ਐਪਲ ਸਿਸਟਮ 'ਚ ਨਿਕਲੀ ਵੱਡੀ ਖਾਮੀ, ਭਾਰਤੀ ਨੂੰ ਮਿਲੇ 75 ਲੱਖ ਰੁਪਏ

Monday, Jun 01, 2020 - 10:54 AM (IST)

ਐਪਲ ਸਿਸਟਮ 'ਚ ਨਿਕਲੀ ਵੱਡੀ ਖਾਮੀ, ਭਾਰਤੀ ਨੂੰ ਮਿਲੇ 75 ਲੱਖ ਰੁਪਏ

ਗੈਜੇਟ ਡੈਸਕ-ਭਾਰਤੀ ਡਿਵੈੱਲਪਰ ਭਾਵੁਕ ਜੈਨ ਨੂੰ ਐਪਲ ਵੱਲੋਂ 1 ਲੱਖ ਡਾਲਰ (ਕਰੀਬ  75.5 ਲੱਖ ਰੁਪਏ) ਦਾ ਰਿਵਾਰਡ ਦਿੱਤਾ ਗਿਆ ਹੈ। ਉਨ੍ਹਾਂ ਨੇ ਐਪਲ ਦੇ ਬਗ ਬਾਊਂਟੀ ਪ੍ਰੋਗਰਾਮ 'ਚ ਹਿੱਸਾ ਲੈ ਕੇ ਜ਼ੀਰੋ-ਡੇਅ (Zero-Day) ਖਾਮੀ ਦਾ ਪਤਾ ਲਗਾਇਆ ਸੀ। ਇਹ ਖਾਮੀ ਕੰਪਨੀ ਦੇ 'Sign in with Apple' ਸਿਸਟਮ 'ਚ ਸੀ।

PunjabKesari

27 ਸਾਲ ਦੇ ਜੈਨ ਨੇ ਆਪਣੇ ਬਲਾਗ ਪੋਸਟ 'ਚ ਦੱਸਿਆ ਕਿ ਇਹ ਇਸ ਸਿਸਟਮ ਦਾ ਇਸਤੇਮਾਲ ਥਰਡ ਪਾਰਟੀ ਐਪਲੀਕੇਸ਼ਨ ਕਰਦੀ ਸੀ ਅਤੇ ਇਸ ਦੇ ਲਈ ਕਿਸੇ ਤਰ੍ਹਾਂ ਦੇ ਜ਼ਿਆਦਾ ਸੁਰੱਖਿਆ ਮਾਨਕ ਨਹੀਂ ਸਨ। ਉਨ੍ਹਾਂ ਨੇ ਦੱਸਿਆ ਕਿ ਇਸ ਕਮੀ ਦਾ ਫਾਇਦਾ ਲੈ ਕੇ ਹੈਕਰਸ Dropbox, Spotify, Airbnb ਅਤੇ Giphy ਵਰਗੇ ਥਰਡ ਪਾਰਟੀ ਐਪਸ 'ਤੇ ਲਾਗਇਨ ਕਰਨ ਵਾਲੇ ਐਪਲ ਯੂਜ਼ਰਸ ਦੇ ਅਕਾਊਂਟ ਦਾ ਐਕਸੈੱਸ ਹਾਸਲ ਕਰ ਸਕਦੇ ਸਨ।

ਕੀ ਸੀ ਐਪਲ ਦਾ ਸਿਸਟਮ
ਐਪਲ ਨੇ 'ਸਾਇਨ-ਇਨ-ਵਿਦ ਐਪਲ' ਨੂੰ ਪਿਛਲੇ ਸਾਲ ਜੂਨ 'ਚ ਲਾਂਚ ਕੀਤਾ ਸੀ। ਇਸ ਦੇ ਰਾਹੀਂ ਐਪਲ ਯੂਜ਼ਰਸ ਥਰਡ ਪਾਰਟੀ ਐਪਸ 'ਤੇ ਲਾਗਇਨ ਕਰ ਪਾਂਦੇ ਸਨ। ਇਸ 'ਚ ਯੂਜ਼ਰਸ ਨੂੰ ਨਾਮ ਅਤੇ ਈਮੇਲ ਐਡਰੈੱਸ ਵਰਗੀ ਜਾਣਕਾਰੀ ਦੇਣੀ ਹੁੰਦੀ ਸੀ। ਇਲੈਕਟ੍ਰਾਨਿਕਸ ਐਂਡ ਕਮਿਊਨੀਕੇਸ਼ 'ਚ ਬੈਚਲਰ ਡਿਗਰੀ ਰੱਖਣ ਵਾਲੇ ਦਿੱਲੀ ਦੇ ਭਾਵੁਕ ਜੈਨ ਇਕ ਫੁਲ-ਟਾਈਮ ਬਗ ਬਾਊਂਟੀ ਹੰਟਰ ਹਨ। ਰਿਪੋਰਟ ਦੀ ਮੰਨੀਏ ਤਾਂ ਐਪਲ ਨੇ ਜਾਂਚ 'ਚ ਪਾਇਆ ਹੈ ਕਿ ਇਸ ਤਰੀਕੇ ਦਾ ਇਸਤੇਮਾਲ ਕਰਕੇ ਅਜ ਤੱਕ ਕੋਈ ਵੀ ਐਪਲ ਅਕਾਊਂਟ ਹੈਕ ਨਹੀਂ ਕੀਤਾ ਗਿਆ ਸੀ। ਐਪਲ ਨੇ ਇਸ ਖਾਮੀ ਨੂੰ ਹੁਣ ਠੀਕ ਕਰ ਲਿਆ ਹੈ।


author

Karan Kumar

Content Editor

Related News