2 ਡਿਸਪਲੇਅ ਨਾਲ ਲਾਂਚ ਹੋਇਆ Infinix Zero Flip ਸਮਾਰਟਫੋਨ, ਖ਼ਰੀਦਣ 'ਤੇ ਮਿਲੇਗਾ ਖ਼ਾਸ ਆਫਰ
Sunday, Oct 20, 2024 - 12:43 PM (IST)
ਗੈਜੇਟ ਡੈਸਕ- Infinix Zero Flip ਭਾਰਤੀ ਬਾਜ਼ਾਰ 'ਚ ਲਾਂਚ ਕਰ ਦਿੱਤਾ ਗਿਆ ਹੈ। ਕੰਪਨੀ ਨੇ ਇਸ ਨੂੰ ਸਿੰਗਲ ਸਟੋਰੇਜ ਵੇਰੀਐਂਟ 8 ਜੀ.ਬੀ. +512 ਜੀ.ਬੀ. ਸਟੋਰੇਜ 'ਚ ਪੇਸ਼ ਕੀਤਾ ਹੈ, ਜਿਸ ਦੀ ਕੀਮਤ 49,999 ਰੁਪਏ ਹੈ। ਇਸ ਦੀ ਸੇਲ 24 ਅਕਤੂਬਰ ਦੁਪਹਿਰ 12 ਵਜੇ ਆਨਲਾਈਨ ਸ਼ਾਪਿੰਗ ਸਾਈਟ ਫਲਿਪਕਾਰਟ 'ਤੇ ਸ਼ੁਰੂ ਹੋਵੇਗੀ। ਇਹ 5,000 ਰੁਪਏ ਦੇ ਬੈਂਕ ਆਫਰ ਦੇ ਨਾਲ ਖ਼ਰੀਦਿਆ ਜਾ ਸਕੇਗਾ।
ਫੀਚਰਜ਼
ਡਿਸਪਲੇਅ- ਫੋਨ 'ਚ 3.64 ਇੰਚ ਦੀ ਐਮੋਲੇਡ ਕਵਰ ਡਿਸਪਲੇਅ ਦਿੱਤੀ ਗਈ ਹੈ, ਜਦੋਂਕਿ ਇਸ ਦੀ ਮੁੱਖ ਐਮੋਲੇਡ ਡਿਸਪਲੇਅ ਸਕਰੀਨ ਦਾ ਆਕਾਰ 6.9 ਇੰਚ ਹੈ। ਦੋਵੇਂ ਹੀ ਡਿਸਪਲੇਅ 120 ਹਰਟਜ਼ ਰਿਫ੍ਰੈਸ਼ ਰੇਟ ਨੂੰ ਸਪੋਰਟ ਕਰਦੀਆਂ ਹਨ। ਇਸ ਫੋਨ ਦੀ ਕਵਰ ਸਕਰੀਨ 'ਤੇ ਗੋਰਿਲਾ ਵਿਕਟਸ 2 ਦਾ ਪ੍ਰੋਟੈਕਸ਼ਨ ਲੱਗਾ ਹੋਇਆ ਹੈ। ਉਥੇ ਹੀ ਮੁੱਖ ਡਿਸਪਲੇਅ ਨੂੰ UTG (Ultra Thin Glass) ਪ੍ਰੋਟੈਕਸ਼ਨ ਨਾਲ ਲੈਸ ਕੀਤਾ ਗਿਆ ਹੈ। ਇਹ ਫੋਲਡੇਬਲ ਫੋਨ ਐਂਡਰਾਇਡ 14 ਆਧਾਰਿਤ ਆਪਰੇਟਿੰਗ ਸਿਸਟਮ 'ਤੇ ਕੰਮ ਕਰਦਾ ਹੈ।
ਪ੍ਰੋਸੈਸਰ- ਇਸ ਫੋਨ 'ਚ MediaTek Dimensity 8020 ਚਿੱਪਸੈੱਟ ਦਿੱਤਾ ਗਿਆ ਹੈ। ਇਹ 6 ਐੱਨ.ਐੱਮ. ਪ੍ਰੋਸੈਸਰ 'ਤੇ ਆਧਾਰਿਤ ਇਕ ਆਕਟਾ-ਕੋਰ ਪ੍ਰੋਸੈਸਰ ਹੈ, ਜੋ ਗਾਹਕਾਂ ਨੂੰ 2.6 ਗੀਗਾਹਰਟਜ਼ ਤਕ ਦੀ ਕਲਾਕ ਸਪੀਡ ਪ੍ਰਦਾਨ ਕਰਦਾ ਹੈ।
ਕੈਮਰਾ- ਫੋਨ 'ਚ OIS ਨਾਲ ਲੈਸ 50MP ਦਾ ਪ੍ਰਾਈਮਰੀ ਸੈਂਸਰ ਅਤੇ 50MP ਦਾ ਅਲਟਰਾ ਵਾਈਡ ਲੈੱਨਜ਼ ਦਿੱਤਾ ਹੈ। ਸੈਲਫੀ ਦੇ ਅਨੁਭਵ ਨੂੰ ਬਿਹਤਰ ਬਣਾਉਣ ਲਈ 50MP ਦਾ ਫਰੰਟ ਕੈਮਰਾ ਮਿਲਦਾ ਹੈ।
ਬੈਟਰੀ- ਫੋਨ 'ਚ 4720mAh ਦੀ ਬੈਟਰੀ ਦਿੱਤੀ ਗਈ ਹੈ, ਜੋ 70 ਵਾਟ ਫਾਸਟ ਚਾਰਜਿੰਗ ਅਤੇ 10 ਵਾਟ ਰੀਵਰਸ ਚਾਰਜਿੰਗ ਨੂੰ ਸਪੋਰਟ ਕਰਦੀ ਹੈ।
ਕੁਨੈਕਟੀਵਿਟੀ- ਇਸ ਫਲਿੱਪ ਫੋਨ 'ਚ ਕਈ ਕੁਨੈਕਟੀਵਿਟੀ ਆਪਸ਼ਨ ਦਿੱਤੇ ਗਏ ਹਨ, ਜਿਸ ਵਿਚ ਸਿਮ ਸਲਾਟ, ਵਾਈ-ਫਾਈ 6, ਬਲੂਟੁੱਥ 5.4, ਐੱਨ.ਐੱਫ.ਸੀ. ਅਤੇ ਯੂ.ਐੱਸ.ਬੀ. ਟਾਈਪ-ਸੀ ਪੋਰਟ ਸ਼ਾਮਲ ਹਨ। ਇਨਫਿਨਿਕਸ ਜ਼ੀਰੋ ਫਲਿੱਪ 'ਚ ਸਾਈਡ ਮਾਊਂਟੇਡ ਫਿੰਗਰਪ੍ਰਿੰਟ ਸੈਂਸਰ ਅਤੇ ਫੇਸ ਅਨਲਾਕ ਫੰਕਸ਼ਨ ਵੀ ਮੌਜੂਦ ਹੈ, ਜੋ ਸੁਰੱਖਿਆ ਨੂੰ ਵਧਾਉਂਦਾ ਹੈ। ਇਸ ਸਮਾਰਟਫੋਨ ਦਾ ਭਾਰ 195 ਗ੍ਰਾਮ ਹੈ ਅਤੇ ਇਸ ਵਿਚ JBL ਦੇ ਸਪੀਕਰ ਵੀ ਲੱਗੇ ਹਨ।