ਕੇਰਲ ''ਚ ਖ਼ੁੱਲ੍ਹਿਆ ਭਾਰਤ ਦਾ ਪਹਿਲਾ AI ਸਕੂਲ, ਕੀ ਅਧਿਆਪਕਾਂ ਨੂੰ ਰਿਪਲੇਸ ਕਰ ਦੇਵੇਗਾ ChatGPT?

08/24/2023 7:20:59 PM

ਗੈਜੇਟ ਡੈਸਕ- ਭਾਰਤ ਨੂੰ ਆਪਣਾ ਪਹਿਲਾ ਆਰਟੀਫੀਸ਼ੀਅਲ ਇੰਟੈਲੀਜੈਂਸ (ਏ.ਆਈ.) ਸਕੂਲ ਮਿਲ ਗਿਆ ਹੈ। ਦੇਸ਼ ਦਾ ਪਹਿਲਾ ਏ.ਆਈ. ਸਕੂਲ ਸ਼ਾਂਤੀਗਿਰੀ ਵਿਦਿਆਭਵਨ ਨੂੰ ਕੇਰਲ ਦੀ ਰਾਜਧਾਨੀ ਤਿਰੁਵਨੰਤਪੁਰਮ 'ਚ ਖੋਲ੍ਹਿਆ ਗਿਆ ਹੈ। ਮੰਗਲਵਾਰ ਨੂੰ ਸਾਬਕਾ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਏ.ਆਈ. ਸਕੂਲ ਦਾ ਉਦਘਾਟਨ ਕੀਤਾ। ਪਹਿਲਾ ਏ.ਆਈ. ਸਕੂਲ 8ਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀ ਲਈ ਹੋਵੇਗਾ। ਏ.ਆਈ. ਸਕੂਲ 'ਚ ਵਿਦਿਆਰਥੀਆਂ ਨੂੰ ਕਈ ਅਧਿਆਪਕਾਂ ਦਾ ਸਮਰਥਨ, ਟੈਸਟਿੰਗ ਦੇ ਵੱਖ-ਵੱਖ ਪੱਧਰ, ਯੋਗਤਾ ਟੈਸਟ, ਕਾਉਂਸਲਿੰਗ, ਕਰੀਅਰ ਲਈ ਯੋਜਨਾ ਬਣਾਉਣ 'ਚ ਮਦਦ ਅਤੇ ਚੀਜ਼ਾਂ ਨੂੰ ਬਿਹਤਰ ਢੰਗ ਨਾਲ ਯਾਦ ਰੱਖਣ ਦੀਆਂ ਟ੍ਰਿਕਸ ਵਰਗੀਆਂ ਸਹੂਲਤਾਂ ਮਿਲਣਗੀਆਂ।

ਇਹ ਵੀ ਪੜ੍ਹੋ– WhatsApp 'ਚ ਬਦਲਣ ਵਾਲਾ ਹੈ ਚੈਟਿੰਗ ਦਾ ਅੰਦਾਜ਼, ਆ ਰਿਹੈ ਟੈਕਸਟ ਫਾਰਮੈਟਿੰਗ ਦਾ ਨਵਾਂ ਟੂਲ

ਕੀ ਵਿਦਿਆਰਥੀਆਂ ਨੂੰ ਪੜ੍ਹਾਏਗਾ ChatGPT?

ਜੇਕਰ ਤੁਸੀਂ ਸੋਚ ਰਹੇ ਹੋ ਕਿ ਸਕੂਲ 'ਚ ਮਨੁੱਖੀ ਅਧਿਆਪਕ ਨਹੀਂ ਹੋਣਗੇ ਅਤੇ ਇਸਦੀ ਬਜਾਏ ਚੈਟਜੀਪੀਟੀ ਜਮਾਤ 'ਚ ਬੱਚਿਆਂ ਨੂੰ ਪੜ੍ਹਏਗਾ ਤਾਂ ਅਜਿਹਾ ਨਹੀਂ ਹੈ। ਦਰਅਸਲ, ਦੇਸ਼ ਦਾ ਪਹਿਲਾ ਏ.ਆਈ. ਸਕੂਲ ਵੀ ਬਾਕੀ ਵਿਦਿਆਕ ਅਦਾਰਿਆਂ ਦੀ ਤਰ੍ਹਾਂ ਹੀ ਹੈ। ਹਾਲਾਂਕਿ, ਏ.ਆਈ. ਸਕੂਲ 'ਚ ਵਿਦਿਆਰਥੀਆਂ ਦੇ ਸਿੱਖਣ ਦੇ ਅਨੁਭਵ ਨੂੰ ਵਧਾਉਣ ਲਈ ਆਰਟੀਫੀਸ਼ੀਅਲ ਇੰਟੈਲੀਜੈਂਸ (ਏ.ਆਈ.) ਅਤੇ ਐਡਵਾਂਸ ਟੈਕਨੋਲੋਜੀਕਲ ਸਿਸਟਮ ਦੀ ਮਦਦ ਲਈ ਜਾਵੇਗੀ।

ਇਕ ਮੀਡੀਆ ਰਿਪੋਰਟ ਮੁਤਾਬਕ, ਏ.ਆਈ. ਸਕੂਲ, ਆਈ-ਲਰਨਿੰਗ ਇੰਜਣ (ਆਈ.ਐੱਲ.ਈ.) ਅਮਰੀਕਾ ਅਤੇ ਵੈਦਿਕ ਈ-ਸਕੂਲ ਦੇ ਵਿਚਕਾਰ ਸਹਿਯੋਗ ਨਾਲ ਖੋਲ੍ਹਿਆ ਗਿਆ ਹੈ। ਯਾਨੀ ਇਹ ਸਿੱਖਿਆ ਦਾ ਇਕ ਨਵਾਂ ਯੁੱਗ ਹੋਣ ਵਰਗਾ ਹੈ। ਇਸ ਪ੍ਰਾਜੈਕਟ 'ਤੇ ਸਾਬਕਾ ਮੁੱਖ ਸਕੱਤਰ, ਡੀ.ਜੀ.ਪੀ. ਅਤੇ ਵਾਈਸ ਚਾਂਸਲਰ ਵਰਗੇ ਮਾਹਿਰ ਕੰਮ ਕਰਨਗੇ।

ਇਹ ਵੀ ਪੜ੍ਹੋ– ਸਭ ਤੋਂ ਖ਼ਰਾਬ ਰੇਟਿੰਗ ਵਾਲੇ ਭਾਰਤੀ ਸਟਰੀਟ ਫੂਡ ਦੀ ਸੂਚੀ ਜਾਰੀ, ਪਾਪੜੀ ਚਾਟ ਸਣੇ ਗੋਭੀ ਦਾ ਪਰੌਂਠਾ ਵੀ ਸ਼ਾਮਲ

ਏ.ਆਈ. ਸਕੂਲ 'ਚ ਕੀ ਹੋਵੇਗਾ ਖ਼ਾਸ

ਇਥੇ ਵਿਦਿਆਰਥੀਆਂ ਨੂੰ ਪੜ੍ਹਾਉਣ ਲਈ ਏ.ਆਈ. ਦੀ ਮਦਦ ਲਈ ਜਾਵੇਗੀ। ਨਾਲ ਹੀ ਇਸਦੀ ਮਦਦ ਨਾਲ ਸਿਲੇਬਸ ਡਿਜ਼ਾਈਨ, ਪਰਸਨਲਾਈਜ਼ਡ ਲਰਨਿੰਗ, ਮੂਲਾਂਕਣ ਅਤੇ ਵਿਦਿਆਰਥੀ ਸਪੋਰਟ ਸਣੇ ਸਿੱਖਿਆ ਦੇ ਵੱਖ-ਵੱਖ ਪਹਿਲੂਆਂ 'ਚ ਮਸ਼ੀਨ ਲਰਨਿੰਗ, ਕੁਦਰਤੀ ਭਾਸ਼ਾ ਪ੍ਰੋਸੈਸਿੰਗ ਅਤੇ ਡਾਟਾ ਵਿਸ਼ਲੇਸ਼ਣ ਵਰਗੀਆਂ ਏ.ਆਈ. ਤਕਨਾਲੋਜੀਆਂ ਦਾ ਏਕੀਕਰਣ ਸ਼ਾਮਲ ਹੈ।

ਵੈਦਿਕ ਈ-ਸਕੂਲ ਦੇ ਅਧਿਕਾਰੀਆਂ ਮੁਤਾਬਕ, ਏ.ਆਈ. ਸਕੂਲ ਇਕ ਇਨੋਵੇਟਿਵ ਸਿੱਖਿਆ ਦ੍ਰਿਸ਼ਟੀਕੋਣ ਪੇਸ਼ ਕਰਦਾ ਹੈ ਜੋ ਵਿਦਿਆਰਥੀਆਂ ਨੂੰ ਅੰਤਰਰਾਸ਼ਟਰੀ ਪੱਧਰ ਦੀ ਸਿੱਖਿਆ ਪ੍ਰਦਾਨ ਕਰਨ ਲਈ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਪਾਵਰ ਦੀ ਵਰਤੋਂ ਕਰਦਾ ਹੈ। ਇਹ ਅਨੋਖੀ ਪ੍ਰਣਾਲੀ ਸਕੂਲ ਦੇ ਆਨਲਾਈਨ ਪੋਰਟਲ ਰਾਹੀਂ ਨਾ ਸਿਰਫ ਸਕੂਲ ਦੇ ਸਮੇਂ ਦੌਰਾਨ ਸਗੋਂ ਉਸਦੋਂ ਬਾਅਦ ਵੀ ਕੁਆਲਿਟੀ ਲਰਨਿੰਗ ਅਨੁਭਵ ਯਕੀਨੀ ਕਰਦੀ ਹੈ।

ਇਹ ਵੀ ਪੜ੍ਹੋ– ਇਸ ਦਿਨ ਹੋਵੇਗੀ iPhone 15 Series ਦੀ ਐਂਟਰੀ, ਸਾਹਮਣੇ ਆਈ ਲਾਂਚ ਤਾਰੀਖ਼ ਤੋਂ ਲੈ ਕੇ ਕੀਮਤ ਤਕ ਦੀ ਜਾਣਕਾਰੀ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Rakesh

Content Editor

Related News