ਇੰਟਰਨੈੱਟ ਸਪੀਡ ’ਚ ਭਾਰਤ ਦੀ ਗਲੋਬਲ ਰੈਂਕਿੰਗ ਦੋ ਅੰਕ ਸੁਧਰੀ : ਰਿਪੋਰਟ

05/19/2022 2:19:48 PM

ਗੈਜੇਟ ਡੈਸਕ– ਅਪ੍ਰੈਲ ਮਹੀਨੇ ’ਚ ਗਲੋਬਲ ਮੋਬਾਇਲ ਇੰਟਰਨੈੱਟ ਸਪੀਡ ਦੇ ਮਾਮਲੇ ’ਚ ਭਾਰਤ ਨੇ ਛਲਾਂਗ ਲਗਾਈ ਹੈ ਜਿਸਤੋਂ ਬਾਅਦ ਭਾਰਤ ਦੀ ਰੈਂਕਿੰਗ ’ਚ ਦੋ ਅੰਕਾਂ ਦਾ ਸੁਧਾਰ ਹੋਇਆ ਹੈ, ਹਾਲਾਂਕਿ, ਇਸ ਸਮੇਂ ਦੌਰਾਨ ਗਲੋਬਲ ਬ੍ਰਾਡਬੈਂਡ ਇੰਟਰਨੈੱਟ ਸਪੀਡ ਦੇ ਮਾਮਲੇ ’ਚ ਭਾਰਤ 76ਵੇਂ ਨੰਬਰ ਤੋਂ ਖਿਸਕ ਕੇ 72ਵੇਂ ਨੰਬਰ ’ਤੇ ਪਹੁੰਚ ਗਿਆ ਹੈ। ਗਲੋਬਲ ਰੈਂਕਿੰਗ ’ਚ ਯੂਨਾਈਟਿਡ ਅਰਬ ਅਮਿਰਾਤ ਅਤੇ ਸਿੰਗਾਪੁਰ ਟਾਪ ’ਤੇ ਹਨ। ਇਸਦੀ ਜਾਣਕਾਰੀ Ookla ਦੀ ਨਵੀਂ ਰਿਪੋਰਟ ਤੋਂ ਮਿਲੀ ਹੈ।

ਮੋਬਾਇਲ ਇੰਟਰਨੈੱਟ ਸਪੀਡ
Ookla ਨੇ ਅਪ੍ਰੈਲ 2022 ਲਈ Speedtest ਗਲੋਬਲ ਇੰਡੈਕਸ ਰਿਪੋਰਟ ਜਾਰੀ ਕੀਤੀ ਹੈ। ਇਸ ਰਿਪੋਰਟ ਮੁਤਾਬਕ, ਅਪ੍ਰੈਲ ਮਹੀਨੇ ’ਚ ਭਾਰਤ ਮੇਡੀਅਨ ਮੋਬਾਇਲ ਇੰਟਰਨੈੱਟ ਸਪੀਡ ਦੇ ਮਾਮਲੇ ’ਚ 118ਵੇਂ ਸਥਾਨ ’ਤੇ ਪਹੁੰਚ ਗਿਆ ਹੈ ਜੋ ਕਿ ਮਾਰਚ 2022 ’ਚ 120ਵੇਂ ਸਥਾਨ ’ਤੇ ਸੀ। ਇਸ ਦੌਰਾਨ ਔਸਤ ਸਪੀਡ 14.19Mbps ਰਹੀ ਹੈ ਜੋ ਕਿ ਮਾਰਚ ’ਚ 13.67Mbps ਸੀ।

ਬ੍ਰਾਡਬੈਂਡ ਸਪੀਡ ਦੀ ਕੀ ਹੈ ਸਥਿਤੀ
ਬ੍ਰਾਡਬੈਂਡ ਇੰਟਰਨੈੱਟ ਦੀ ਸਪੀਡ ਦੇ ਮਾਮਲੇ ’ਚ ਭਾਰਤ ਨੂੰ ਚਾਰ ਅੰਕਾਂ ਦਾ ਨੁਕਸਾਨ ਹੋਇਆ ਹੈ। ਮਾਰਚ ’ਚ ਭਾਰਤ ਦੀ ਰੈਂਕਿੰਗ ਜਿੱਥੇ 72 ਸੀ, ਉੱਥੇ ਹੀ ਅਪ੍ਰੈਲ ’ਚ 76 ਹੋ ਗਈ ਹੈ। ਇਸ ਸਮੇਂ ਦੌਰਾਨ ਬ੍ਰਾਡਬੈਂਡ ਇੰਟਰਨੈੱਟ ਦੀ ਔਸਤ ਸਪੀਡ 48.09Mbps ਰਹੀ ਜੋ ਕਿ ਮਾਰਚ ’ਚ 48.15Mbps ਸੀ। 

ਮੋਬਾਇਲ ਇੰਡੈਕਸ ’ਚ ਯੂ.ਏ.ਈ. ਟਾਪ ’ਤੇ
ਇਸ ਲਿਸਟ ’ਚ ਯੂ.ਏ.ਈ. ਟਾਪ ’ਤੇ ਹੈ। ਮੋਬਾਇਲ ਇੰਟਰਨੈੱਟ ਦੀ ਔਸਤ ਡਾਊਨਲੋਡਿੰਗ ਸਪੀਡ ਯੂ.ਏ.ਈ. ’ਚ 134.48Mbps ਰਹੀ ਹੈ, ਜਦਕਿ ਸਿੰਗਾਪੁਰ ਬ੍ਰਾਡਬੈਂਡ ਸਪੀਡ ’ਚ 207.61Mbps ਦੇ ਨਾਲ ਟਾਪ ’ਤੇ ਰਿਹਾ ਹੈ। ਯੂ.ਏ.ਈ. ਅਤੇ ਸਿੰਗਾਪੁਰ ਤੋਂ ਬਾਅਦ ਯੂਕ੍ਰੇਨ ਅਤੇ ਪਾਪੁਆ ਨਿਊ ਗਿਨੀ ਸਪੀਡ ਦੇ ਮਾਮਲੇ ’ਚ ਟਾਪ ’ਤੇ ਰਹੇ ਹਨ।


Rakesh

Content Editor

Related News