Infinix ਦਾ 40 ਇੰਚ ਵਾਲਾ ਸਮਾਰਟ ਟੀ.ਵੀ. ਭਾਰਤ ’ਚ ਲਾਂਚ, ਕੀਮਤ 20 ਹਜ਼ਾਰ ਰੁਪਏ ਤੋਂ ਵੀ ਘੱਟ
Saturday, Jul 31, 2021 - 02:37 PM (IST)
ਗੈਜੇਟ ਡੈਸਕ– ਇਨਫਿਨਿਕਸ ਨੇ ਭਾਰਤੀ ਬਾਜ਼ਾਰ ’ਚ ਆਪਣੇ ਨਵੇਂ ਸਮਾਰਟ ਟੀ.ਵੀ. Infinix X1 ਨੂੰ 40 ਇੰਚ ਦੇ ਸਾਈਜ਼ ’ਚ ਲਾਂਚ ਕਰ ਦਿੱਤਾ ਹੈ। Infinix X1 ਨੂੰ ਪਿਛਲੇ ਸਾਲ 32 ਇੰਚ ਦੇ ਸਾਈਜ਼ ’ਚ ਲਾਂਚ ਕੀਤਾ ਗਿਆ ਸੀ। Infinix X1 ’ਚ ਪਤਲੇ ਬੇਜ਼ਲ ਦੇ ਨਾਲ HDR 10 ਵਰਗੇ ਸਮਾਰਟ ਫੀਚਰਜ਼ ਦਿੱਤੇ ਗਏ ਹਨ। Infinix X1 ’ਚ 24 ਵਾਟ ਦਾ ਬਾਕਸ ਸਪੀਕਰ ਅਤੇ ਇਨਬਿਲਟ ਕ੍ਰੋਮਕਾਸਟ ਵਰਗੇ ਫੀਚਰਜ਼ ਹਨ।
Infinix X1 40 ਦੀ ਕੀਮਤ
Infinix X1 40 ਐਂਡਰਾਇਡ ਸਮਾਰਟ ਟੀ.ਵੀ. ਦੀ ਕੀਮਤ 19,999 ਰੁਪਏ ਹੈ, ਹਾਲਾਂਕਿ ਇਹ ਲਾਂਚਿੰਗ ਆਫਰ ਵਾਲੀ ਕੀਮਤ ਹੈ। ਇਸ ਦੀ ਵਿਕਰੀ 6 ਅਗਸਤ ਤੋਂ ਫਲਿਪਕਾਰਟ ’ਤੇ ਹੋਵੇਗੀ। ਇਨਫਿਨਿਕਸ ਨੇ ਇਹ ਨਹੀਂ ਦੱਸਿਆ ਕਿ ਇਹ ਕੀਮਤ ਕਦੋਂ ਤਕ ਜਾਰੀ ਰਹੇਗੀ। ਦੱਸ ਦੇਈਏ ਕਿ Infinix X1 32 ਦੀ ਕੀਮਤ 12,999 ਰੁਪਏ ਹੈ ਅਤੇ 43 ਇੰਚ ਵਾਲੇ ਮਾਡਲ ਦੀ ਕੀਮਤ 23,999 ਰੁਪਏ ਹੈ।
Infinix X1 40 ਦੇ ਫੀਚਰਜ਼
Infinix X1 40 ’ਚ ਫੁਲ-ਐੱਚ.ਡੀ. ਡਿਸਪਲੇਅ ਹੈ ਜਿਸ ਦੀ ਬ੍ਰਾਈਟਨੈੱਸ 350 ਹੈ। ਡਿਸਪਲੇਅ ਦੇ ਨਾਲ HDR10 ਅਤੇ HLG ਦੀ ਸੁਪੋਰਟ ਹੈ। ਬਿਹਤਰ ਪਿਕਚਰ ਕੁਆਲਿਟੀ ਲਈ EPIC 2.0 ਇਮੇਜ ਇੰਜਣ ਦੀ ਸੁਪੋਰਟ ਹੈ। ਇਸ ਵਿਚ ਬਲਿਊ ਲਾਈਟ ਰਿਡਕਸ਼ਨ ਤਕਨੀਕ ਅਤੇ EyeCare ਤਕਨੀਕ ਦੀ ਸੁਪੋਰਟ ਹੈ। ਟੀ.ਵੀ. ’ਚ ਮੀਡੀਆਟੈੱਕ MTK 6683 ਪ੍ਰੋਸੈਸਰ ਅਤੇ ਗ੍ਰਾਫਿਕਸ ਲਈ ਮਾਲੀ-470 ਜੀ.ਪੀ.ਯੂ. ਹੈ।
ਇਸ ਵਿਚ 1 ਜੀ.ਬੀ. ਰੈਮ ਨਾਲ 8 ਜੀ.ਬੀ ਦੀ ਸਟੋਰੇਜ ਹੈ। ਟੀ.ਵੀ. ’ਚ ਗੂਗਲ ਪਲੇਅ ਸਟੋਰ ਦੀ ਸੁਪੋਰਟ ਹੈ। ਟੀ.ਵੀ. ਨਾਲ Netflix, Prime Video, YouTube ਵਰਗੇ 5,000 ਹੋਰ ਐਪਸ ਦੀ ਸੁਪੋਰਟ ਹੈ। ਇਸ ਵਿਚ 24 ਵਾਟ ਦਾ ਸਪੀਕਰ ਹੈ ਜਿਸ ਦੇ ਨਾਲ ਡਾਲਬੀ ਆਡੀਓ ਸਰਾਊਂਡ ਦੀ ਸੁਪੋਰਟ ਹੈ। ਕੁਨੈਕਟੀਵਿਟੀ ਲਈ ਇਸ ਵਿਚ ਤਿੰਨ HDMI, ਦੋ ਯੂ.ਐੱਸ.ਬੀ., ਬਲੂਟੁੱਥ ਵੀ5.0, ਵਾਈ-ਫਾਈ ਅਤੇ ਰਿਮੋਟ ਹੈ। ਰਿਮੋਟ ’ਚ ਓ.ਟੀ.ਟੀ. ਲਈ ਅਲੱਗ ਤੋਂ ਬਟਨ ਹਨ।