ਜਲਦੀ ਹੀ ਇੰਸਟਾਗ੍ਰਾਮ ''ਚ ਆਏਗਾ ਇਹ ਨਵਾਂ ਫੀਚਰ

Thursday, Dec 28, 2017 - 11:44 AM (IST)

ਜਲਦੀ ਹੀ ਇੰਸਟਾਗ੍ਰਾਮ ''ਚ ਆਏਗਾ ਇਹ ਨਵਾਂ ਫੀਚਰ

ਜਲੰਧਰ- ਫੋਟੋ ਸ਼ੇਅਰਿੰਗ ਐਪ ਇੰਸਟਾਗ੍ਰਾਮ ਨੇ ਹਾਲ ਹੀ 'ਚ ਹੈਸ਼ਟੈਗ ਫੀਚਰ ਪੇਸ਼ ਕੀਤਾ ਸੀ, ਜਿਸ ਤੋਂ ਬਾਅਦ ਕੰਪਨੀ ਜਲਦੀ ਇਕ ਹੋਰ ਨਵੇਂ ਫੀਚਰ ਨੂੰ 'Recommended for You' ਦੇ ਨਾਂ ਨਾਲ ਰੋਲ ਆਊਟ ਕਰਨ ਵਾਲੀ ਹੈ। ਰਿਪੋਰਟ ਮੁਤਾਬਕ, ਇਹ ਫੀਚਰ ਸੋਸ਼ਲ ਨੈੱਟਵਰਕ ਇੰਸਰਟ ਪੋਸਟ ਦੇ ਆਧਾਰ 'ਤੇ 'Recommended for You' ਫੀਚਰ ਨੂੰ ਡਾਇਰੈਕਟਲੀ ਤੁਹਾਡੀ ਫੀਡ 'ਚ ਸ਼ਾਮਿਲ ਕਰ ਦਿੱਤਾ ਜਾਵੇਗਾ। 
ਕੰਪਨੀ ਦਾ ਕਹਿਣਾ ਹੈ ਕਿ ਇਸ ਸੈਕਸ਼ਨ 'ਚ ਜੋ ਵੀ ਪੋਸਟ ਦਿਖਾਈ ਦੇ ਰਿਹਾ ਹੈ ਉਹ ਉਨ੍ਹਾਂ ਅਕਾਊਂਟ 'ਤੇ ਆਧਾਰਿਤ ਹੁੰਦਾ ਹੈ ਜਿਨ੍ਹਾਂ ਨੂੰ ਤੁਸੀਂ ਫਾਅਲੋ ਕਰਦੇ ਹੋ। ਇੰਸਟਾਗ੍ਰਾਮ ਨੇ 'Recommended for You' 'ਚ ਉਨ੍ਹਾਂ ਪੋਸਟ ਨੂੰ ਸ਼ਾਮਿਲ ਕੀਤਾ ਹੈ ਜੋ ਤੁਹਾਡੇ ਲਈ ਤੁਹਾਡੇ ਫੀਡ 'ਚ ਰਿਕਮੰਡ ਕੀਤਾ ਗਏ ਹਨ। ਇਹ ਪੋਸਟ ਤੁਹਾਡੇ ਫਾਅਲੋ ਅਕਾਊਂਟ ਦੇ ਆਧਾਰ 'ਤੇ ਦਿਖਾਏ ਜਾਂਦੇ ਹਨ। 
ਤੁਸੀਂ ਚਾਹੋ ਤਾਂ 'Recommended for You' ਪੋਸਟ ਨੂੰ ਹਾਈ ਵੀ ਕਰ ਸਕਦੇ ਹੋ। ਇਸ ਲਈ ਤੁਹਾਨੂੰ ਪੋਸਟ ਦੇ ਨਾਲ ਦਿੱਤੇ ਗਏ ਤਿੰਨ ਡਾਟ ਨੂੰ ਟੈਪ ਕਰਨ ਦੀ ਲੋੜ ਹੈ। ਅਜਿਹਾ ਕਰਨ ਨਾਲ ਤੁਹਾਡੇ ਲਈ ਰਿਕਮੰਡ ਕੀਤੇ ਗਏ ਸਾਰੇ ਪੋਸਟ ਪੂਰੀ ਤਰ੍ਹਾਂ ਰਿਮੂਵ ਨਹੀਂ ਹੋਣਗੇ, ਇਹ ਸਿਰਫ ਹਾਈਡ ਹੋ ਜਾਣਗੇ।


Related News