5000mAh ਦੀ ਬੈਟਰੀ ਤੇ ਟ੍ਰਿਪਲ ਰੀਅਰ ਕੈਮਰੇ ਨਾਲ ਲਾਂਚ ਹੋਇਆ Infinix Smart 5
Friday, Aug 14, 2020 - 11:02 AM (IST)

ਗੈਜੇਟ ਡੈਸਕ– ਹਾਂਗਕਾਂਗ ਦੀ ਸਮਾਰਟਫੋਨ ਨਿਰਮਾਤਾ ਕੰਪਨੀ Infinix ਨੇ ਆਪਣੇ ਸ਼ਾਨਦਾਰ Smart 5 ਸਮਾਰਟਫੋਨ ਨੂੰ ਲਾਂਚ ਕਰ ਦਿੱਤਾ ਹੈ। ਇਸ ਨੂੰ ਸਭ ਤੋਂ ਪਹਿਲਾਂ ਨਾਈਜੀਰੀਆ ’ਚ ਪੇਸ਼ ਕੀਤਾ ਗਿਆ ਹੈ ਯਾਨੀ ਇਸ ਦਾ 3ਜੀ ਮਾਡਲ ਵੀ ਉਪਲੱਬਧ ਕੀਤਾ ਜਾਵੇਗਾ। ਕੰਪਨੀ ਦਾ ਦਾਅਵਾ ਹੈ ਕਿ ਇਹ ਫੋਨ 5,000mAh ਦੀ ਬੈਟਰੀ ਦੀ ਮਦਦ ਨਾਲ ਚਾਰ ਦਿਨਾਂ ਦਾ ਬੈਟਰੀ ਬੈਕਅਪ ਦੇਵੇਗਾ। ਫੋਨ ਦੇ ਬੈਕ ਪੈਨਲ ’ਚ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਦਿੱਤਾ ਗਿਆ ਹੈ। Infinix Smart 5 ਫੋਨ ਗਲੋਬਲ ਵੈੱਬਸਾਈਟ ’ਚ ਸਿੰਗਲ 3 ਜੀ.ਬੀ. ਰੈਮ+64 ਜੀ.ਬੀ. ਇੰਟਰਨਲ ਸਟੋਰੇਜ ਨਾਲ ਲਿਸਟ ਹੈ, ਜਿਸ ਵਿਚ ਫਿਲਹਾਲ ਕੀਮਤ ਦਾ ਖੁਲਾਸਾ ਨਹੀਂ ਕੀਤਾ ਗਿਆ। ਸਿਰਫ ਇੰਨਾ ਦੱਸਿਆ ਗਿਆ ਹੈ ਕਿ ਇਹ ਫੋਨ ਤਿੰਨ ਰੰਗਾਂ- ਆਈਸ ਬਲਿਊ, ਮਿਡਨਾਈਟ ਬਲੈਕ ਅਤੇ ਕਵੈਟਜ਼ਲ ਸਿਆਨ ’ਚ ਖਰੀਦਿਆ ਜਾ ਸਕੇਗਾ। ਹਾਲਾਂਕਿ, ਨਾਈਜੀਰੀਆ ’ਚ ਇਸ ਫੋਨ ਦੇ 2 ਜੀ.ਬੀ. ਰੈਮ+32 ਜੀ.ਬੀ. ਸਟੋਰੇਜ 3ਜੀ ਮਾਡਲ ਦੀ ਕੀਮਤ NGN 39,500 (ਕਰੀਬ 7,800 ਰੁਪਏ) ਲਿਸਟ ਕੀਤੀ ਗਈ ਹੈ।
Infinix Smart 5 ਦੇ ਗਲੋਬਲ ਮਾਡਲ ਦੇ ਫੀਚਰਜ਼
ਡਿਸਪਲੇਅ - 6.6-ਇੰਚ ਦੀ FHD+, IPS
ਪ੍ਰੋਸੈਸਰ - 1.8 ਗੀਗਾਹਰਟਜ਼
ਰੈਮ - 3GB
ਸਟੋਰੇਜ - 64GB
ਰੀਅਰ ਕੈਮਰਾ - 13MP+QVGA ਸੈਂਸਰ
ਸੈਲਫੀ ਕੈਮਰਾ - 8MP
ਬੈਟਰੀ - 5,500mAh
ਕੁਨੈਕਟੀਵਿਟੀ - ਵਾਈ-ਫਾਈ, 4ਜੀ, ਜੀ.ਪੀ.ਐੱਸ., ਬਲੂਟੂਥ, 3.5mm ਜੈੱਕ ਅਤੇ ਚਾਰਜਿੰਗ ਲਈ ਮਾਈਕ੍ਰੋ-ਯੂ.ਐੱਸ.ਬੀ. ਪੋਰਟ ਅਤੇ ਯੂ.ਐੱਸ.ਬੀ. ਟਾਈਪ-ਸੀ ਪੋਰਟ