ਕਿੰਨਾ ਲਗਜ਼ਰੀ ਦਿੱਸਦਾ ਹੈ ਐਪਲ ਦਾ ਮੁੰਬਈ ਵਾਲਾ ਸਟੋਰ, ਦੇਖੋ ਅੰਦਰਲੀਆਂ ਤਸਵੀਰਾਂ
Tuesday, Apr 18, 2023 - 04:43 PM (IST)
ਗੈਜੇਟ ਡੈਸਕ- ਭਾਰਤ 'ਚ ਐਪਲ ਦਾ ਪਹਿਲਾ ਰਿਟੇਲ ਸਟੋਰ ਮੁੰਬਈ 'ਚ ਖੁੱਲ੍ਹ ਚੁੱਕਾ ਹੈ। ਕੰਪਨੀ ਦੇ ਸੀ.ਈ.ਓ. ਟਿਮ ਕੁੱਕ ਨੇ ਇਸਦੀ ਓਪਨਿੰਗ ਮੰਗਲਵਾਰ ਸੇਵੇਰ 11 ਵਜੇ ਕੀਤੀ। ਆਓ ਦੇਖਦੇ ਹਾਂ ਐਪਲ ਦਾ ਮੁੰਬਈ ਵਾਲਾ ਸਟੋਰ ਅੰਦਰੋਂ ਕਿਹੋ ਜਿਹਾ ਦਿੱਸਦਾ ਹੈ।
ਐਪਲ ਦੇ ਪਹਿਲੇ ਅਧਿਕਾਰਤ ਰਿਟੇਲ ਸਟੋਰ ਦੀ ਗ੍ਰੈਂਡ ਓਪਨਿੰਗ ਟਿਮ ਕੱਕ ਨੇ ਕਰ ਦਿੱਤੀ ਹੈ।
ਇਹ ਸਟੋਰ 20,000 ਸਕੇਅਰ ਫੁੱਟ 'ਚ ਫੈਲਿਆ ਹੋਇਆ ਹੈ।
ਐਪਲ ਦੇ ਸਟੋਰ ਦੀ ਓਪਨਿੰਗ ਮੌਕੇ ਉਨ੍ਹਾਂ ਦੇ ਨਾਲ ਐਪਲ ਦੇ ਸੈਂਕੜੇ ਫੈਨਜ਼ ਅਤੇ ਅਧਿਕਾਰੀ ਮੌਜੂਦ ਰਹੇ। ਇਸ ਸਟੋਰ ਨਾਲ ਪੂਰੇ ਮੁੰਬਈ ਅਤੇ ਹੋਰ ਸ਼ਹਿਰਾਂ ਤਕ ਕੰਪਨੀ ਪਹੁੰਚ ਵਧਾਏਗੀ।
ਕੰਪਨੀ ਇੱਥੇ 100 ਮੈਂਬਰਾਂ ਦੀ ਟੀਮ ਦੇ ਨਾਲ ਕੰਮ ਕਰੇਗੀ। ਇਹ ਸਟੋਰ 20 ਭਾਸ਼ਾਵਾਂ 'ਚ ਕਸਟਮਰ ਸਪੋਰਟ ਦੇਣ 'ਚ ਸਮਰਥ ਹੋਵੇਗਾ। ਦੱਸ ਦੇਈਏ ਕਿ ਇਹ ਸਟੋਰ ਮੁੰਬਈ ਦੇ ਪੋਸ਼ ਇਲਾਕੇ ਜੀਓ ਵਰਲਡ ਡ੍ਰਾਈਵ ਮਾਲ 'ਚ ਖੋਲ੍ਹਿਆ ਗਿਆ ਹੈ।
ਮੁੰਬਈ ਦੇ ਐਪਲ ਸਟੋਰ ਨੂੰ 133 ਮਹੀਨਿਆਂ ਲਈ ਕਿਰਾਏ 'ਤੇ ਲਿਆ ਗਿਆ ਹੈ, ਜਿਸਨੂੰ 60 ਮਹੀਨਿਆਂ ਲਈ ਵਧਾਇਆ ਜਾ ਸਕਦਾ ਹੈ। ਮੁੰਬਈ ਦੇ ਐਪਲ ਸਟੋਰ ਦਾ ਕਿਰਾਇਆ 42 ਲੱਖ ਰੁਪਏ ਮਹੀਨਾ ਹੈ।
ਐਪਲ ਦੇ ਇਸ ਸਟੋਰ ਨੂੰ ਅੰਦਰੋ ਕਾਫੀ ਲਗਜ਼ਰੀ ਬਣਾਇਆ ਗਿਆ ਹੈ, ਜਿਸ ਵਿਚ ਆਧੁਨਿਕ ਸੁਵਿਧਾਵਾਂ ਜੋੜੀਆਂ ਗਈਆਂ ਹਨ ਅਤੇ ਗਾਹਕਾਂ ਦੀ ਹਰ ਸੁਖ-ਸੁਵਿਧਾ ਦਾ ਧਿਆਨ ਰੱਖਿਆ ਗਿਆ ਹੈ।
ਐਪਲ ਦੇ ਸੀ.ਈ.ਓ. ਟਿਮ ਕੁੱਕ ਸੋਮਵਾਰ ਨੂੰ ਹੀ ਭਾਰਤ ਆ ਗਏ ਸਨ। ਸਟੋਰ ਖੁੱਲ੍ਹਣ ਤੋਂ ਪਹਿਲਾਂ ਉਹ ਮੁੰਬਈ 'ਚ ਕਈ ਸੈਲੀਬ੍ਰਿਟੀ ਨਾਲ ਮਿਲੇ। ਟਿਮ ਕੁੱਕ ਮੁਕੇਸ਼ ਅੰਬਾਨੀ ਦੇ ਘਰ ਐਂਟੀਲੀਆ 'ਚ ਵੀ ਗਏ ਸਨ।
ਦੱਸ ਦੇਈਏ ਕਿ ਨਵੀਂ ਦਿੱਲੀ ਸਟੋਰ ਦੀ ਓਪਨਿੰਗ 20 ਅਪ੍ਰੈਲ ਨੂੰ ਸਵੇਰੇ 10 ਵਜੇ ਸਲੈਕਟ ਸਿਟੀ ਵਾਕ ਮਾਲ ਸਾਕੇਤ 'ਚ ਹੋਵੇਗੀ।