ਸਮਾਰਟਫੋਨ ਤੋਂ ਬਾਅਦ ਹੁਣ ਆ ਰਿਹੈ Infinix ਦਾ ਲੈਪਟਾਪ, ਇੰਨੀ ਹੋਵੇਗੀ ਕੀਮਤ

Thursday, Dec 02, 2021 - 04:34 PM (IST)

ਸਮਾਰਟਫੋਨ ਤੋਂ ਬਾਅਦ ਹੁਣ ਆ ਰਿਹੈ Infinix ਦਾ ਲੈਪਟਾਪ, ਇੰਨੀ ਹੋਵੇਗੀ ਕੀਮਤ

ਗੈਜੇਟ ਡੈਸਕ– ਭਾਰਤ ’ਚ ਆਪਣੇ ਸਮਾਰਟਫੋਨਾਂ ਦੀ ਕਾਮਯਾਬੀ ਤੋਂ ਬਾਅਦ ਹੁਣ ਆਖ਼ਿਰਕਾਰ ਹਾਂਗਕਾਂਗ ਸਥਿਤ ਸਮਾਰਟਫੋਨ ਨਿਰਮਾਤਾ ਕੰਪਨੀ ਇਨਫਿਨਿਕਸ ਆਪਣੇ ਲੈਪਟਾਪ ਨੂੰ ਭਾਰਤ ’ਚ ਲਾਂਚ ਕਰਨ ਵਾਲੀ ਹੈ। ਰਿਪੋਰਟ ਮੁਤਾਬਕ, ਇਸ ਲੈਪਟਾਪ ਨੂੰ 8 ਦਸੰਬਰ ਨੂੰ ਭਾਰਤੀ ਬਾਜ਼ਾਰ ’ਚ ਲਾਂਚ ਕੀਤਾ ਜਾਵੇਗਾ। Infinix Inbook X1 ਸੀਰੀਜ਼ ਤਹਿਤ ਦੋ ਲੈਪਟਾਪ ਲਿਆਏ ਜਾਣਗੇ। ਇਨਫਿਨਿਕਸ ਦੇ ਇਨ੍ਹਾਂ ਲੈਪਟਾਪਸ ਦੀ ਕੀਮਤ 30,000 ਰੁਪਏ ਤੋਂ 40,000 ਰੁਪਏ ਦੇ ਵਿਚਕਾਰ ਹੋਵੇਗੀ। 

Infinix Inbook X1 ਦੇ ਸੰਭਾਵਿਤ ਫੀਚਰਜ਼
ਇਸ ਲੈਪਟਾਪ ਨੂੰ ਲੈ ਕੇ ਕੁਝ ਜਾਣਕਾਰੀ ਸਾਹਮਣੇ ਆਈ ਹੈ ਜਿਸ ਮੁਤਾਬਕ, ਇਸ ਦੀ ਬਾਡੀ ਏਅਰਕ੍ਰਾਫਟ ਗ੍ਰੇਡ ਐਲੂਮੀਨੀਅਨ ਨਾਲ ਤਿਆਰ ਕੀਤੀ ਗਈ ਹੋਵੇਗੀ। Infinix Inbook X1 ਲੈਪਟਾਪ ’ਚ ਇੰਟੈਲ 10th ਜਨਰੇਸ਼ਨ ਕੋਰ i3-1005G1 ਅਤੇ Core i5-1035G1 ਪ੍ਰੋਸੈਸਰ ਦਾ ਆਪਸ਼ਨ ਮਿਲੇਗਾ। ਇਸ ਤੋਂ ਇਲਾਵਾ 8 ਜੀ.ਬੀ. ਤਕ ਰੈਮ ਅਤੇ ਸਟੋਰੇਜ ਲਈ 256 ਜੀ.ਬੀ. ਅਤੇ 512 ਜੀ.ਬੀ. ਦੀ ਆਪਸ਼ਨ ਮਿਲੇਗੀ। 

ਵੀਡੀਓਕਾਲਿੰਗ ਲਈ ਲੈਪਟਾਪ ’ਚ 720 ਪਿਕਸਲ ਦਾ ਵੈੱਬਕੈਮ ਮਿਲੇਗਾ ਅਤੇ ਇਸ ਵਿਚ ਦੋ ਮਾਈਕ੍ਰੋਫੋਨ ਦਿੱਤੇ ਗਏ ਹੋਣਗੇ। ਇਕ ਐੱਸ.ਡੀ. ਕਾਰਡ ਰੀਡਰ ਤੋਂ ਇਲਾਵਾ ਇਸ ਲੈਪਟਾਪ ’ਚ HDMI ਪੋਰਟ, 3.5mm ਦਾ ਆਡੀਓ ਜੈੱਕ, ਦੋ ਯੂ.ਐੱਸ.ਬੀ. ਟਾਈਪ-ਸੀ ਪੋਰਟ ਅਤੇ ਤਿੰਨ ਯੂ.ਐੱਸ.ਬੀ. ਟਾਈਪ-ਏ ਪੋਰਟ ਮਿਲਣਗੇ। ਇਸ ਲੈਪਟਾਪ ਦੀ ਵਿਕਰੀ ਸਭ ਤੋਂ ਪਹਿਲਾਂ ਫਲਿਪਕਾਰਟ ’ਤੇ ਹੋਵੇਗੀ। 

ਡਿਸਪਲੇਅ ਦੀ ਗੱਲ ਕਰੀਏ ਤਾਂ Inbook X1 ’ਚ 14 ਇੰਚ ਦੀ ਫੁਲ ਐੱਚ.ਡੀ. ਡਿਸਪਲੇਅ ਦਿੱਤੀ ਗਈ ਹੋਵੇਗੀ ਜਿਸ ਦਾ ਵਿਊਇੰਗ ਐਂਗਲ 189 ਡਿਗਰੀ ਦਾ ਹੋਵੇਗਾ ਅਤੇ ਇਸ ਦੀ ਬ੍ਰਾਈਟਨੈੱਸ 300 ਨਿਟਸ ਹੋਵੇਗੀ। Inbook X1 Pro ਅਤੇ Inbook X1 ’ਚ 55Whr ਦੀ ਬੈਟਰੀ ਦਿੱਤੀ ਗਈ ਹੋਵੇਗੀ ਜਿਸ ਦੇ ਨਾਲ 65 ਵਾਟ USB-PD ਚਾਰਜਿੰਗ ਦੀ ਸਪੋਰਟ ਮਿਲੇਗੀ। 


author

Rakesh

Content Editor

Related News