48MP ਕਵਾਡ ਰੀਅਰ ਕੈਮਰਾ ਨਾਲ ਭਾਰਤ ’ਚ ਲਾਂਚ ਹੋਇਆ Infinix Note 7, ਜਾਣੋ ਕੀਮਤ

Wednesday, Sep 16, 2020 - 03:46 PM (IST)

48MP ਕਵਾਡ ਰੀਅਰ ਕੈਮਰਾ ਨਾਲ ਭਾਰਤ ’ਚ ਲਾਂਚ ਹੋਇਆ Infinix Note 7, ਜਾਣੋ ਕੀਮਤ

ਗੈਜੇਟ ਡੈਸਕ– ਇਨਫਿਨਿਕਸ ਨੇ ਭਾਰਤੀ ਬਾਜ਼ਾਰ ’ਚ ਆਪਣਾ ਨਵਾਂ ਸਮਾਰਟਫੋਨ Infinix Note 7 ਲਾਂਚ ਕਰ ਦਿੱਤਾ ਹੈ। ਇਸ ਫੋਨ ਨੂੰ ਵੱਡੀ ਡਿਸਪਲੇਅ, ਦਮਦਾਰ ਬੈਟਰੀ ਅਤੇ ਮੀਡੀਆਟੈੱਕ ਪ੍ਰੋਸੈਸਰ ਨਾਲ ਉਤਾਰਿਆ ਗਿਆ ਹੈ। ਫੋਨ ’ਚ 48 ਮੈਗਾਪਿਕਸਲ ਦਾ ਕਵਾਡ ਰੀਅਰ ਕੈਮਰਾ ਸੈੱਟਅਪ ਮਿਲਦਾ ਹੈ। ਇਸ ਦੇ 4 ਜੀ.ਬੀ. ਰੈਮ+64 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 11,499 ਰੁਪਏ ਰੱਖੀ ਗਈ ਹੈ। ਗਾਹਕ ਇਸ ਫੋਨ ਨੂੰ ਤਿੰਨ ਰੰਗਾਂ ’ਚ ਖ਼ਰੀਦ ਸਕਣਗੇ। ਇਸ ਦੀ ਪਹਿਲੀ ਸੇਲ 22 ਸਤੰਬਰ ਨੂੰ ਦੁਪਹਿਰ 12 ਵਜੇ ਫਲਿਪਕਾਰਟ ’ਤੇ ਹੋਵੇਗੀ। 

Infinix Note 7 ਦੇ ਫੀਚਰਜ਼
ਡਿਸਪਲੇਅ    - 6.95 ਇੰਚ ਦੀ ਪੰਚ-ਹੋਲ, HD+
ਪ੍ਰੋਸੈਸਰ    - ਮੀਡੀਆਟੈੱਕ Helio G70
ਰੈਮ    - 4 ਜੀ.ਬੀ.
ਸਟੋਰੇਜ    - 64 ਜੀ.ਬੀ.
ਓ.ਐੱਸ.    - ਐਂਡਰਾਇਡ 10 ’ਤੇ ਅਧਾਰਿਤ XOS 6.1
ਰੀਅਰ ਕੈਮਰਾ    - 48MP ਮੇਨ ਕੈਮਰਾ+2MP ਮੈਕ੍ਰੋ ਲੈੱਨਜ਼+2MP ਡੈਪਥ ਸੈਂਸਰ+ ਇਕ ਲੋਅ ਲਾਈਟ ਵੀਡੀਓ ਕੈਮਰਾ
ਫਰੰਟ ਕੈਮਰਾ    - 16MP
ਖ਼ਾਸ ਫੀਚਰਜ਼    - 18 ਵਾਟ ਚਾਰਜਿੰਗ ਸੁਪੋਰਟ, ਡਿਊਲ ਸਪੀਕਰ, ਸਾਈਡ ਫੇਸਿੰਗ ਫਿੰਗਰਪ੍ਰਿੰਟ ਸਕੈਨਰ
ਬੈਟਰੀ    - 5,000mAh
ਕੁਨੈਕਟੀਵਿਟੀ    - 4G LTE, Wi-Fi, ਬਲੂਟੂਥ v5.0,GPS/A-GPS, ਮਾਈਕ੍ਰੋ-USB ਪੋਰਟ


author

Rakesh

Content Editor

Related News