Instagram ਤੋਂ Twitter ’ਤੇ ਕ੍ਰਾਸ-ਪੋਸਟਿੰਗ ਹੋਵੇਗੀ ਆਸਾਨ, ਐਪ ’ਚ ਵਾਪਸ ਆਇਆ ਇਹ ਫੀਚਰ

Friday, Nov 05, 2021 - 04:17 PM (IST)

Instagram ਤੋਂ Twitter ’ਤੇ ਕ੍ਰਾਸ-ਪੋਸਟਿੰਗ ਹੋਵੇਗੀ ਆਸਾਨ, ਐਪ ’ਚ ਵਾਪਸ ਆਇਆ ਇਹ ਫੀਚਰ

ਗੈਜੇਟ ਡੈਸਕ– ਇੰਸਟਾਗ੍ਰਾਮ ਟਵਿਟਰ ਆਪਣੇ ਪੋਸਟ ਲਈ ਲਿੰਕ ਪ੍ਰੀਵਿਊ ਵਾਪਸ ਲਿਆ ਰਿਹਾ ਹੈ, ਜਿਸ ਨੂੰ ਟਵਿਟਰ ਕਾਰਡ ਦੇ ਰੂਪ ’ਚ ਵੀ ਜਾਣਿਆ ਜਾਂਦਾ ਹੈ। ਹੁਣ ਯੂਜ਼ਰਸ ਟਵਿਟਰ ’ਤੇ ਇੰਸਟਾਗ੍ਰਾਮ ਲਿੰਕ ਸ਼ੇਅਰ ਕਰਨਗੇ ਤਾਂ ਟਵੀਟ ’ਚ ਪੋਸਟ ਦਾ ਪ੍ਰੀਵਿਊ ਦਿਖਾਇਆ ਜਾਵੇਗਾ। ਇਸ ਬਦਲਾਅ ਤੋਂ ਪਹਿਲਾਂ ਜਦੋਂ ਯੂਜ਼ਰਸ ਟਵਿਟਰ ’ਤੇ ਇੰਸਟਾਗ੍ਰਾਮ ਲਿੰਕ ਪੋਸਟ ਕਰਦੇ ਸਨ ਤਾਂ ਟਵੀਟ ਸਿਰਫ ਇੰਸਟਾਗ੍ਰਾਮ ਲਿੰਕ ਦਾ ਯੂ.ਆਰ.ਐੱਲ. ਪ੍ਰਦਰਸ਼ਿਤ ਕਰਦਾ ਸੀ। ਇਹ ਅਪਡੇਟ ਅੱਜ ਤੋਂ ਸਾਰੇ ਯੂਜ਼ਰਸ ਲਈ ਐਂਡਰਾਇਡ, ਆਈ.ਓ.ਐੱਸ. ਅਤੇ ਵੈੱਬ ’ਤੇ ਸ਼ੁਰੂ ਹੋ ਰਿਹਾ ਹੈ। ਹਾਲਾਂਕਿ, ਇਹ ਇਕ ਛੋਟਾ ਫੀਚਰ ਹੈ ਪਰ ਇਸ ਦਾ ਯੂਜ਼ਰਸ ਦੁਆਰਾ ਸਵਾਗਤ ਕੀਤਾ ਜਾਵੇਗਾ ਕਿਉਂਕਿ ਇਹ ਇੰਸਟਾਗ੍ਰਾਮ ਤੋਂ ਟਵਿਟਰ ’ਤੇ ਕ੍ਰਾਸ-ਪੋਸਟਿੰਗ ਨੂੰ ਬਹੁਤ ਆਸਾਨ ਬਣਾਉਂਦਾ ਹੈ। 

 

ਇੰਝ ਕੰਮ ਕਰਦਾ ਹੈ ਇੰਸਟਾਗ੍ਰਾਮ ਦਾ ਲਿੰਕ ਪ੍ਰੀਵਿਊ ਫੀਚਰ
ਇਹ ਫੀਚਰ ਹੁਣ ਟਵਿਟਰ ’ਤੇ ਸ਼ੇਅਰ ਕੀਤੇ ਗਏ ਇੰਸਟਾਗ੍ਰਾਮ ਲਿੰਕ ਨੂੰ ਇਕ ਛਾਟਾ ਲਿੰਕ ਪ੍ਰੀਵਿਊ ਦਿਖਾਉਣ ਦੀ ਮਨਜ਼ੂਰੀ ਦੇਵੇਗਾ, ਜਿਸ ਨਾਲ ਯੂਜ਼ਰਸ ਨੂੰ ਲਿੰਕ ’ਤੇ ਕਲਿੱਕ ਕੀਤੇ ਬਿਨਾਂ ਇੰਸਟਾਗ੍ਰਾਮ ਪੋਸਟ ਦੀ ਇਕ ਝਲਕ ਮਿਲ ਸਕੇ। ਹੁਣ ਜਦੋਂ ਤੁਸੀਂ ਟਵਿਟਰ ’ਤੇ ਇਕ ਇੰਸਟਾਗ੍ਰਾਮ ਲਿੰਕ ਸ਼ੇਅਰ ਕਰਦੇ ਹੋ ਤਾਂ ਉਸ ਪੋਸਟ ਦਾ ਪ੍ਰੀਵਿਓ ਦਿਖਾਈ ਦੇਵੇਗਾ, ‘ਇੰਸਟਾਗ੍ਰਾਮ ਨੇ ਇਕ ਨਵੇਂ ਟਵੀਟ ’ਚ ਫੀਚਰ ਦੀ ਵਾਪਸੀ ਦਾ ਐਲਾਨ ਕਰਦੇ ਹੋਏ ਕਿਹਾ। 

ਇੰਸਟਾਗ੍ਰਾਮ ਨੇ ਇਸ ਤੋਂ ਪਹਿਲਾਂ ਵੀ ਇਕ ਵਾਪ ਆਪਣੇ ਪਲੇਟਫਾਰਮ ’ਤੇ ਟਵਿਟਰ ’ਤੇ ਲਿੰਕ ਪ੍ਰੀਵਿਊ ਦੀ ਸੁਵਿਧਾ ਦਿੱਤੀ ਸੀ। ਇਹ ਸੁਵਿਧਾ ਇੰਸਟਾਗ੍ਰਾਮ ਲਿੰਕ ਨੂੰ ਇਕ ਛੋਟੇ ਪ੍ਰੀਵਿਓ ਦੇ ਨਾਲ ਮਾਈਕ੍ਰੋ-ਬਲਾਗਿੰਗ ਪਲੇਟਫਾਰਮ ’ਤੇ ਸ਼ੇੱਰ ਕਰਨ ਦੀ ਮਨਜ਼ੂਰੀ ਦਿੰਦੀ ਹੈ। ਹਾਲਾਂਕਿ, ਇਸ ਨੂੰ ਕਿਸੇ ਕਾਰਨ ਹਟਾ ਦਿੱਤਾ ਗਿਆ ਸੀ, ਸ਼ੇਅਰ ਕੀਤੇ ਗਏ ਇੰਸਟਾਗ੍ਰਾਮ ਲਿੰਕ ਨੂੰ ਸਾਲਾਂ ਤਕ ਸਿਰਫ ਸਾਦੇ ਲਿੰਕ ’ਚ ਬਦਲ ਦਿੱਤਾ। 


author

Rakesh

Content Editor

Related News