ਬੈਨ ਕੀਤੇ ਗਏ ਐਪਸ ਨੂੰ ਡਾਊਨਲੋਡ ਕਰਨ ਲਈ ਭਾਰਤੀ ਵਿਦਿਆਰਥੀਆਂ ਨੂੰ ਕੀਤਾ ਜਾ ਰਿਹਾ ਮਜਬੂਰ

07/22/2021 12:34:17 PM

ਗੈਜੇਟ ਡੈਸਕ– ਚੀਨ ਦੀ ਯੂਨੀਵਰਸਿਟੀ ’ਚ ਪੜ੍ਹ ਰਹੇ 20,000 ਮੈਡੀਕਲ ਵਿਦਿਆਰਥੀਆਂ ਸਮੇਤ ਕਰੀਬ 23,000 ਵਿਦਿਆਰਥੀਆਂ ਨੇ ਦੋਸ਼ ਲਗਾਇਆ ਹੈ ਕਿ ਉਨ੍ਹਾਂ ਨੂੰ ਚੀਨੀ ਯੂਨੀਵਰਸਿਟੀ ਦੁਆਰਾ ਉਨ੍ਹਾਂ ਚੀਨੀ ਐਪਸ ਨੂੰ ਡਾਊਨਲੋਡ ਕਰਨ ਲਈ ਦਬਾਅ ਬਣਾਇਆ ਜਾ ਰਿਹਾ ਹੈ ਜਿਨ੍ਹਾਂ ਨੂੰ ਭਾਰਤ ਸਰਕਾਰ ਨੇ ਬੈਨ ਕੀਤਾ ਹੋਇਆ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ 250 ਚੀਨੀ ਐਪਸ ਨੂੰ ਭਾਰਤ ’ਚ ਬੈਨ ਕੀਤਾ ਗਿਆ ਸੀ। 

ਵਿਦਿਆਰਥੀਆਂ ਨੇ ਕਿਹਾ ਹੈ ਕਿ ਜੇਕਰ ਉਹ ਆਪਣੇ ਕੋਰਸ ਨੂੰ ਜਾਰੀ ਰੱਖਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਇਨ੍ਹਾਂ ਐਪਸ ਨੂੰ ਡਾਊਨਲੋਡ ਕਰਕੇ ਇਸਤੇਮਾਲ ਕਰਨਾ ਹੋਵੇਗਾ। ਚੀਨੀ ਦੀ ਦੀਆਂ ਜ਼ਿਆਦਾਤਰ ਯੂਨੀਵਰਸਿਟੀਆਂ ਵੀਚੈਟ, ਡਿੰਗ ਟਾਕ, ਸੁਪਰਸਟਾਰ ਅਤੇ ਇਕ ਵੀਡੀਓ ਚੈ ਐਪ ਦਾ ਇਸਤੇਮਾਲ ਕਰਦੀਆਂ ਹਨ ਜਿਨ੍ਹਆੰ ਨੂੰ ਟੈਨਸੈਂਟ ਕੰਪਨੀ ਦੁਆਰਾ ਬਣਾਇਆ ਗਿਆ ਹੈ। 

ਵਿਦਿਆਰਥੀ ਕਲਾਸਾਂ ਅਟੈਂਡ ਕਰਨ ਲਈ VPN ਦੀ ਕਰ ਰਹੇ ਵਰਤੋਂ
ਇਹ ਭਾਰਤੀ ਵਿਦਿਆਰਥੀ ISC (ਇੰਡੀਅਨ ਸਟੂਡੈਂਟਸ ਇਨ ਚਾਈਨਾ) ਦੇ ਮੈਂਬਰ ਹਨ। ਫਿਲਹਾਲ ਅਸਥਾਈ ਤੌਰ ’ਤੇ ਇਹ ਵਿਦਿਆਰਥੀ ਕਲਾਸਾਂ ਨੂੰ ਅਟੈਂਡ ਕਰਨ ਲਈ ਵਰਚੁਅਲ ਪ੍ਰਾਈਵੇਟ ਨੈੱਟਵਰਕ (VPN) ਦਾ ਇਸਤੇਮਾਲ ਕਰ ਰਹੇ ਹਨ। ਸੂਚੋ ਯੂਨੀਵਰਸਿਟੀ ’ਚ ਪੜ੍ਹ ਰਹੇ ਦਿੱਲੀ ਦੇ ਸ਼ਾਹਰੁਖ ਖਾਨ ਦਾ ਕਹਿਣਾ ਹੈ ਕਿ ਸਾਡੀਆਂ ਕਲਾਸਾਂ ਪਹਿਲਾਂ ਵੀਚੈਟ ਐਪ ’ਤੇ ਹੀ ਲਗਾਈਆਂ ਜਾਂਦੀਆਂ ਸਨ ਪਰ ਭਾਰਤ ਸਰਕਾਰ ਦੁਆਰਾ ਇਸ ਐਪ ਨੂੰ ਬੈਨ ਕਰ ਦਿੱਤਾ ਗਿਆ ਹੈ। ਇਸ ਤੋਂ ਬਾਅਦ ਉਨ੍ਹਾਂ ਜੀ ਯੂਨੀਵਰਸਿਟੀ ਨੇ ਡਿੰਗਟਾਕ ਪਲੇਟਫਾਰਮ ਬਣਾਇਆ ਪਰ ਇਸ ’ਤੇ ਵੀ ਬੈਨ ਲਗਾ ਦਿੱਤਾ ਗਿਆ। 

ਚੀਨੀ ਯੂਨੀਵਰਸਿਟੀ ਨੂੰ ਹਰ ਸਾਲ ਦੇ ਰਹੇ 3 ਤੋਂ 4.5 ਲੱਖ ਰੁਪਏ ਟਿਊਸ਼ਨ ਫੀਸ
ਦੱਸ ਦੇਈਏ ਕਿ ਇਹ ਵਿਦਿਆਰਥੀ ਇਕ ਸਾਲ ’ਚ ਚੀਨ ਨੂੰ 3 ਤੋਂ 4.5 ਲੱਖ ਰੁਪਏ ਦੀ ਟਿਊਸ਼ਨ ਫੀਸ ਦਿੰਦੇ ਹਨ ਪਰ ਫਿਰ ਵੀ ਉਨ੍ਹਾਂ ਨੂੰ ਚੀਨ ’ਚ ਟ੍ਰੈਵਲ ਕਰਨ ’ਤੇ ਬੈਨ ਕੀਤਾ ਗਿਆ ਹੈ। ISC ਦੇ ਨੈਸ਼ਨਲ ਕੋਆਰਡੀਨੇਟਰ ਅਤੇ ਵਿਦਿਆਰਥੀ ਵਡੋਦਰਾ ਦਾ ਕਹਿਣਾ ਹੈ ਕਿ ਉਹ ਨੈੱਟਵਰਕ ਸਮੱਸਿਆ ਕਾਰਨ ਲੈਕਚਰ ਅਟੈਂਡ ਨਹੀਂ ਕਰ ਪਾਉਂਦੇ ਜਿਸ ਕਾਰਨ ਉਨ੍ਹਾਂ ਨੂੰ ਸਿੱਖਣ ’ਚ ਪਰੇਸ਼ਾਨੀ ਹੋ ਰਹੀ ਹੈ। ਇਨ੍ਹਾਂ ਸਮੱਸਿਆਵਾਂ ਦੇ ਚਲਦੇ ਕਈ ਵਾਰ ਤਾਂ ਉਹ ਬੇਸਿਕ ਚੀਜ਼ਾਂ ਵੀ ਨਹੀਂ ਸਿੱਖ ਪਾਉਂਦੇ। 


Rakesh

Content Editor

Related News