ਕਈ ਘੰਟਿਆਂ ਤਕ ਠੱਪ ਰਹਿਣ ਤੋਂ ਬਾਅਦ ਇੰਸਟਾਗ੍ਰਾਮ ਦੀਆਂ ਸੇਵਾਵਾਂ ਮੁੜ ਸ਼ੁਰੂ

07/15/2022 1:36:18 PM

ਗੈਜੇਟ ਡੈਸਕ– 14 ਜੁਲਾਈ ਨੂੰ ਟਵਿਟਰ ਦੇ ਠੱਪ ਹੋਣ ਤੋਂ ਬਾਅਦ ਇੰਸਟਾਗ੍ਰਾਮ ਦੀਆਂ ਸੇਵਾਵਾਂ ਵੀ ਕਾਫੀ ਦੇਰ ਤਕ ਠੱਪ ਰਹੀਆਂ। ਰਿਪੋਰਟ ਮੁਤਾਬਕ, 15 ਜੁਲਾਈ ਨੂੰ ਸਵੇਰੇ 2:30 ਤੋਂ ਇੰਸਟਾਗ੍ਰਾਮ ਦੇ ਯੂਜ਼ਰਸ ਨੂੰ ਪਰੇਸ਼ਾਨੀ ਹੋਣ ਲੱਗੀ ਸੀ। ਕੁਝ ਹੀ ਘੰਟਿਆਂ ’ਚ ਕਰੀਬ 24,000 ਯੂਜ਼ਰਸ ਨੇ ਸ਼ਿਕਾਇਰ ਕੀਤੀ ਸੀ। ਤਮਾਮ ਸਾਈਟਾਂ ਦੀ ਆਊਟੇਜ ਨੂੰ ਟ੍ਰੈਕ ਕਰਨ ਵਾਲੀ ਸਾਈਟ Downdetector.com ਨੇ ਵੀ ਇਸਦੀ ਪੁਸ਼ਟੀ ਕੀਤੀ ਹੈ। ਦੱਸ ਦੇਈਏ ਕਿ ਵੀਰਵਾਰ ਨੂੰ ਕਰੀਬ 50,000 ਯੂਜ਼ਰਸ ਨੇ ਟਵਿਟਰ ਦੇ ਡਾਊਨ ਹੋਣ ਦੀ ਸ਼ਿਕਾਇਤ ਕੀਤੀ ਸੀ। ਟਵਿਟਰ ਵੀ ਕਰੀਬ 3 ਘੰਟਿਆਂ ਤਕ ਠੱਪ ਰਿਹਾ ਸੀ। 

ਇਸ ਆਊਟੇਜ ਦੀ ਪੁਸ਼ਟੀ ਮੇਟਾ ਨੇ ਵੀ ਕੀਤੀ ਹੈ। ਮੇਟਾ ਦੇ ਬੁਲਾਰੇ ਨੇ ਆਪਣੇ ਇਕ ਬਿਆਨ ’ਚ ਕਿਹਾ, ‘ਅਸੀਂ ਜਾਣਦੇ ਹਾਂ ਕਿ ਕੁਝ ਲੋਕਾਂ ਨੂੰ ਇੰਸਟਾਗ੍ਰਾਮ ਐਕਸੈਸ ਕਰਨ ’ਚ ਪਰੇਸ਼ਾਨੀ ਹੋ ਰਹੀ ਹੈ। ਅਸੀਂ ਸਮੱਸਿਆ ਨੂੰ ਠੀਕ ਕਰਨ ਲਈ ਕੰਮ ਕਰ ਰਹੇ ਹਾਂ ਅਤੇ ਕਿਸੇ ਵੀ ਅਸੁਵਿਧਾ ਲਈ ਮੁਆਫ਼ੀ ਮੰਗਦੇ ਹਾਂ।’

ਇਕੱਲੇ ਮੇਟਾ ਦੇ ਹੀ ਕਈ ਸਾਰੇ ਐਪਸ ਹਨ ਜਿਨ੍ਹਾਂ ਦੇ ਯੂਜ਼ਰਸ ਦੀ ਗਿਣਤੀ ਅਰਬਾਂ ’ਚ ਹੈ। ਪਿਛਲੇ ਸਾਲ ਮੇਟਾ ਦੀਆਂ ਸੇਵਾਵਾਂ ਕਰੀਬ 6 ਘੰਟਿਆਂ ਤਕ ਠੱਪ ਰਹੀਆਂ ਸਨ ਜਿਸ ਨਾਲ ਵਟਸਐਪ ਦੇ ਯੂਜ਼ਰਸ ਨੂੰ ਸਭ ਤੋਂ ਜ਼ਿਆਦਾ ਪਰੇਸ਼ਾਨੀ ਹੋਈ ਸੀ। ਪਿਛਲੇ ਸਾਲ ਦੇ ਆਊਟੇਜ ਦੌਰਾਨ ਕੰਪਨੀ ਦੇ 3.5 ਅਰਬ ਯੂਜ਼ਰਸ ਆਫਲਾਈਨ ਹੋ ਗਏ ਸਨ ਜਿਨ੍ਹਾਂ ’ਚ ਵਟਸਐਪ, ਫੇਸਬੁੱਕ, ਇੰਸਟਾਗ੍ਰਾਮ ਅਤੇ ਮੈਸੇਂਜਰ ਦੇ ਯੂਜ਼ਰਸ ਸ਼ਾਮਿਲ ਹਨ। 


Rakesh

Content Editor

Related News