂ ਤਾਂ ਵੈਰੀਫਾਈਡ ਹਨ ਜਾਂ ਫਿਰ ਜਿਨ੍ਹਾਂ ਨੇ ਫਾਲੋਅਰਜ਼ ਦੀ ਗਿਣਤੀ ਲਈ ਮਿਆਦ ਪੂਰੀ ਕਰ ਲਈ ਹੈ। 

ਵਿਊਅਰਜ਼ ਕਰ ਸਕਣਗੇ ਰਿਪਲਾਈ
Polls, questions ਅਤੇ location ਸਟਿਕਰ ਦੀ ਤਰ੍ਹਾਂ ਲਿੰਕ ਸਟਿਕਰ ਕ੍ਰਿਏਟਰਾਂ ਨੂੰ ਵੱਖ-ਵੱਖ ਸਟਾਈਲ ’ਚ ਟਾਗਲ ਕਰਨ ਦਿੰਦਾ ਹੈ, ਸਟਿਕਰ ਦਾ ਸਾਈਜ਼ ਬਦਲਦਾ ਹੈ ਅਤੇ ਫਿਰ ਇਸ ਨੂੰ ਜ਼ਿਆਦਾ ਤੋਂ ਜ਼ਿਆਦਾ ਅੰਗੇਜ਼ਮੈਂਟ ਲਈ ਸਟੋਰ ’ਤੇ ਪਲੇਸ ਕਰ ਦਿੰਦਾ ਹੈ। ਇਸ ਤੋਂ ਇਲਾਵਾ ਵਿਊਅਰਜ਼ ਹੁਣ ਕਿਸੇ ਵੀ ਸਟੋਰੀ ਦੀ ਤਰ੍ਹਾਂ ਲਿੰਕ ਸਟਿਕਰ ਅਟੈਚਡ ਪੋਸਟ ’ਤੇ ਰਿਐਕਸ਼ਨ ਅਤੇ ਰਿਪਲਾਈ ਕਰ ਸਕਣਗੇ। ਇਸ ਤੋਂ ਪਹਿਲਾਂ ਸਵਾਈਪ-ਅਪ ਲਿੰਕ ਵਾਲੇ ਪੋਸਟ ’ਤੇ ਉਸ ਤਰ੍ਹਾਂ ਦਾ ਫੀਡਬੈਕ ਸੰਭਵ ਨਹੀਂ ਸੀ। 


Rakesh

Content Editor

Related News