ਆਨਲਾਈਨ ਪੇਮੈਂਟ ਨੂੰ ਵਧਾਵਾ ਦੇਣ ਲਈ ਪੇਸ਼ ਹੋਵੇਗੀ IndiaQR ਐਪ

02/16/2017 3:30:44 PM

ਜਲੰਧਰ- ਡਿਜੀਟਲ ਭੁਗਤਾਨ ਕਰਨ ਦੀ ਪ੍ਰਕਿਰਿਆ ਨੂੰ ਹੋਰ ਵਧਾਵਾ ਦੇਣ ਲਈ ਮੋਦੀ ਸਰਕਾਰ ਜਲਦੀ ਹੀ IndiaQR ਨਾਂ ਦੀ ਐਪ ਪੇਸ਼ ਕਰਨ ਵਾਲੀ ਹੈ। ਸੂਤਰਾਂ ਮੁਤਾਬਕ ਇਸ ਐਪ ਨੂੰ 20 ਫਰਵਰੀ ਨੂੰ ਲਾਂਚ ਕੀਤਾ ਜਾ ਸਕਦਾ ਹੈ। ਇਸ ਐਪ ਦੇ ਪਹਿਲੇ ਪੜਾਅ ''ਚ 5 ਤੋਂ 8 ਬੈਂਕ ਹੀ ਲਾਈਵ ਹੋਣਗੇ। ਖਾਸ ਗੱਲ ਇਹ ਹੈ ਕਿ ਇਸ ਐਪ ''ਚ ਚਾਰ ਅਹਿਮ ਕਾਰਡ ਪੇਮੈਂਟ ਕੰਪਨੀਆਂ ਦੁਆਰਾ ਵਿਕਸਿਤ ਕੀਤਾ ਗਿਆ IndiaQR ਕੋਡ ਯੂਜ਼ ਕੀਤਾ ਜਾਵੇਗਾ ਜਿਸ ਨਾਲ ਅਕਾਊਂਟ ਦੀ ਸੁਰੱਖਿਆ ਵਧੇਗੀ। 
ਜਾਣਕਾਰੀ ਮੁਤਾਬਕ ਐਪ ਦੀ ਵਰਤੋਂ ਕਰਦੇ ਸਮੇਂ ਗਾਹਕਾਂ ਨੂੰ ਆਪਣੇ ਸਮਾਰਟਫੋਨ ''ਚ ਇਸ ਨੂੰ ਓਪਨ ਕਰਕੇ ਮਰਚੇਂਟਸ ਦਾ ਕਿਊ.ਆਰ. ਕੋਡ ਸਕੈਨ ਕਰਨਾ ਹੋਵੇਗਾ ਅਤੇ ਇਸ ਤੋਂ ਬਾਅਦ ਰਾਸ਼ੀ ਪਾ ਕੇ ਪੇਮੈਂਟ ਕੀਤੀ ਜਾ ਸਕੇਗੀ। ਇਸ ਐਪ ਦੇ ਸਫਲਤਾਪੂਰਨ ਕੰਮ ਕਰਨ ਲਈ ਸਾਰੇ ਬੈਂਕਾਂ ਨੂੰ ਆਪਣੇ ਗਾਹਕਾਂ ਦੀ ਡੈਬਿਟ ਕਾਰਡ ਡਿਟੇਲਸ ਨੂੰ ਇਸ ਦੇ ਨਾਲ ਇੰਟੀਗ੍ਰੇਟ ਕਰਨਾ ਹੋਵੇਗਾ ਜਿਸ ਨਾਲ ਯੂਜ਼ਰ ਦੇ ਅਕਾਊਂਟ ਦੀ ਸੀਮਿਤ ਲਿਮਟ ਤੋਂ ਵੀ ਛੁਟਕਾਰਾ ਪਾਇਆ ਜਾ ਸਕੇਗਾ।

Related News