6,000mAh ਬੈਟਰੀ ਵਾਲਾ ਸ਼ਾਨਦਾਰ ਫੋਨ ਲਾਂਚ, ਕੀਮਤ 8 ਹਜ਼ਾਰ ਰੁਪਏ ਤੋਂ ਵੀ ਘੱਟ
Tuesday, Jul 21, 2020 - 04:19 PM (IST)
ਗੈਜੇਟ ਡੈਸਕ– ਹਾਂਗਕਾਂਗ ਦੀ ਸਮਾਰਟਫੋਨ ਨਿਰਮਾਤਾ ਕੰਪਨੀ Infinix ਨੇ ਆਖਿਰਕਾਰ ਆਪਣੇ ਬਜਟ ਸਮਾਰਟਫੋਨ Smart 4 Plus ਨੂੰ ਭਾਰਤ ’ਚ ਲਾਂਚ ਕਰ ਦਿੱਤਾ ਹੈ। ਖ਼ਾਸ ਗੱਲ ਇਹ ਹੈ ਕਿ ਇਸ ਨੂੰ 6,000mAh ਦੀ ਬੈਟਰੀ ਅਤੇ 6.8 ਇੰਚ ਦੀ ਵੱਡੀ ਡਿਸਪਲੇਅ ਨਾਲ ਲਿਆਇਆ ਗਿਆ ਹੈ। ਡਿਊਲ ਸਿਮ ਸੁਪੋਰਟ ਨਾਲ ਆਉਣ ਵਾਲੇ ਇਸ ਫੋਨ ਦੇ ਰੀਅਰ ’ਚ ਫਿੰਗਰਪ੍ਰਿੰਟ ਸੈਂਸਰ ਵੀ ਮਿਲੇਗਾ।
Infinix Smart 4 Plus ਨੂੰ ਕੰਪਨੀ ਨੇ 7,999 ਰੁਪਏ ਦੀ ਕੀਮਤ ’ਚ ਲਾਂਚ ਕੀਤਾ ਹੈ। ਗਾਹਕ ਇਸ ਨੂੰ ਮਿਡਨਾਈਟ ਬਲੈਕ, ਓਸ਼ਲ ਵੇਵ ਅਤੇ ਵਾਇਲਟ ਕਲਰ ਆਪਸ਼ਨ ’ਚ ਖਰੀਦ ਸਕਣਗੇ। ਸਮਾਰਟਫੋਨ ਦੀ ਵਿਕਰੀ ਫਲਿਪਕਾਰਟ ’ਤੇ 28 ਜੁਲਾਈ ਤੋਂ ਸ਼ੁਰੂ ਹੋਵੇਗੀ। ਗਾਹਕਾਂ ਨੂੰ ਐਕਸਿਸ ਬੈਂਕ ਕਾਰਡ ਰਾਹੀਂ ਫਲਿਪਕਾਰਟ ’ਤੇ ਇਸ ਫੋਨ ਦੀ ਖਰੀਦਾਰੀ ’ਤੇ 5 ਫੀਸਦੀ ਦੀ ਛੋਟ ਮਿਲੇਗੀ। ਇਸ ਫੋਨ ਨੂੰ 889 ਰੁਪਏ ਪ੍ਰਤੀ ਮਹੀਨੇ ਦੀ ਨੋ ਕਾਸਟ ਈ.ਐੱਮ.ਆਈ. ’ਤੇ ਵੀ ਖਰੀਦਿਆ ਜਾ ਸਕਦਾ ਹੈ।
Infinix Smart 4 Plus ਦੇ ਫੀਚਰਜ਼
ਡਿਸਪਲੇਅ - 6.8 ਇੰਚ ਦੀ FHD+
ਪ੍ਰੋਸੈਸਰ - ਆਕਟਾ-ਕੋਰ ਮੀਡੀਆਟੈੱਕ ਹੇਲੀਓ A25
ਰੈਮ - 3GB
ਸਟੋਰੇਜ - 32GB
ਓ.ਐੱਸ. - ਐਂਡਰਾਇਡ 10 ’ਤੇ ਅਧਾਰਿਤ XOS 6.2
ਰੀਅਰ ਕੈਮਰਾ - 13MP+ਡੈਪਥ ਸੈਂਸਰ
ਫਰੰਟ ਕੈਮਰਾ - 8MP
ਬੈਟਰੀ - 6,000mAh
ਕੁਨੈਕਟੀਵਿਟੀ - 3.5mm ਆਡੀਓ ਜੈੱਕ, 4G VoLTE, WiFi 802.11 a/b/g/n, ਬਲੂਟੂਥ 4.2, GPS, ਮਾਈਕ੍ਰੋ-ਯੂ.ਐੱਸ.ਬੀ.