Instagram ਦਾ ਵੱਡਾ ਐਲਾਨ, ਨਵੇਂ ਯੂਜ਼ਰਜ਼ ਜੋੜਨ ''ਤੇ ਮਿਲਣਗੇ 16 ਲੱਖ ਰੁਪਏ

Tuesday, May 20, 2025 - 06:34 PM (IST)

Instagram ਦਾ ਵੱਡਾ ਐਲਾਨ, ਨਵੇਂ ਯੂਜ਼ਰਜ਼ ਜੋੜਨ ''ਤੇ ਮਿਲਣਗੇ 16 ਲੱਖ ਰੁਪਏ

ਗੈਜੇਟ ਡੈਸਕ- ਇੰਸਟਾਗ੍ਰਾਮ ਨੇ ਆਪਣੇ ਕ੍ਰਿਏਟਰਾਂ ਲਈ ਇਕ ਨਵਾਂ ਆਫਰ ਸ਼ੁਰੂ ਕੀਤਾ ਹੈ। ਹੁਣ ਜਿਹੜੇ ਕ੍ਰਿਏਟਰ ਇੰਸਟਾਗ੍ਰਾਮ 'ਤੇ ਨਵੇਂ ਯੂਜ਼ਰਜ਼ ਜੋੜਨਗੇ, ਉਨ੍ਹਾਂ ਨੂੰ ਇਸਦੇ ਬਦਲੇ ਪੈਸੇ ਮਿਲਣਗੇ। 

16 ਲੱਖ ਰੁਪਏ ਦਾ ਇਨਾਮ

ਇਹ ਇਨਾਮ 20,000 ਡਾਲਰ (ਕਰੀਬ 16 ਲੱਖ ਰੁਪਏ) ਤਕ ਹੋ ਸਕਦਾ ਹੈ। ਇੰਸਟਾਗ੍ਰਾਮ ਦੀ ਮਲਕੀਅਲ ਵਾਲੀ ਕੰਪਨੀ ਮੈਟਾ ਨੇ ਇਕ ਨਵਾਂ 'ਰੈਫਰਲ' ਟੂਲ ਪੇਸ਼ ਕੀਤਾ ਹੈ। ਇਸ ਟੂਲ ਦੀ ਮਦਦ ਨਾਲ ਕ੍ਰਿਏਟਰ ਆਪਣੇ ਦੋਸਤਾਂ ਨੂੰ ਇੰਸਟਾਗ੍ਰਾਮ ਨਾਲ ਜੋੜ ਸਕਦੇ ਹਨ। ਇਸ ਲਈ ਇਕ ਸਪੈਸ਼ਲ ਰੈਫਲਰ ਲਿੰਕ ਦਾ ਇਸਤੇਮਾਲ ਕਰਨਾ ਹੋਵੇਗਾ। 

ਕੀ ਕਰਨਾ ਹੋਵੇਗਾ

ਜੇਕਰ ਕੋਈ ਨਵਾਂ ਯੂਜ਼ਰ ਤੁਹਾਡੇ ਦਿੱਤੇ ਗਏ ਲਿੰਕ ਤੋਂ ਇੰਸਟਾਗ੍ਰਾਮ 'ਤੇ ਅਕਾਊਂਟ ਬਣਾਉਂਦਾ ਹੈ ਅਤੇ ਥੋੜੇ ਸਮੇਂ ਤਕ ਐਕਟਿਵ ਰਹਿੰਦਾ ਹੈ ਤਾਂ ਤੁਹਾਨੂੰ ਇਸਦੇ ਬਦਲੇ ਪੈਸੇ ਮਿਲਣਗੇ। ਜਿੰਨੇ ਜ਼ਿਆਦਾ ਲੋਕ ਜੁੜਨਗੇ, ਓਨੀ ਜ਼ਿਆਦਾ ਕਮਾਈ ਹੋਵੇਗੀ। ਫਿਲਹਾਲ ਇਹ ਸਕੀਮ ਅਮਰੀਕਾ 'ਚ ਸ਼ੁਰੂ ਕੀਤੀ ਗਈ ਹੈ। ਜੇਕਰ ਇਹ ਕਾਮਯਾਬ ਰਹਿੰਦੀ ਹੈ ਤਾਂ ਜਲਦੀ ਹੀ ਬਾਕੀ ਦੇਸ਼ਾਂ 'ਚ ਵੀ ਆ ਸਕਦੀ ਹੈ। 

ਕਿਵੇਂ ਕੰਮ ਕਰੇਗਾ ਇਹ ਫੀਚਰ

ਹਰ ਕ੍ਰਿਏਟਰ ਨੂੰ ਇਕ ਖਾਸ ਲਿੰਕ ਮਿਲੇਗਾ। ਜਦੋਂ ਉਹ ਉਸ ਲਿੰਕ ਨੂੰ ਦੂਜਿਆਂ ਨਾਲਸ਼ੇਅਰ ਕਰੇਗਾ ਅਤੇ ਨਵੇਂ ਯੂਜ਼ਰ ਉਸ ਲਿੰਕ ਤੋਂ ਇੰਸਟਾਗ੍ਰਾਮ ਜੁਆਇਨ ਕਰਨਗੇ ਤਾਂ ਕ੍ਰਿਏਟਰ ਦੇ ਨਾਂ 'ਤੇ ਰਿਕਾਰਡ ਬਣੇਗਾ। ਜੇਕਰ ਉਹ ਨਵਾਂ ਯੂਜ਼ਰ ਕੁਝ ਦਿਨਾਂ ਤਕ ਇੰਸਟਾਗ੍ਰਾਮ 'ਤੇ ਐਕਟਿਵ ਰਹਿੰਦਾ ਹੈ ਤਾਂ ਕ੍ਰਿਏਟਰ ਨੂੰ ਉਸਦੇ ਬਦਲੇ ਇਨਾਮ ਮਿਲੇਗਾ।ਇਹ ਫੀਚਰ ਅਜੇ ਟੈਸਟਿੰਗ ਪੜਾਅ 'ਚ ਹੈ। 

ਅਜੇ ਇਹ ਫੀਚਰ ਚੁਣੇ ਹੋਏ ਕ੍ਰਿਏਟਰਾਂ ਨੂੰ ਹੀ ਦਿੱਤੀ ਗਈ ਹੈ। ਧਿਆਨ ਰਹੇ ਕਿ ਤੁਸੀਂ ਜਿਸਨੂੰ ਰੈਫਰਲ ਲਿੰਗ ਭੋਜੇਗੇ, ਉਹ ਸ਼ਖਸ ਪਹਿਲਾਂ ਤੋਂ ਇੰਸਟਾਗ੍ਰਾਮ ਯੂਜ਼ਰ ਨਾ ਹੋਵੇ। 

ਕੰਪਨੀ ਕਿਉਂ ਲਿਆਈ ਇਹ ਫੀਚਰ

ਇੰਸਟਾਗ੍ਰਾਮ ਦੀ ਮਲਕੀਅਤ ਵਾਲੀ ਕੰਪਨੀ ਮੈਟਾ, ਟਿਕਟੌਕ ਅਤੇ ਯੂਟਿਊਬ ਸ਼ਾਰਟ, ਸਨੈਪਚੈਟ ਤੋਂ ਮਿਲ ਰਹੀ ਚੁਣੌਤੀ ਤੋਂ ਅੱਗੇ ਨਿਕਲਣ ਲਈ ਇਹ ਆਫਰ ਲੈ ਕੇ ਆਈ ਹੈ। 


author

Rakesh

Content Editor

Related News