ਇੰਪਾਸੀਬਲ ਪ੍ਰਾਜੈਕਟ : ਵਿੰਟੇਜ ਕੈਮਰੇ ਨੂੰ ਬਣਾ ਦਿੱਤਾ ਅੱਜ ਦੇ ਜ਼ਮਾਨੇ ਦਾ ਸਮਾਰਟ ਕੈਮਰਾ

Thursday, May 19, 2016 - 10:46 AM (IST)

ਇੰਪਾਸੀਬਲ  ਪ੍ਰਾਜੈਕਟ : ਵਿੰਟੇਜ ਕੈਮਰੇ ਨੂੰ ਬਣਾ ਦਿੱਤਾ ਅੱਜ ਦੇ ਜ਼ਮਾਨੇ ਦਾ ਸਮਾਰਟ ਕੈਮਰਾ

ਜਲੰਧਰ : ਤੁਹਾਨੂੰ ਦੇਖਣ ''ਚ ਅਜੀਬ ਲੱਗਦਾ ਹੋਵੇਗਾ ਕਿ ਡਿਜੀਟਲ ਕੈਮਰਿਆਂ ਦੀ ਦੁਨੀਆ ''ਚ ਇਕ ਵਿੰਟੇਜ ਸਟਾਈਲ ਕੈਮਰਾ ਕਿਉਂ ਬਣਾਇਆ ਗਿਆ, ਦਰਅਸਲ ਇੰਪਾਸੀਬਲ ਪ੍ਰਾਜੈਕਟ ਵੱਲੋਂ ਆਈ-1 ਨੂੰ ਬਣਾਉਣ ਦਾ ਮਕਸਦ ਹੀ ਕੁਝ ਵੱਖਰਾ ਕਰਨ ਦਾ ਸੀ। ਤੁਹਾਨੂੰ ਦੱਸ ਦਈਏ ਕਿ 2008 ''ਚ ਪੋਲੋਰਾਈਡ ਫਿਲਮ ਵਾਲੇ ਕੈਮਰਿਆਂ ਦੀ ਪ੍ਰੋਡਕਸ਼ਨ ਲੱਗਭਗ ਬੰਦ ਹੋ ਗਈ ਸੀ। ਇਸ ਤੋਂ ਬਾਅਦ ਇੰਪਾਸੀਬਲ ਪ੍ਰਾਜੈਕਟ ਨੇ ਅੱਗ ਵਧਦੇ ਹੋਏ ਇਸ ਨੂੰ ਰੀ-ਕ੍ਰਿਏਟ ਕਰਨ ਦਾ ਜ਼ਿੰਮਾ ਚੁੱਕਿਆ। ਇੰਪਾਸੀਬਲ ਪ੍ਰਾਜੈਕਟ ਵੱਲੋਂ ਸਾਰੀਆਂ ਮਸ਼ੀਨਾਂ ਨੂੰ ਖਰੀਦਿਆ ਗਿਆ ਤੇ ਆਪਣੇ ਹਿਸਾਬ ਨਾਲ ਨਵੀਂ ਟੈਕਨਾਲੋਜੀ ਨਾਲ ਪੋਲੋਰਾਈਡ ਕੈਮਰਿਆਂ ਨੂੰ ਜੋੜਿਆ।

 

ਮੈਗਨੈਟੀਕਲੀ ਅਟੈਚ ਹੁੰਦੈ ਵਿਊ ਫਾਈਂਡਰ 

ਇਸ ਵਿੰਟੇਜ ਕੈਮਰੇ ਨੂੰ ਮਾਡਰਨ ਬਣਾਉਂਦਾ ਹੈ ਇਸ ਦੇ ਟਾਪ ''ਤੇ ਲੱਗਾ ਵਿਊ ਫਾਈਂਡਰ, ਜਿਸ ਨੂੰ ਮੈਗਨੈਟੀਕਲੀ ਹਟਾਇਆ ਵੀ ਜਾ ਸਕਦਾ ਹੈ ਤੇ ਫੋਲਡੇਬਲ ਹੋਣ ਕਰਕੇ ਇਹ ਜ਼ਿਆਦਾ ਡਿਸਟਰਬ ਵੀ ਨਹੀਂ ਕਰਦਾ। ਜਦੋਂ ਤੁਸੀਂ ਵਿਊ ਫਾਈਂਡਰ ਨੂੰ ਖੋਲ੍ਹਦੇ ਹੋ ਤਾਂ ਇਸ ''ਚ ਲੱਗਾ ਸਿਲਵਰ ਮਾਰਕ ਤੁਹਾਨੂੰ ਫੋਕਸ ਕਰਨ ''ਚ ਮਦਦ ਕਰਦਾ ਹੈ। ਪਰ ਜਦੋਂ ਤੁਸੀਂ ਸ਼ਟਰ ਬਟਨ ਨੂੰ ਪ੍ਰੈੱਸ ਕਰੋਗੇ ਤਾਂ ਆਈ-1 ਆਟੋਫੋਕਸ ਕਰਕੇ ਤੁਹਾਡੇ ਲਈ ਇਕ ਪਰਫੈਕਟ ਸ਼ਾਟ ਕਲਿੱਕ ਕਰੇਗਾ।
 

ਪੁਰਾਣਾ ਡਿਜ਼ਾਈਨ ਨਵੀਂ ਟੈਕਨਾਲੋਜੀ : 
ਆਈ-1 ਦੇਖਣ ''ਚ ਇਕ ਪੁਰਾਣੇ ਪੋਲੋਰਾਈਡ ਫਿਲਮ ਵਾਲੇ ਕੈਮਰੇ ਵਾਂਗ ਲੱਗਦਾ ਹੈ ਪਰ ਕੁਝ ਬਦਲਾਅ ਤੋਂ ਬਾਅਦ ਇਸ ਨੂੰ ਪੂਰੀ ਤਰ੍ਹਾਂ ਅੱਜ ਦੇ ਸਮੇਂ ਦੀ ਟੈਕਨਾਲੋਜੀ ਦੇ ਹਿਸਾਬ ਨਾਲ ਬਣਾਇਆ ਗਿਆ ਹੈ। ਮੈਨੂਅਲ ਸੈਟਿੰਗ ਦੇ ਨਾਲ-ਨਾਲ ਇਸ ''ਚ ਬਲੂਟੁਥ ਫੀਚਰ ਵੀ ਐਡ ਕੀਤਾ ਗਿਆ ਹੈ। ਮੈਨੂਅਲ ਮੋਡ ''ਤੇ ਤੁਸੀਂ ਸ਼ਟਰ ਸਪੀਡ 1/250 ਪ੍ਰਤੀ ਸਕਿੰਟ ਤੋਂ 30 ਸਕਿੰਟ ਤੱਕ ਬਦਲ ਸਕਦੇ ਹੋ ਤੇ ਅਪਰਚਰ ਰੇਂਜ ਨੂੰ ਵੀ ਐੱਫ8 ਤੋਂ ਐੱਫ60 ਤੱਕ ਮੈਨੂਅਲੀ ਐਡਜਸਟ ਕੀਤਾ ਜਾ ਸਕਦਾ ਹੈ। ਬਲੂਟੁਥ ਦੀ ਮਦਦ ਨਾਲ ਤੁਸੀਂ ਆਪਣੇ ਫੋਨ ਨਾਲ ਅਟੈਚ ਕਰਕੇ ਕੈਮਰੇ ਨੂੰ ਬਿਨਾਂ ਹਿਲਾਏ ਫੋਟੋ ਸ਼ੂਟ ਕਰ ਸਕਦੇ ਹੋ
 
 
ਫਲੈਸ਼ਲਾਈਟ ਜੋ ਦਿੰਦੀ ਹੈ ਜ਼ਰੂਰੀ ਜਾਣਕਾਰੀ 
ਆਈ-1 ਇੰਸਟੈਂਟ ਕੈਮਰੇ ''ਚ ਗੋਲ ਆਕਾਰ ''ਚ 8 ਐੱਲ. ਈ. ਡੀ. ਲਾਈਟਸ ਲੱਗੀਆਂ ਹਨ, ਜੋ ਫਲੈਸ਼ ਦੇ ਕੰਮ ਤਾਂ ਆਉਂਦੀਆਂ ਹੀ ਹਨ ਪਰ ਇਸ ਤੋਂ ਇਲਾਵਾ ਇਹ ਬੈਟਰੀ ਤੇ ਫੋਟੋ ਸ਼ੂਟ ਲਈ ਕਾਰਟਰੇਜ ''ਚ ਕਿੰਨੇ ਸ਼ਾਟਸ ਬਚੇ ਹਨ, ਦੀ ਜਾਣਕਾਰੀ ਵੀ ਦਿੰਦਾ ਹੈ। ਬੈਟਰੀ ਚੈੱਕ ਕਰਨ ਲਈ ਤੁਹਾਨੂੰ ਕੈਮਰੇ ਨੂੰ ਆਫ ਕਰਨਾ ਹੋਵੇਗਾ, ਇਸ ਤੋਂ ਬਾਅਦ ਸ਼ਟਰ ਬਟਨ ਨੂੰ ਦਬਾਓ, ਇਸ ਤੋਂ ਬਾਅਦ ਜਿੰਨੀਆਂ ਐੱਲ. ਈ. ਡੀ. ਲਾਈਟਸ ਚੱਲਣਗੀਆਂ, ਓਨੀ ਬੈਟਰੀ ਤੁਹਾਡੇ ਕੈਮਰੇ ''ਚ ਬਚੀ ਹੈ। ਉਸੇ ਤਰ੍ਹਾਂ ਹੀ ਸ਼ਾਟਸ ਚੈੱਕ ਕਰਨ ਲਈ ਕੈਮਰੇ ਨੂੰ ਆਨ ਕਰੋ ਤੇ ਜਿੰਨੀਆਂ ਐੱਲ. ਈ. ਡੀ. ਲਾਈਟਸ ਚੱਲਣਗੀਆਂ, ਓਨੇ ਸ਼ਾਟਸ ਤੁਹਾਡੇ ਕੋਲ ਹੋਣਗੇ।
 
 
ਆਈ. ਏ. ਐੱਸ. ਐਪ ਸਪੋਰਟ : ਇੰਪਾਸੀਬਲ ਪ੍ਰਾਜੈਕਟ ਨੇ ਆਈ-1 ਲਈ ਖਾਸ ਐਪ ਤਿਆਰ ਕੀਤਾ ਹੈ, ਜੋ ਐਪ ਸਟੋਰ ''ਚੋਂ ਤੁਹਾਨੂੰ ਮਿਲ ਜਾਵੇਗੀ, ਜਿਸ ਦੀ ਮਦਦ ਨਾਲ ਤੁਸੀਂ ਕੈਮਰੇ ਦੀਆਂ ਸੈਟਿੰਗਸ ਜਿਵੇਂ ਲਾਈਟ ਪੇਂਟਿੰਗ, ਮਲਟੀਪਲ ਐਕਸਪੋਜ਼ਰ ਆਦਿ ਨੂੰ ਬਦਲ ਸਕਦੇ ਹੋ ਤੇ ਇਹ ਐਪ ਕੈਮਰੇ ਨੂੰ ਬਲੂਟੁਥ ਦੀ ਮਦਦ ਨਾਲ ਕੈਮਰੇ ਨੂੰ ਤੁਹਾਡੇ ਆਈਫੋਨ ਨਾਲ ਵੀ ਅਟੈਚ ਕਰ ਸਕਦੀ ਹੈ।
 
ਕੀਮਤ : ਇੰਪਾਸੀਬਲ ਪ੍ਰਾਜੈਕਟ ਦੇ ਆਈ-1 ਇੰਸਟੈਂਟ ਕੈਮਰੇ ਦੀ ਕੀਮਤ 299 ਡਾਲਰ (ਲੱਗਭਗ 20,000 ਰੁਪਏ) ਹੈ ਤੇ ਇਸ ''ਚ ਵਰਤੇ ਜਾਣ ਵਾਲੇ 8 ਸ਼ਾਟਸ ਕਾਰਟਰੇਜ ਦੀ ਕੀਮਤ 20 ਡਾਲਰ (ਲੱਗਭਗ 1,300 ਰੁਪਏ) ਹੈ। ਇਸ ਨੂੰ ਯੂ. ਕੇ. ਦੇ ਕੁਝ ਖਾਸ ਸਟੋਰਜ਼ ''ਚ ਤੇ ਕੰਪਨੀ ਦੀ ਵੈੱਬਸਾਈਟ ''ਤੇ ਹੀ ਮੁਹੱਈਆ ਕਰਵਾਇਆ ਗਿਆ ਹੈ।

Related News