ਭਾਰਤ ''ਚ ਲਾਂਚ ਹੋਇਆ 5G ਚਿਪਸੈੱਟ, ਮਿਲੇਗਾ Call drops ਤੋਂ ਛੁਟਕਾਰਾ

Saturday, Dec 29, 2018 - 04:10 PM (IST)

ਗੈਜੇਟ ਡੈਸਕ- ਹਾਲ ਹੀ 'ਚ ਬੇਂਗਲੁਰੂ ਦੀ Saankhya Labs ਨਾਂ ਕੰਪਨੀ ਨੇ ਇਕ ਇਲੈਕਟ੍ਰਾਨਿਕ ਚਿਪਸੈੱਟ ਨੂੰ ਤਿਆਰ ਕੀਤੀ ਹੈ ਜੋ ਮੋਬਾਈਲ ਡਿਵਾਈਸ 'ਚੋ direct TV broadcast ਸਰਵਿਸ ਦੇ ਨਾਲ call drops ਦੀ ਸਮੱਸਿਆ ਤੋਂ ਵੀ ਯੂਜ਼ਰਸ ਨੂੰ ਛੁਟਕਾਰਾ ਦੇ ਸਕਦਾ ਹੈ। ਇਸ ਚਿਪਸੈੱਟ ਦਾ ਨਾਂ Pruthvi - 3 ਹੈ ਤੇ ਇਹ ਇਕ 5G chipset ਹੈ। ਕੰਪਨੀ ਦੇ ਮੁਤਾਬਕ ਇਹ ਦੁਨੀਆ ਦਾ ਪਹਿਲਾ ਤੇ ਸਭ ਤੋਂ ਐਡਵਾਂਸ multi-standard next generation system-on-chip ਹੈ। ਇਸ ਦੇ ਨਾਲ ਹੀ ਇਸ ਦਾ ਇਸਤੇਮਾਲ 5G ਕੁਨੈੱਕਸ਼ਨ ਲਈ ਵੀ ਕੀਤਾ ਜਾ ਸਕਦਾ ਹੈ।PunjabKesari
ਦੂਰਸੰਚਾਰ ਮੰਤਰੀ ਮਨੋਜ ਸਿੰਹਾ ਨੇ ਇਸ ਚਿਪਸੈੱਟ ਦਾ ਖੁਲਾਸਾ ਕਰਦੇ ਹੋਏ ਕਿਹਾ, ਬੇਂਗਲੁਰੂ ਸਥਿਤ ਕੰਪਨੀ ਸਾਂਖਯਾ ਲੈਬਜ਼ ਨੇ ਦੇਸ਼ 'ਚ ਡਿਜ਼ਾਇਨ ਕੀਤਾ ਗਿਆ ਤੇ ਵਿਕਸਿਤ ਦੁਨੀਆ ਦਾ ਪਹਿਲਾ ਤੇ ਸਭ ਤੋਂ ਉੱਨਤ ਤੇ ਅਗਲੀ ਪੀੜ੍ਹੀ ਦੀ ਟੀ. ਵੀ ਚਿੱਪ ਪੇਸ਼ ਕੀਤੀ ਹੈ। ਕੰਪਨੀ ਨੇ ਇਹ ਜਾਣਕਾਰੀ ਵੀ ਦਿੱਤੀ ਹੈ ਕਿ ਸਾਂਖਯਾ ਲੈਬਜ਼ ਦੇ ਚਿਪਸੈੱਟ ਦੱਖਣ ਕੋਰੀਆ 'ਚ ਵੀ ਸੈਮਸੰਗ ਦੇ ਕਾਰਖਾਨੇ 'ਚ ਵੀ ਤਿਆਰ ਕੀਤੇ ਜਾ ਰਹੇ ਹਨ।PunjabKesari
ਕੰਪਨੀ ਦਾ ਬਿਆਨ
ਕੰਪਨੀ ਦੇ ਅਧਿਕਾਰੀ Parag Naik ਦਾ ਕਹਿਣਾ ਹੈ ਕਿ ਇਹ ਚਿਪਸੈੱਟ ਮੋਬਾਈਲ ਨੈੱਟਵਰਕ ਦੇ ਵੀਡੀਓ ਕੰਟੈਂਟ ਨੂੰ ਵੱਖ ਕਰਨ 'ਚ ਮਦਦ ਕਰੇਗਾ। ਇਸ ਚਿਪਸੈੱਟ ਦੇ ਰਾਹੀਂ Android ਸਮਾਰਟਫੋਨ ਨੂੰ satellite ਫ਼ੋਨ ਦੇ ਰੂਪ 'ਚ ਬਦਲਾ ਜਾ ਸਕਦਾ ਹੈ। ਤੁਹਾਨੂੰ ਦੱਸ ਦੇਈਏ ਕਿ ਅਜੇ ਤੱਕ ਸਾਰੇ ਇਲੈਕਟ੍ਰਾਨਿਕ ਚਿਪਸੈੱਟਸ ਨੂੰ ਵਿਦੇਸ਼ੀ ਕੰਪਨੀਆਂ ਹੀ ਬਣਾਉਂਦੀ ਸਨ ਜਿਨ੍ਹਾਂ 'ਚ intel, AMD, Samsung, Qualcomm ਅਤੇ MediaTek ਸ਼ਾਮਲ ਹਨ।


Related News