ਪੰਚ-ਹੋਲ ਡਿਸਪਲੇਅ ਵਾਲਾ ਸਭ ਤੋਂ ਸਸਤਾ ਫੋਨ Infinix S5 Lite ਲਾਂਚ, ਜਾਣੋ ਕੀਮਤ

Friday, Nov 15, 2019 - 03:28 PM (IST)

ਗੈਜੇਟ ਡੈਸਕ– ਇਨਫਿਨਿਕਸ ਬ੍ਰਾਂਡ ਨੇ ਭਾਰਤ ’ਚ ਆਪਣਾ ਨਵਾਂ ਸਮਾਰਟਫੋਨ S5 Lite ਲਾਂਚ ਕੀਤਾ ਹੈ। ਇਨਫਿਨਿਕਸ ਨੇ ਅਕਤੂਬਰ ’ਚ ਫੈਸਟਿਵ ਸੀਜ਼ਨ ਦੌਰਾਨ S5 ਸਮਾਰਟਫੋਨ ਲਾਂਚ ਕੀਤਾ ਸੀ ਅਤੇ ਹੁਣ ਬ੍ਰਾਂਡ ਇਸ ਦਾ ਲੇਟੈਸਟ ਵੇਰੀਐਂਟ S5 Lite ਲਿਆਇਆ ਹੈ। Infinix S5 Lite ਸਮਾਰਟਫੋਨ ਦੀ ਕੀਮਤ 7,999 ਰੁਪਏ ਹੈ। ਇਹ ਸਮਾਰਟਫੋਨ ਮਿਡ ਨਾਈਟ ਬਲੈਕ, ਕਵੇਟਜਲ ਸ਼ਾਇਨ ਅਤੇ ਵਾਇਲੇਟ ਇਨ੍ਹਾਂ 3 ਰੰਗਾਂ ’ਚ ਮਿਲੇਗਾ। ਪੰਚ-ਹੋਲ ਡਿਸਪਲੇਅ ਡਿਜ਼ਾਈਨ ਦੇ ਨਾਲ ਆਉਣ ਵਾਲਾ ਇਹ ਸਭ ਤੋਂ ਸਸਤਾ ਸਮਾਰਟਫੋਨ ਹੈ। S5 Lite ਫਲਿਪਕਾਰਟ ਰਾਹੀਂ ਉਪਲੱਬਧ ਹੋਵੇਗਾ। ਫਲਿਪਕਾਰਟ ’ਤੇ ਇਸ ਦੀ ਸੇਲ 22 ਨਵੰਬਰ ਨੂੰ ਦੁਪਹਿਰ 12 ਵਜੇ ਸ਼ੁਰੂ ਹੋਵੇਗੀ। 

ਫੀਚਰਜ਼
ਇਸ ਸਮਾਰਟਫੋਨ ’ਚ 6.6 ਇੰਚ ਦੀ ਐੱਚ.ਡੀ. ਪਲੱਸ ਪੰਚ-ਹੋਲ ਸੁਪਰ ਸਿਨੇਮਾ ਡਿਸਪਲੇਅ ਦਿੱਤੀ ਗਈ ਹੈ। ਇਹ 2.5ਡੀ ਗਲਾਸ ਨਾਲ ਪ੍ਰੋਟੈਕਟਿਡ ਹੈ। ਐੱਸ5 ਲਾਈਟ ਸਮਾਰਟਫੋਨ ਰੀਡ ਐਂਡ ਆਈ ਕੇਅਰ ਮੋਡ ਨਾਲ ਲੈਸ ਹੈ ਤਾਂ ਜੋ ਤੁਹਾਡੀਆਂ ਅੱਖਾਂ ’ਤੇ ਘੱਟ ਤੋਂ ਘੱਟ ਦਬਾਅ ਪਵੇ। ਸਮਾਰਟਫੋਨ ’ਚ 4 ਜੀ.ਬੀ. ਰੈਮ ਅਤੇ 64 ਜੀ.ਬੀ. ਇੰਟਰਨਲ ਸਟੋਰੇਜ ਦਿੱਤੀ ਗਈ ਹੈ। ਇਹ ਸਮਾਰਟਫੋਨ ਐਂਡਰਾਇਡ 9.0 ਆਪਰੇਟਿੰਗ ਸਿਸਟਮ ’ਤੇ ਬੇਸਡ XOS 5.5 Cheetah layer ’ਤੇ ਚੱਲਦਾ ਹੈ। ਸਮਾਰਟਫੋਨ ਡਿਜੀਟਲ ਵੇਲ-ਬੀਇੰਗ ਨਾਲ ਲੈਸ ਹੈ ਜੋ ਕਿ ਯੂਜ਼ਰਜ਼ ਨੂੰ ਰੀਅਲ ਟਾਈਮ ’ਚ ਆਪਣੀ ਡਿਜੀਟਲ ਲਾਈਫ-ਸਟਾਈਲ ਮਾਨਿਟਰ ਕਰਨ ਦੀ ਮਨਜ਼ੂਰੀ ਦਿੰਦਾ ਹੈ। ਫੋਨ ’ਚ Helio P22 64 ਬਿਟ ਆਕਟਾ-ਕੋਰ ਪ੍ਰੋਸੈਸਰ ਦਿੱਤਾ ਗਿਆ ਹੈ। ਸਮਾਰਟਫੋਨ 3 ਇਨ 1 ਕਾਰਡ ਸਲਾਟ ਨਾਲ ਆਉਂਦਾ ਹੈ।

PunjabKesari

ਫੋਟੋਗ੍ਰਾਫੀ ਲਈ ਫੋਨ ’ਚ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਦਿੱਤਾ ਗਿਆ ਹੈ। ਫੋਨ ਦੇ ਰੀਅਰ ’ਚ 16 ਮੈਗਾਪਿਕਸਲ ਦੇ ਏ.ਆਈ. ਕੈਮਰੇ ਦੇ ਨਾਲ 2 ਮੈਗਾਪਿਕਸਲ ਦਾ ਡੈਪਥ ਅਤੇ ਇਕ ਡੈਡੀਕੇਟਿਡ ਲੋਅ ਲਾਈਟ ਸੈਂਸਰ ਦਿੱਤਾ ਗਿਆ ਹੈ। ਲੋਅ ਲਾਈਟ ਫੋਟੋਗ੍ਰਾਫੀ ਲਈ ਕਵਾਡ ਐੱਲ.ਈ.ਡੀ. ਫਲੈਸ਼ ਦਿੱਤੀ ਗਈ ਹੈ। ਫੋਨ ’ਚ 16 ਮੈਗਾਪਿਕਸਲ ਦਾ ਇਨ-ਡਿਸਪਲੇਅ ਸੈਲਫੀ ਕੈਮਰਾ ਦਿੱਤਾ ਗਿਆ ਹੈ ਜੋ ਏ.ਆਈ. ਪੋਟਰੇਟ, ਏ.ਆਈ. 3ਡੀ ਬਿਊਟ ਅਤੇ ਵਾਈਡ ਸੈਲਫੀ ਵਰਗੇ ਫੀਚਰ ਨਾਲ ਲੈਸ ਹੈ। 

ਫੋਨ ਨੂੰ ਪਾਵਰ ਦੇਣ ਲਈ 4,000mAh ਦੀ ਬੈਟਰੀ ਦਿੱਤੀ ਗਈ ਹੈ। ਕੰਪਨੀ ਦਾ ਦਾਅਵਾ ਹੈ ਕਿ ਇਹ ਬੈਟਰੀ 18.82 ਘੰਟੇ ਦਾ 4ਜੀ ਟਾਕਟਾਈਮ, 32 ਘੰਟੇ ਦਾ ਮਿਊਜ਼ਿਕ ਪਲੇਅ ਬੈਕ, 14.7 ਘੰਟੇ ਦਾ ਵੀਡੀਓ ਪਲੇਅ ਬੈਕ, 13.4 ਘੰਟੇ ਦੀ ਵੈੱਬ ਸਫਰਿੰਗ, 11 ਘੰਟੇ ਦੀ ਗੇਮਿੰਗ ਅਤੇ 31 ਦਿਨਾਂ ਦਾ ਸਟੈਂਡਬਾਈ ਟਾਈਮ ਦਿੰਦੀ ਹੈ। 


Related News