ਭਾਰਤ ’ਚ ਵਿਕਰੀ ਲਈ ਉਪਲੱਬਧ ਹੋਇਆ Infinix Note 11 ਸਮਾਰਟਫੋਨ, ਜਾਣੋ ਕੀਮਤ ਤੇ ਫੀਚਰਜ਼

Thursday, Dec 23, 2021 - 02:58 PM (IST)

ਭਾਰਤ ’ਚ ਵਿਕਰੀ ਲਈ ਉਪਲੱਬਧ ਹੋਇਆ Infinix Note 11 ਸਮਾਰਟਫੋਨ, ਜਾਣੋ ਕੀਮਤ ਤੇ ਫੀਚਰਜ਼

ਗੈਜੇਟ ਡੈਸਕ– ਇਨਫਿਨਿਕਸ ਨੇ ਆਖਿਰਕਾਰ ਅੱਜ ਯਾਨੀ 23 ਦਸੰਬਰ ਨੂੰ ਪਹਿਲੀ ਵਾਰ Infinix Note 11 ਸਮਾਰਟਫੋਨ ਨੂੰ ਭਾਰਤ ’ਚ ਵਿਕਰੀ ਲਈ ਉਪਲੱਬਧ ਕਰ ਦਿੱਤਾ ਹੈ। ਇਸ ਨੂੰ ਸਭ ਤੋਂ ਪਹਿਲਾਂ ਆਨਲਾਈਨ ਸ਼ਾਪਿੰਗ ਸਾਈਟ ਫਲਿਪਕਾਰਟ ’ਤੇ ਉਪਲੱਬਧ ਕੀਤਾ ਗਿਆ ਹੈ। Infinix Note 11 ਸਮਾਰਟਫੋਨ ਕਈ ਸ਼ਾਨਦਾਰ ਖੂਬੀਆਂ ਨਾਲ ਲੈਸ ਹੈ। 

ਕੀਮਤ ਦੀ ਗੱਲ ਕਰੀਏ ਤਾਂ Infinix Note 11 ਦੀ ਕੀਮਤ 11,999 ਰੁਪਏ ਹੈ। ਉਥੇ ਹੀ Infinix Note 11s ਸਮਾਰਟਫੋਨ ਦੇ 6 ਜੀ.ਬੀ. ਰੈਮ+64 ਜੀ.ਬੀ. ਸਟੋਰੇਜ ਮਾਡਲ ਦੀ ਕੀਮਤ 13,999 ਰੁਪਏ ਹੈ। ਜਦਕਿ 8 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਮਾਡਲ ਨੂੰ ਗਾਹਕ 15,999 ਰੁਪਏ ’ਚ ਖਰੀਦ ਸਕਦੇ ਹਨ। 

ਫੋਨ ਦੀਆਂ ਖੂਬੀਆਂ

- ਇਨਫਿਨਿਕਸ ਨੇ ਦਾਅਵਾ ਕੀਤਾ ਹੈ ਕਿ ਇਹ ਫੋਨ ਆਪਣੇ ਸੈਗਮੈਂਟ ’ਚ ਬੈਸਟ ਗੇਮਿੰਗ ਫੋਨ ਹਨ। ਇਨ੍ਹਾਂ ’ਚ ਫਾਸਟ ਸਪੀਡ, ਅਲਟਰਾ ਸਮੂਥ ਡਿਸਪਲੇਅ ਦੇ ਨਾਲ ਫਾਸਟ ਚਾਰਜਿੰਗ ਦੀ ਵੀ ਸਪੋਰਟ ਦਿੱਤੀ ਗਈ ਹੈ। 
- Infinix Note 11 ਦੀ ਗੱਲ ਕੀਤੀ ਜਾਵੇ ਤਾਂ ਇਸ ਵਿਚ 6.7 ਇੰਚ ਦੀ ਫੁਲ-ਐੱਚ.ਡੀ. ਪਲੱਸ ਅਮੋਲੇਡ ਡਿਸਪਲੇਅ ਮਿਲਦੀ ਹੈ ਜੋ ਕਿ 750 ਨਿਟਸ ਪੀਕ ਬ੍ਰਾਈਟਨੈੱਸ ਨੂੰ ਸਪੋਰਟ ਕਰਦੀ ਹੈ, ਉਥੇ ਹੀ ਜੇਕਰ ਗੱਲ Infinix Note 11s ਦੀ ਕਰੀਏ ਤਾਂ ਇਸ ਵਿਚ 6.95 ਇੰਚ ਦੀ ਪੰਚਹੋਲ ਫੁਲ-ਐੱਚ.ਡੀ. ਡਿਸਪਲੇਅ ਦਿੱਤੀ ਗਈ ਹੈ ਜੋ ਕਿ 120 ਹਰਟਜ਼ ਅਲਟਰਾ ਸਮੂਥ ਰਿਫ੍ਰੈਸ਼ਡ ਰੇਟ ਨੂੰ ਸਪੋਰਟ ਕਰਦੀ ਹੈ। 
- ਪ੍ਰੋਸੈਸਰ ਦੀ ਗੱਲ ਕਰੀਏ ਤਾਂ Infinix Note 11 ’ਚ ਐਡਵਾਂਸ Helio G88 ਪ੍ਰੋਸੈਸਰ ਦਿੱਤਾ ਗਿਆ ਹੈ। ਉਥੇ ਹੀ Infinix Note 11s ’ਚ ਲੇਟੈਸਟ ਹੇਲੀਓ ਜੀ96 ਪ੍ਰੋਸੈਸਰ ਮਿਲਦਾ ਹੈ। 
- ਦੋਵੇਂ ਹੀ ਫੋਨ Dar-Link 2.0 ਗੇਮ ਬੂਸਟ ਤਕਨਾਲੋਜੀ ਨੂੰ ਸਪੋਰਟ ਕਰਦੇ ਹਨ। 
- ਇਨ੍ਹਾਂ ਦੋਵਾਂਹੀ ਫੋਨ ’ਚ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਮਿਲਦਾ ਹੈ ਜਿਨ੍ਹਾਂ ’ਚੋਂ ਮੇਨ ਕੈਮਰਾ 50 ਮੈਗਾਪਿਕਸਲ ਦਾ ਹੈ, ਉਥੇ ਹੀ 2 ਮੈਗਾਪਿਕਸਲ ਦਾ ਡੈਪਥ ਸੈਂਸਰ ਅਤੇ ਇਕ ਪੋਟਰੇਟ ਲੈੱਨਜ਼ ਵੀ ਦਿੱਤਾ ਗਿਆ ਹੈ। ਸੈਲਫੀ ਲਈ ਇਨ੍ਹਾਂ ’ਚ 16 ਮੈਗਾਪਿਕਸਲ ਦਾ ਏ.ਆਈ. ਤਕਨੀਕ ਨੂੰ ਸਪੋਰਟ ਕਰਨ ਵਾਲਾ ਕੈਮਰਾ ਮਿਲਦਾ ਹੈ। 
- ਇਨ੍ਹਾਂ ਫੋਨਾਂ ’ਚ 5000mAh ਦੀ ਦਮਦਾਰ ਬੈਟਰੀ ਮਿਲਦੀ ਹੈ ਜੋ 33 ਵਾਟ ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ। 
- ਗਾਹਕ ਇਨ੍ਹਾਂ ਦੋਵਾਂ ਹੀ ਫੋਨਾਂ ਨੂੰ 3 ਰੰਗਾਂ ’ਚ ਖਰੀਦ ਸਕਦੇ ਹਨ। 


author

Rakesh

Content Editor

Related News