50MP ਕੈਮਰਾ ਤੇ 5000mAh ਦੀ ਬੈਟਰੀ ਨਾਲ ਲਾਂਚ ਹੋਇਆ Infinix Smart 8 Pro

01/28/2024 4:22:41 PM

ਗੈਜੇਟ ਡੈਸਕ- ਇਨਫਿਨਿਕਸ ਨੇ ਆਪਣਾ ਨਵਾਂ ਸਮਾਰਟਫੋਨ Infinix Smart 8 Pro ਲਾਂਚ ਕਰ ਦਿੱਤਾ ਹੈ। ਇਹ ਬ੍ਰਾਂਡ ਦਾ ਬਜਟ ਸਮਾਰਟਫੋਨ ਹੈ, ਜੋ ਸਮਾਰਟ 8 ਸੀਰੀਜ਼ ਦਾ ਹਿੱਸਾ ਹੈ। ਇਹ ਸਮਾਰਟਫੋਨ 50 ਮੈਗਾਪਿਕਸਲ ਦੇ ਰੀਅਰ ਕੈਮਰਾ ਸੈੱਟਅਪ ਦੇ ਨਾਲ ਆਉਂਦਾ ਹੈ। ਇਸ ਵਿਚ 6.6 ਇੰਚ ਦੀ ਆਈ.ਪੀ.ਐੱਸ. ਐੱਲ.ਸੀ.ਡੀ. ਡਿਸਪਲੇਅ ਮਿਲਦੀ ਹੈ, ਜੋ 90Hz ਰਿਫ੍ਰੈਸ਼ ਰੇਟ ਨੂੰ ਸਪੋਰਟ ਕਰਦੀ ਹੈ। 

ਕੰਪਨੀ ਨੇ ਅਜੇ ਤਕ ਸਮਾਰਟ 8 ਪ੍ਰੋ ਦੀ ਕੀਮਤ ਦਾ ਖੁਲਾਸਾ ਨਹੀਂ ਕੀਤਾ। ਕੰਪਨੀ ਦੀ ਵੈੱਬਸਾਈਟ ਮੁਤਾਬਕ, ਇਹ ਸਮਾਰਟਫੋਨ 4 ਜੀ.ਬੀ. ਰੈਮ ਜਾਂ 8 ਜੀ.ਬੀ. ਰੈਮ ਅਤੇ 64 ਜੀ.ਬੀ. ਅਤੇ 128 ਜੀ.ਬੀ. ਸਟੋਰੇਜ ਆਪਸ਼ਨ 'ਚ ਆਉਂਦਾ ਹੈ। ਇਹ ਡਿਵਾਈਸ ਗਲੈਕਸੀ ਵਾਈਟ, ਰੈਨਬੋ ਬਲਿਊ, ਸਾਈਨੀ ਗੋਲਡ ਅਤੇ ਟਿੰਬਰ ਬਲੈਕ ਕਲਰ 'ਚ ਆਉਂਦਾ ਹੈ।

Infinix Smart 8 Pro ਦੇ ਫੀਚਰਜ਼

ਸਮਾਰਟਫੋਨ ਡਿਊਲ ਸਿਮ ਸਪੋਰਟ ਦੇ ਨਾਲ ਆਉਂਦਾ ਹੈ। Infinix Smart 8 Pro 'ਚ 6.6 ਇੰਚ ਦੀ ਐੱਚ.ਡੀ. ਪਲੱਸ ਆਈ.ਪੀ.ਐੱਸ. ਐੱਲ.ਸੀ.ਡੀ. ਡਿਸਪਲੇਅ ਹੈ, ਜੋ 90Hz ਰਿਫ੍ਰੈਸ਼ ਰੇਟ ਨੂੰ ਸਪੋਰਟ ਕਰਦੀ ਹੈ। ਇਹ ਸਮਾਰਟਫੋਨ ਐਂਡਰਾਇਡ 13 ਗੋ ਐਡੀਸ਼ਨ 'ਤੇ ਕੰਮ ਕਰਦਾ ਹੈ। ਇਸ ਵਿਚ ਮੀਡੀਆਟੈੱਕ ਹੀਲੀਓ ਜੀ36 ਪ੍ਰੋਸੈਸਰ ਦਿੱਤਾ ਗਿਆ ਹੈ।

ਫੋਨ 8 ਜੀ.ਬੀ. ਤਕ ਰੈਮ ਆਪਸ਼ਨ ਦੇ ਨਾਲ ਆਉਂਦਾ ਹੈ। ਇਸ ਵਿਚ ਡਿਊਲ ਰੀਅਰ ਕੈਮਰਾ ਸੈੱਟਅਪ ਦਿੱਤਾ ਗਿਆ ਹੈ, ਜਿਸਦਾ ਮੇਨ ਲੈੱਨਜ਼ 50 ਮੈਗਾਪਿਕਸਲ ਦਾ ਹੈ। ਇਸਤੋਂ ਇਲਾਵਾ ਏ.ਆਈ. ਲੈੱਨਜ਼ ਵੀ ਮਿਲਦਾ ਹੈ। ਫਰੰਟ 'ਚ ਕੰਪਨੀ ਨੇ 8 ਮੈਗਾਪਿਕਸਲ ਦਾ ਕੈਮਰਾ ਦਿੱਤਾ ਹੈ। ਇਸਤੋਂ ਇਲਾਵਾ ਯੂਜ਼ਰਜ਼ ਨੂੰ 128 ਜੀ.ਬੀ. ਦੀ ਸਟੋਰੇਜ ਮਿਲਦੀ ਹੈ।

ਸਟੋਰੇਜ ਨੂੰ ਮੈਮਰੀ ਕਾਰਡ ਦੀ ਮਦਦ ਨਾਲ 2 ਟੀ.ਬੀ. ਵਧਾਇਆ ਜਾ ਸਕਦਾ ਹੈ। ਡਿਵਾਈਸ ਨੂੰ ਪਾਵਰ ਦੇਣ ਲਈ 5000mAh ਦੀ ਬੈਟਰੀ ਦਿੱਤੀ ਗਈ ਹੈ, ਜੋ 10 ਵਾਟ ਦੀ ਫਾਸਟ ਚਾਰਜਿੰਗ ਸਪੋਰਟ ਨਾਲ ਆਉਂਦੀ ਹੈ। ਸਕਿਓਰਿਟੀ ਲਈ ਇਸ ਵਿਚ ਸਾਈਡ ਮਾਊਂਟੇਡ ਫਿੰਗਰਪ੍ਰਿੰਟ ਸੈਂਸਰ ਦਿੱਤਾ ਗਿਆ ਹੈ। ਫੋਨ 'ਚ  4G LTE, Wi-Fi, ਬਲੂਟੁੱਥ ਅਤੇ USB ਟਾਈਪ-ਸੀ ਪੋਰਟ ਦਿੱਤਾ ਗਿਆ ਹੈ।


Rakesh

Content Editor

Related News