ਗੂਗਲ ਪਲੇ ਸਟੋਰ ਤੋਂ ਡਾਊਨਲੋਡ ''ਚ ਭਾਰਤ ਅੱਵਲ, ਅਮਰੀਕਾ ਨੂੰ ਪਛਾੜਿਆ

01/18/2017 10:41:42 AM

ਜਲੰਧਰ- ਗੂਗਲ ਦੇ ਪਲੇ ਸਟੋਰ ਤੋਂ ਡਾਊਨਲੋਡ ਕਰਨ ਦੇ ਲਿਹਾਜ਼ ਨਾਲ ਭਾਰਤ ਨੇ ਅਮਰੀਕਾ ਨੂੰ ਪਛਾੜ ਦਿੱਤਾ ਹੈ ਅਤੇ ਪਹਿਲੇ ਸਥਾਨ ''ਤੇ ਰਿਹਾ ਹੈ। ਅਧਿਐਨ ਫਰਮ ਐਪ ਐਨੀ ਦੀ ਇਕ ਰਿਪੋਰਟ ਦੇ ਅਨੁਸਾਰ 2016 ''ਚ ਭਾਰਤ ''ਚ ਗੂਗਲ ਦੇ ਪਲੇ ਸਟੋਰ ਤੋਂ 6 ਅਰਬ ਤੋਂ ਜ਼ਿਆਦਾ ਡਾਊਨਲੋਡ ਹੋਏ ਅਤੇ ਉਹ ਇਸ ਲਿਹਾਜ਼ ਨਾਲ ਅਮਰੀਕਾ ਤੋਂ ਅੱਗੇ ਨਿੱਕਲ ਗਿਆ। ਇਸ ਤੋਂ ਪਹਿਲਾਂ 2015 ''ਚ ਇਹ ਲਗਭਗ 3.5 ਅਰਬ ਰਹੇ ਸਨ। ਫਰਮ ਦਾ ਕਹਿਣਾ ਹੈ ਕਿ ਦੁਨੀਆਂ ਭਰ ''ਚ ਐਪ ਡਾਊਨਲੋਡ ''ਚ 15 ਫੀਸਦੀ ਵਾਧਾ ਹੋਇਆ ਹੈ। ਇਸ ਦੇ ਅਨੁਸਾਰ ਭਾਰਤ ''ਚ ਐਪ ਬਾਜ਼ਾਰ ਤੇਜ਼ੀ ਨਾਲ ਵੱਧ ਰਿਹਾ ਹੈ।


Related News