ਭਾਰਤ ਦੀ ਸਟਾਰਟਅਪ ਕੰਪਨੀ ਨੇ ਲਾਂਚ ਕੀਤਾ e-cycle, ਇਕ ਚਾਰਜ ’ਚ ਚੱਲੇਗਾ 35 ਕਿਲੋਮੀਟਰ, ਜਾਣੋ ਕੀਮਤ
Saturday, Nov 07, 2020 - 01:58 PM (IST)
ਆਟੋ ਡੈਸਕ– ਭਾਰਤ ਦੀ ਸਟਾਰਟਅਪ ਕੰਪਨੀ ਅਲਫਾਵੈਕਟਰ (AlphaVector) ਨੇ ਆਪਣੇ ਪਹਿਲੇ ਈ-ਸਾਈਕਲ ਮੇਰਕੀ ਨੂੰ ਭਾਰਤੀ ਬਾਜ਼ਾਰ ’ਚ ਉਤਾਰ ਦਿੱਤਾ ਹੈ। ਕੰਪਨੀ ਨੇ ਇਸ ਈ-ਸਾਈਕਲ ਦੀ ਕੀਮਤ 29,999 ਰੁਪਏ ਰੱਖੀ ਹੈ। ਖ਼ਾਸ ਗੱਲ ਇਹ ਹੈ ਕਿ ਇਸ ਦੀ ਵਰਤੋਂ ਕਰਨ ਲਈ ਤੁਹਾਨੂੰ ਕਿਸੇ ਵੀ ਡ੍ਰਾਈਵਿੰਗ ਲਾਇਸੰਸ ਦੀ ਲੋੜ ਨਹੀਂ ਹੋਵੇਗੀ।
25 ਕਿਲੋਮੀਟਰ ਪ੍ਰਤੀ ਘੰਟਾ ਦੀ ਹੈ ਟਾਪ ਸਪੀਡ
ਮੇਰਕੀ ’ਚ 250 ਵਾਟ ਦੀ IP65 BLDC ਮੋਟਰ ਲੱਗੀ ਹੈ ਜਿਸ ਨਾਲ 25 ਕਿਲੋਮੀਟਰ ਪ੍ਰਤੀ ਘੰਟਾ ਦੀ ਟਾਪ ਸਪੀਡ ਮਿਲਦੀ ਹੈ। ਕੰਪਨੀ ਦਾ ਦਾਅਵਾ ਹੈ ਕਿ ਇਸ ਦੀ 6.36 Ah ਦੀ ਸਰਮੱਥਾ ਵਾਲੀ ਲਿਥੀਅਮ-ਆਇਨ ਬੈਟਰੀ ਨੂੰ ਪੂਰਾ ਚਾਰਜ ਕਰਕੇ ਤੁਸੀਂ 35 ਕਿਲੋਮੀਟਰ ਤਕ ਦਾ ਰਸਤਾ ਤੈਅ ਕਰ ਸਕਦੇ ਹੋ। ਇਸ ਬੈਟਰੀ ਦੀ ਲਾਈਫ 750 ਚਾਰਜਿੰਗ ਸਾਈਕਲਸ ਦੱਸੀ ਗਈ ਹੈ ਅਤੇ ਇਸ ’ਤੇ ਕੰਪਨੀ 1 ਸਾਲ ਦੀ ਵਾਰੰਟੀ ਵੀ ਦੇ ਰਹੀ ਹੈ।
ਅਲਫਾਵੈਕਟਰ ਨੇ ਦਾਅਵਾ ਕਰਦੇ ਹੋਏ ਦੱਸਿਆ ਹੈ ਕਿ ਇਸ ਦੀ ਬੈਟਰੀ ਨੂੰ 2.5 ਘੰਟਿਆਂ ’ਚ ਪੂਰਾ ਚਾਰਜ ਕੀਤਾ ਜਾ ਸਕਦਾ ਹੈ। ਇਸ ਈ-ਸਾਈਕਲ ’ਚ ਆਟੋਮੈਟਿਕ ਬ੍ਰੇਕ ਕੱਟ ਆਫ ਤਕਨੀਕ ਦੇ ਨਾਲ ਈ-ਬ੍ਰੇਕਿੰਗ ਸਿਸਟਮ ਦੀ ਵਰਤੋਂ ਕੀਤੀ ਗਈ ਹੈ।
ਜਾਣਕਾਰੀ ਮੁਤਾਬਕ, ਮੇਰਕੀ ਨੂੰ ਪਹਿਲਾਂ ਤੋਂ ਹੀ ਮੁੰਬਈ, ਬੈਂਗਲੁਰੂ, ਦਿੱਲੀ, ਚੇਨਈ, ਪੁਣੇ, ਅਹਿਮਦਾਬਾਦ ਵਰਗੇ ਸ਼ਹਿਰਾਂ ’ਚ 100 ਤੋਂ ਜ਼ਿਆਦਾ ਪ੍ਰੀ-ਬੁਕਿੰਗ ਰਜਿਸਟ੍ਰੇਸ਼ਨ ਮਿਲ ਚੁੱਕੀਆਂ ਹਨ।