ਸਨੈਪਚੈਟ ਦੇ ਫੀਚਰ ਦੀ ਤਰ੍ਹਾਂ ਕੰਮ ਕਰੇਗਾ ਇੰਸਟਾਗ੍ਰਾਮ ਦਾ ਨਵਾਂ ਫੀਚਰ

Thursday, Aug 04, 2016 - 05:32 PM (IST)

ਸਨੈਪਚੈਟ ਦੇ ਫੀਚਰ ਦੀ ਤਰ੍ਹਾਂ ਕੰਮ ਕਰੇਗਾ ਇੰਸਟਾਗ੍ਰਾਮ ਦਾ ਨਵਾਂ ਫੀਚਰ

ਜਲੰਧਰ- ਮਸ਼ਹੂਰ ਫੋਟੋ ਸ਼ੇਅਰਿੰਗ ਐਪ ਇੰਸਟਾਗ੍ਰਾਮ ਇਕ ਨਵਾਂ ਫੀਚਰ ਲਾਂਚ ਕਰ ਰਹੀ ਹੈ ਜੋ ਸਨੈਪਚੈਟ ਦੇ ਇਕ ਫੀਚਰ ਦੀ ਤਰ੍ਹਾਂ ਹੀ ਕੰਮ ਕਰੇਗਾ। ਇਸ ਫੀਚਰ ਦਾ ਨਾਂ ਸਟੋਰੀਜ਼ ਹੈ ਅਤੇ ਯੂਜ਼ਰ ਇਸ ਦੀ ਵਰਤੋਂ ਨਾਲ ਵੀਡੀਓਜ਼ ਅਤੇ ਫੋਟੋਜ਼ ਨੂੰ ਇਕ ਦਿਨ ਲਈ ਸ਼ੇਅਰ ਕਰ ਸਕਣਗੇ ਭਾਵ 24 ਘੰਟਿਆਂ ਬਾਅਦ ਇਹ ਫੋਟੋਜ਼ ਅਤੇ ਵੀਡੀਓਜ਼ ਗਾਇਬ ਹੋ ਜਾਣਗੀਆਂ। ਇਹ ਨਵਾਂ ਫੀਚਰ ਦੋਨਾਂ ਫੋਟੋਜ਼ ਅਤੇ ਵੀਡੀਓਜ਼ ਨੂੰ ਇਕ ਸਲਾਈਡ ਸ਼ੋਅ ਫਾਰਮੈਟ ''ਚ ਸਟਿੱਚ ਕਰਦਾ ਹੈ ਜਿਸ ਨਾਲ ਯੂਜ਼ਰਜ਼ ਟੈਕਸਟ ਜਾਂ ਡੂਡਲਜ਼ ਨੂੰ ਐਡ ਕਰ ਸਕਦੇ ਹਨ। 

 
ਸਨੈਪਚੈਟ ''ਚ ਇਕ ਸਟੋਰੀ ਫੀਚਰ ਵੀ ਮੌਜ਼ੂਦ ਹੈ ਜੋ ਇਸੇ ਤਰ੍ਹਾਂ ਹੀ ਕੰਮ ਕਰਦਾ ਹੈ। ਕਾਪਿੰਗ ਜਾਂ ਕਿਸੇ ਹੋਰ ਸਰਵਿਸ ਦੀ ਵਰਤੋਂ ਕਰਨਾ ਟੈੱਕ ਕੰਪਨੀਆਂ ਲਈ ਆਮ ਗੱਲ ਹੈ। ਇੰਸਟਾਗ੍ਰਾਮ ਦੀ ਓਨਰ ਫੇਸਬੁਕ ਇਸ ਗੱਲ ਤੋਂ ਅਨਜਾਣ ਨਹੀਂ ਹੈ । ਇਸ ਵੱਲੋਂ ਕੁੱਝ ਸਾਲ ਪਹਿਲਾਂ ਸਲਿੰਗਸ਼ਾਟ ਨਾਂ ਦੇ ਸ਼ੇਅਰਿੰਗ ਐਪ ਲਈ ਵੀ ਕੋਸ਼ਿਸ਼ ਕੀਤੀ ਗਈ ਸੀ ਪਰ ਜ਼ਿਆਦਾ ਦੇਰ ਤੱਕ ਫੜ ਕੇ ਨਹੀਂ ਰੱੱਖ ਸਕੀ।

Related News