ਐਪ ਡਾਊਨਲੋਡ ਕਰਨ ’ਚ ਭਾਰਤ ਸਭ ਤੋਂ ਅੱਗੇ, ਅਮਰੀਕਾ ਦੂਜੇ ਨੰਬਰ ’ਤੇ

05/27/2019 12:39:08 PM

ਗੈਜੇਟ ਡੈਸਕ– ਭਾਰਤ ’ਚ ਸਮਾਰਟਫੋਨ ਦੇ ਵਧਣ ਦੇ ਨਾਲ ਐਪਸ ਦੇ ਇਸਤੇਮਾਲ ’ਚ ਵੀ ਕਾਫੀ ਵਾਧਾ ਹੋਇਆ ਹੈ। ਇਸ ਸਾਲ ਦੇ ਪਹਿਲੇ ਤਿੰਨ ਮਹੀਨਿਆਂ ’ਚ ਕਰੀਬ 4.8 ਅਰਬ ਐਪਸ ਡਾਊਨਲੋਡ ਕੀਤੀਆਂ ਗਈਆਂ ਹਨ। ਬਾਜ਼ਾਰ ’ਚ ਇੰਟੈਲੀਜੈਂਸ ਫਰਮ ਸੈਂਸਰ ਟਾਵਰ ਨੇ ਦੱਸਿਆ ਹੈ ਕਿ ਐਪ ਡਾਊਨਲੋਡਿੰਗ ਦੇ ਮਾਮਲੇ ’ਚ ਭਾਰਤ ਦੁਨੀਆ ’ਚ ਪਹਿਲੇ ਨੰਬਰ ’ਤੇ ਹੈ। ਉਥੇ ਹੀ 3 ਅਰਬ ਡਾਊਨਲੋਡਿੰਗ ਦੇ ਨਾਲ ਅਮਰੀਕਾ ਦੁਨੀਆ ’ਚ ਦੂਜੇ ਸਥਾਨ ’ਤੇ ਹੈ। 

ਸਭ ਤੋਂ ਜ਼ਿਆਦਾ ਡਾਊਨਲੋਡ ਕੀਤੇ ਗਏ ਇਹ ਐਪਸ
ਭਾਰਤ ’ਚ ਸਭ ਤੋਂ ਜ਼ਿਆਦਾ 10 ਐਪਸ ਦਾ ਇਸਤੇਮਾਲ ਕੀਤਾ ਗਿਆ, ਜਿਨ੍ਹਾਂ ’ਚ ਵਟਸਐਪ, ਫੇਸਬੁੱਕ, ਟਿਕਟਾਕ, ਲਾਈਕ, ਹਾਟ-ਸਟਾਰ, ਫੇਸਬੁੱਕ ਮੈਸੇਂਜਰ, ਸ਼ੇਅਰ ਇਟ, ਹੈਲੋ, ਐੱਮ.ਐਕਸ ਪਲੇਅਰ ਅਤੇ ਯੂ.ਸੀ. ਬ੍ਰਾਊਜ਼ਰ ਆਦਿ ਸ਼ਾਮਲ ਹਨ। ਇਨ੍ਹਾਂ ’ਚ ਸਿਰਫ ਐਮ.ਐਕਸ ਪਲੇਅਰ ਇਕਲੌਤੀ ਅਜਿਹੀ ਐਪ ਹੈ ਜਿਸ ਨੂੰ ਭਾਰਤੀ ਕੰਪਨੀ ਨੇ ਡਿਵੈੱਲਪ ਕੀਤਾ ਹੈ। 

ਭਾਰਤ ’ਚ ਸਭ ਤੋਂ ਜ਼ਿਆਦਾ ਚਲਾਏ ਜਾ ਰਹੇ ਚੀਨੀ ਐਪਸ
ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਭਾਰਤ ’ਚ ਚੀਨੀ ਅਤੇ ਅਮਰੀਕੀ ਐਪਸ ਦਾ ਦਬਦਬਾ ਬਰਕਰਾਰ ਹੈ। ਟਿਕਟਾਕ ਅਤੇ ਹੈਲੋ ਦੀ ਮਾਲਿਕ ਚੀਨ ਦੀ ਬਾਈਟਡਾਂਸ ਕੰਪਨੀ ਹੈ। ਉਥੇ ਹੀ ਲਾਈਕ ਦੀ ਮਾਲਕ ਚੀਨ ਦੀ ਬਿਗੋ ਟੈਕਨਾਲੋਜੀ ਹੈ। ਯੂ.ਸੀ. ਬ੍ਰਾਊਜ਼ਰ ਅਤੇ ਸ਼ੇਅਰ ਇਟ ਨੂੰ ਚੀਨ ਦਾ ਅਲੀਬਾਬਾ ਗਰੁੱਪ ਚਲਾ ਰਿਹਾ ਹੈ। ਇਸ ਤੋਂ ਇਲਾਵਾ ਹਾਟ-ਸਟਾਰ ਦੀ ਮਲਕੀਅਤ ਅਮਰੀਕਾ ਦੀ ਵਾਲਟ ਡਿਜ਼ਨੀ ਕੰਪਨੀ ਕੋਲ ਹੈ। ਵਟਸਐਪ, ਫੇਸਬੁੱਕ ਅਤੇ ਮੈਸੇਂਜਰ ਇਹ ਸਾਰੇ ਫੇਸਬੁੱਕ ਗਰੁੱਪ ਦੇ ਐਪ ਹਨ। 
- ਸੈਂਸਰ ਟਾਵਰ ’ਚ ਮੋਬਾਇਲ ਇਨਸਾਈਟਸ ਦੀ ਹੈੱਡ ਰੈਂਡੀ ਨੀਲਸਨ ਨੇ ਦੱਸਿਆ ਕਿ ਨਵੇਂ ਸਮਾਰਟਫੋਨਜ਼ ’ਚ ਵਾਧਾ ਹੋਣ ਨਾਲ ਐਪ ਡਾਊਨਲੋਡਿੰਗ ’ਚ ਵਾਧਾ ਹੋਇਆ ਹੈ। ਇਨ੍ਹਾਂ ’ਚ ਸਭ ਤੋਂ ਜ਼ਿਆਦਾ ਐਂਡਰਾਇਡ ਯੂਜ਼ਰਜ਼ ਹਨ ਜਿਨ੍ਹਾਂ ਨੇ ਨਵੇਂ ਸਮਾਰਟਫੋਨਜ਼ ਦੀ ਖਰੀਦਾਰੀ ਕੀਤੀ ਹੈ। 


Related News