Daiwa ਨੇ ਲਾਂਚ ਕੀਤੇ ਮੇਕ ਇਨ ਇੰਡੀਆ 4K SMART TV, ਜਾਣੋ ਕੀਮਤ
Thursday, Aug 13, 2020 - 04:03 PM (IST)

ਗੈਜੇਟ ਡੈਸਕ– ਘਰੇਲੂ ਕੰਪਨੀ ਦਾਈਵਾ ਨੇ ਆਪਣੇ ਮੇਕ ਇਨ ਇੰਡੀਆ 4ਕੇ ਸਮਾਰਟ ਟੀਵੀ ਦੀ ਨਵੀਂ ਰੇਂਜ ਭਾਰਤ ’ਚ ਲਾਂਚ ਕਰ ਦਿੱਤੀ ਹੈ। ਇਸ ਤਹਿਤ ਕੰਪਨੀ ਨੇ 49 ਇੰਚ ਅਤੇ 55 ਇੰਚ ਦੇ 4ਕੇ ਅਲਟਰਾ ਐੱਚ.ਡੀ. ਸਮਾਰਟ ਟੀਵੀ ਲਾਂਚ ਕੀਤੇ ਹਨ। ਕੀਮਤ ਦੀ ਗੱਲ ਕਰੀਏ ਤਾਂ 49 ਇੰਚ ਦੇ ਮੇਡ ਇਨ ਇੰਡੀਆ ਟੀਵੀ (D50BT162-124 ਸੈਮੀ) ਦੀ ਕੀਮਤ 29,999 ਰੁਪਏ ਅਤੇ 55 ਇੰਚ ਦੇ (D55BT162-140 ਸੈਮੀ) ਸਮਾਰਟ ਟੀਵੀ ਦੀ ਕੀਮਤ 34,999 ਰੁਪਏ) ਰੱਖੀ ਗਈ ਹੈ। ਇਨ੍ਹਾਂ ਨੂੰ 2 ਸਾਲ ਦੀ ਵਾਰੰਟੀ ਨਾਲ ਉਪਲੱਬਧ ਕੀਤਾ ਜਾਵੇਗਾ।
ਸਮਾਰਟ ਟੀਵੀ ਦੀਆਂ ਖੂਬੀਆਂ
- 4ਕੇ ਟੀਵੀ ’ਚ ਏ ਪਲੱਸ ਗ੍ਰੇਡ ਪੈਨਲ ਲੱਗਾ ਹੈ ਅਤੇ ਇਹ ਕਵਾਂਟਮ ਲਿਊਮਿਨਿਟ ਟੈਕਨਾਲੋਜੀ ਨਾਲ ਲਿਆਏ ਗਏ ਹਨ ਜੋ 1.07 ਬਿਲੀਅਨ ਕਲਰਸ ਨੂੰ ਡਿਸਪਲੇਅ ਕਰਨ ’ਚ ਮਦਦ ਕਰਦੀ ਹੈ।
- ਸ਼ਾਨਦਾਰ ਪਿਕਚਰ ਕੁਆਲਿਟੀ ਲਈ ਇਸ ਵਿਚ ਐੱਚ.ਡੀ.ਆਰ. 10 ਦੀ ਵੀ ਸੁਪੋਰਟ ਦਿੱਤੀ ਗਈ ਹੈ।
- ਇਨ੍ਹਾਂ ’ਚ ਕ੍ਰਿਕਟ ਮੋਡ, ਸਿਨੇਮਾ ਮੋਡ ਅਤੇ ਬੈਕਲਾਈਟ ਕੰਟਰੋਲ ਵਰਗੇ ਫੀਚਰਜ਼ ਮਿਲਦੇ ਹਨ।
- ਸ਼ਾਨਦਾਰ ਸਾਊਂਡ ਲਈ ਕੰਪਨੀ ਨੇ ਇਨ੍ਹਾਂ ’ਚ 20 ਵਾਟ ਦਾ ਬਾਕਸ ਸਪੀਕਰ ਵੀ ਦਿੱਤਾ ਹੈ। ਇਸ ਤੋਂ ਇਲਾਵਾ ਇਨ੍ਹਾਂ ’ਚ 4 ਸਾਊਂਡ ਮੋਡਸ ਵੀ ਦਿੱਤੇ ਗਏ ਹਨ।
ਸਮਾਰਟ ਟੀਵੀ ਦੇ ਫੀਚਰਜ਼
- ਦੋਵੇਂ ਹੀ ਸਮਾਰਟ ਟੀਵੀ ਐਂਡਰਾਇਡ 9.0 ਆਪਰੇਟਿੰਗ ਸਿਸਟਮ ’ਤੇ ਕੰਮ ਕਰਦੇ ਹਨ।
- ਏ-55 ਕਵਾਡ-ਕੋਰ ਪ੍ਰੋਸੈਸਰ ਤੋਂ ਇਲਾਵਾ ਇਨ੍ਹਾਂ ’ਚ 2 ਜੀ.ਬੀ. ਰੈਮ ਨਾਲ 16 ਜੀ.ਬੀ. ਦੀ ਇਨਬਿਲਟ ਸਟੋਰੇਜ ਦਿੱਤੀ ਗਈ ਹੈ।
- ਦੋਵੇਂ ਟੀਵੀ ਕੰਪਨੀ ਦੇ ‘ਯੂ.ਆਈ.-ਦਿ ਬਿਗ ਵਾਲ’ ਨਾਲ ਆਉਂਦੇ ਹਨ। ਇਸ ਦੇ ਨਾਲ ਇਸ ਟੀਵੀ ’ਚ ਡਿਜ਼ਨੀ+ਹਾਟਸਟਾਰ, ਜ਼ੀ5, ਸੋਨੀ ਲਿਵ ਅਤੇ ਜਿਓ ਸਿਨੇਮਾ ਵਰਗੀਆਂ ਕਈ ਸਟਰੀਫਾਇਡ ਐਪਸ ਦਿੱਤੀਆਂ ਗਈਆਂ ਹਨ।
- ਟੀਵੀ ’ਚ ਕੁਨੈਕਟੀਵਿਟੀ ਲਈ 3 HDMI ਪੋਰਟਸ, 2 USB, WiFi ਅਤੇ ਇਕ ਆਪਟਿਕਲ ਆਊਟਪੁਟ ਪੋਰਟ ਮਿਲੇਗਾ।