ਇੰਸਟਾਗ੍ਰਾਮ ''ਤੇ ਆਏਗਾ ਫੇਸਬੁੱਕ ਦਾ ਇਹ ਲੋਕਪ੍ਰਿਅ ਫੀਚਰ

10/23/2016 2:47:22 PM

ਜਲੰਧਰ- ਫੇਸਬੁੱਕ ਦਾ ਲਾਈਵ ਫੀਚਰ ਬੇਹੱਦ ਲੋਕਪ੍ਰਿਅ ਹੋ ਗਿਆ ਹੈ। ਹੁਣ ਤਾਂ ਆਮ ਯੂਜ਼ਰਸ ਵੀ ਫੇਸਬੁੱਕ ਲਾਈਵ ਨਾਲ ਜੁੜ ਰਹੇ ਹਨ। ਜੇਕਰ ਤੁਸੀਂ ਫੇਸਬੁੱਕ ਦੀ ਥਾਂ ਇੰਸਟਾਗ੍ਰਾਮ ਦੀ ਜ਼ਿਆਦਾ ਵਰਤੋਂ ਕਰਦੇ ਹੋ ਤਾਂ ਅਜਿਹੇ ਹੀ ਫੀਚਰ ਫੋਟੋ ਸ਼ੇਅਰਿੰਗ ਐਪ ਇੰਸਟਾਗ੍ਰਾਮ ''ਤੇ ਦੇਖਣਾ ਚਾਹੁੰਦੇ ਹੋ ਤਾਂ ਤੁਹਾਡੇ ਲਈ ਖੁਸ਼ਖਬਰੀ ਹੈ। ਫੇਸਬੁੱਕ ਦੀ ਮਲਕੀਅਤ ਵਾਲੀ ਕੰਪਨੀ ਇੰਸਟਾਗ੍ਰਾਮ ਨੇ ਲਾਈਵ ਫੀਚਰ ਨੂੰ ਇੰਸਟਾਗ੍ਰਾਮ ''ਚ ਐਡ ਕੀਤਾ ਹੈ ਜੋ ਸਟੋਰੀ ਫੀਡ ਦੇ ਫਰੰਟ ''ਚ ਦਿਖਾਈ ਦੇਵੇਗਾ। ਹਾਲਾਂਕਿ ਅਜੇ ਇਹ ਫੀਚਰ ਟੈਸਟਿੰਗ ਸਟੇਜ ''ਚ ਹੈ ਅਤੇ ਸਾਰੇ ਯੂਜ਼ਰਸ ਲਈ ਉਪਲੱਬਧ ਨਹੀਂ ਹੈ। ਟੀ ਜਨਰਲ ਦੀ ਖਬਰ ਮੁਤਾਬਕ ਇੰਸਟਾਗ੍ਰਾਮ ''ਚ ਗੋ ਇੰਸਟਾ ਨਾਂ ਦਾ ਬਟਨ ਹੋਵੇਗਾ। ਫਿਲਹਾਲ ਇੰਸਟਾਗ੍ਰਾਮ ਨੇ ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ।

Related News