2030 ਤੱਕ ਭਾਰਤ ''ਚ ਹੋਣਗੀਆਂ ਸਿਰਫ ਇਲੈਕਟ੍ਰਿਕ ਕਾਰਾਂ!
Sunday, Apr 30, 2017 - 12:03 PM (IST)

ਜਲੰਧਰ- ਵਾਹਨਾਂ ਦੀ ਸੰਚਾਲਨ ਲਾਗਤ ਅਤੇ ਈਂਧਣ ਦਰਾਮਦ ਬਿੱਲ ''ਚ ਕਮੀ ਲਿਆਉਣ ਦੇ ਮਕਸਦ ਨਾਲ ਭਾਰਤ ਚਾਹੁੰਦਾ ਹੈ ਕਿ ਸਾਲ 2030 ਤੱਕ ਉਸ ਦੇ ਇੱਥੇ ਸਿਰਫ ਇਲੈਕਟ੍ਰਿਕ ਕਾਰਾਂ ਹੀ ਵਿਕਣ।
ਬਿਜਲੀ ਮੰਤਰੀ ਪਿਊਸ਼ ਗੋਇਲ ਨੇ ਉਦਯੋਗ ਮੰਡਲ ਸੀ. ਆਈ. ਆਈ. ਦੇ ਸਾਲਾਨਾ ਸੈਸ਼ਨ 2017 ਨੂੰ ਸੰਬੋਧਨ ਕਰਦਿਆਂ ਇਹ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਅਸੀਂ ਵੱਡੇ ਪੱਧਰ ''ਤੇ ਇਲੈਕਟ੍ਰਿਕ ਵਾਹਨ ਪੇਸ਼ ਕਰਨ ਜਾ ਰਹੇ ਹਾਂ। ਅਸੀਂ ਇਲੈਕਟ੍ਰਿਕ ਵਾਹਨਾਂ ਨੂੰ ਉਜਾਲਾ ਵਾਂਗ ਹੀ ਆਤਮ-ਨਿਰਭਰ ਬਣਾਉਣ ਜਾ ਰਹੇ ਹਾਂ। ਵਿਚਾਰ ਇਹੀ ਹੈ ਕਿ 2030 ਤੱਕ ਦੇਸ਼ ''ਚ ਇਕ ਵੀ ਪੈਟਰੋਲ ਜਾਂ ਡੀਜ਼ਲ ਕਾਰ ਨਹੀਂ ਵਿਕਣੀ ਚਾਹੀਦੀ ਹੈ। ਲਾਗਤ ਦਾ ਜ਼ਿਕਰ ਕਰਦਿਆਂ ਮੰਤਰੀ ਨੇ ਕਿਹਾ ਕਿ ਜਦੋਂ ਲੋਕਾਂ ਨੂੰ ਲੱਗੇਗਾ ਕਿ ਇਲੈਕਟ੍ਰਿਕ ਵਾਹਨ ਲਾਗਤ ਢੁੱਕਵੀਂ ਹੈ ਉਦੋਂ ਉਹ ਉਨ੍ਹਾਂ ਨੂੰ ਖਰੀਦਣਗੇ। ਗੋਇਲ ਅਨੁਸਾਰ ਸ਼ੁਰੂ ''ਚ ਸਰਕਾਰ 2-3 ਸਾਲ ਇਲੈਕਟ੍ਰਿਕ ਵਾਹਨ ਉਦਯੋਗ ਦੀ ਮਦਦ ਕਰ ਸਕਦੀ ਹੈ ਤਾਂ ਕਿ ਇਹ ਸਥਿਰ ਹੋ ਜਾਵੇ।