ਹਾਂਗਕਾਂਗ ਦੀ ਕੰਪਨੀ Infinix ਨੇ ਭਾਰਤ ’ਚ ਲਾਂਚ ਕੀਤੇ ਸਸਤੇ ਵਾਇਰਲੈੱਸ ਈਅਰਬਡਸ
Saturday, Jul 25, 2020 - 11:10 AM (IST)
ਗੈਜੇਟ ਡੈਸਕ– ਹਾਂਗਕਾਂਗ ਦੀ ਸਮਾਰਟਫੋਨ ਨਿਰਮਾਤਾ ਕੰਪਨੀ Infinix ਨੇ ਭਾਰਤ ’ਚ ਆਪਣੇ ਟਰੂ-ਵਾਇਰਲੈੱਸ ਈਅਰਬਡਸ ਲਾਂਚ ਕਰ ਦਿੱਤੇ ਹਨ। ਇਨ੍ਹਾਂ ਨੂੰ ਕੰਪਨੀ ਨੇ Snokor ਬ੍ਰਾਂਡ ਤਹਿਤ ਬਾਜ਼ਾਰ ’ਚ ਉਤਾਰਿਆ ਹੈ ਅਤੇ ਇਨ੍ਹਾਂ ਦਾ ਨਾਂ Snokor iRocker ਰੱਖਿਆ ਗਿਆ ਹੈ। ਕੰਪਨੀ ਦਾ ਦਾਅਵਾ ਹੈ ਕਿ ਇਹ ਇਕ ਵਾਰ ਚਾਰਜ ਹੋ ਕੇ 20 ਘੰਟਿਆਂ ਦਾ ਬੈਟਰੀ ਬੈਕਅਪ ਦੇਣਗੇ ਅਤੇ ਇਹ ਵਾਟਰ ਰੈਜਿਸਟੈਂਸ ਵੀ ਹਨ। ਇਨਫਿਨਿਕਸ ਨੇ Snokor iRocker ਦੀ ਕੀਮਤ 1,499 ਰੁਪਏ ਰੱਖੀ ਹੈ। ਇਨ੍ਹਾਂ ਦੀ ਵਿਕਰੀ 31 ਜੁਲਾਈ ਤੋਂ ਆਨਲਾਈਨ ਸ਼ਾਪਿੰਗ ਵੈੱਬਸਾਈਟ ਫਲਿਪਕਾਰਟ ਰਾਹੀਂ ਕੀਤੀ ਜਾਵੇਗੀ। ਇਹ ਕਾਲੇ ਨੀਲੇ ਅਤੇ ਚੀਟੇ ਤਿੰਨ ਰੰਗਾਂ ’ਚ ਖਰੀਦੇ ਜਾ ਸਕਣਗੇ।
ਵਾਇਰਲੈੱਸ ਈਅਰਬਡਸ ਦੀਆਂ ਖੂਬੀਆਂ
- ਇਨ੍ਹਾਂ ਈਅਰਬਡਸ ’ਚ ਦਿੱਤੇ ਗਏ ਮਲਟੀਫੰਕਸ਼ਨਲ ਬਟਨ ਰਾਹੀਂ ਤੁਸੀਂ ਮਿਊਜ਼ਿਕ ਆਦਿ ਨੂੰ ਕੰਟਰੋਲ ਕਰ ਸਕਦੇ ਹੋ। ਇਸ ਤੋਂ ਇਲਾਵਾ ਕਾਲ ਰਿਸੀਵ ਜਾਂ ਰਿਜੈਕਟ ਵੀ ਕੀਤੀ ਜਾ ਸਕਦੀ ਹੈ।
- ਦੋਵਾਂ ਈਅਰਬਡਸ ’ਚ 40-40mAh ਦੀ ਬੈਟਰੀ ਦਿੱਤੀ ਗਈਹੈ। ਇਹ 4 ਘੰਟਿਆਂ ਦਾ ਪਲੇਅਟਾਈਮ ਜਾਂ ਚਾਰ ਘੰਟਿਆਂ ਦੀ ਕਾਲਿੰਗ ਦੇ ਸਕਣਗੇ। ਹਾਲਾਂਕਿ ਇਨ੍ਹਾਂ ਦੇ ਚਾਰਜਿੰਗ ਕੇਸ ’ਚ 300mAh ਦੀ ਬੈਟਰੀ ਦਿੱਤੀ ਗਈ ਹੈ, ਜਿਸ ਨਾਲ ਇਨ੍ਹਾਂ ਈਅਰਬਡਸ ਨੂੰ ਚਾਰ ਵਾਰ ਚਾਰਜ ਕੀਤਾ ਜਾ ਸਕਦਾ ਹੈ। ਇਸ ਤਰ੍ਹਾਂ ਯੂਜ਼ਰਸ ਕੁਲ 20 ਘੰਟਿਆਂ ਤਕ ਇਨ੍ਹਾਂ ਦੀ ਵਰਤੋਂ ਕਰ ਸਕਣਗੇ।
- ਇਨ੍ਹਾਂ ’ਚ ਸ਼ਾਨਦਾਰ ਸਾਊਂਡ ਲਈ Hi-Fi ਸਪੀਕਰ ਅਤੇ ਡਾਇਨਾਮਿਕ ਬੇਸ ਬੂਸਟ ਡ੍ਰਾਈਵਰ ਦਿੱਤੇ ਗਏ ਹਨ। ਇਹ ਕਾਫੀ ਲਾਈਟਵੇਟ ਹਨ।
- ਕੁਨੈਕਟੀਵਿਟੀ ਲਈ ਇਸ ਵਿਚ ਬਲੂਟੂਥ ਵਰਜ਼ਨ 5.0 ਮੌਜੂਦ ਹੈ ਅਤੇ ਇਹ IPX4 ਰੇਟਿੰਗ ਨਾਲ ਆਉਂਦੇ ਹਨ, ਯਾਨੀ ਇਹ ਪਸੀਨੇ ਜਾਂ ਪਾਣੀਆਂ ਦੀਆਂ ਥੋੜ੍ਹੀਆਂ-ਬਹੁਤ ਬੂੰਦਾਂ ਨਾਲ ਵੀ ਖਰਾਬ ਨਹੀਂ ਹੋਣਗੇ।