Realme ਦੇ ਇਨ੍ਹਾਂ ਦੋ ਸਮਾਰਟਫੋਨਸ ''ਚ ਮਿਲੇਗਾ ਡਾਰਕ ਮੋਡ ਫੀਚਰ

11/02/2019 1:18:57 AM

ਗੈਜੇਟ ਡੈਸਕ—ਚੀਨੀ ਸਮਾਰਟਫੋਨ ਨਿਰਮਾਤਾ ਕੰਪਨੀ ਰੀਅਲਮੀ ਦੇ ਇਸ ਸਾਲ ਲਾਂਚ ਹੋਏ ਦੋ ਮਿਡ ਬਜਟ ਦੇ ਸਮਾਰਟਫੋਨਸ ਲਈ ਅਕਤੂਬਰ ਸਕਿਓਰਟੀ ਪੈਚ ਰੋਲ ਆਊਟ ਕਰ ਦਿੱਤਾ ਗਿਆ ਹੈ। ਇਸ ਨਵੀਂ ਅਪਡੇਟ ਨਾਲ ਹੀ ਦੋਵੇਂ ਸਮਾਰਟਫੋਨਸ ਹੁਣ ਡਾਰਕ ਮੋਡ ਫੀਚਰ ਨੂੰ ਸਪੋਰਟ ਕਰਨਗੇ। ਰੀਅਲਮੀ ਨੇ ਰੀਅਲਮੀ 3 ਪ੍ਰੋ ਅਤੇ ਰੀਅਲਮੀ ਐਕਸ ਲਈ ਇਹ ਅਪਡੇਟ ਰੋਲ ਆਊਟ ਕੀਤੀ ਹੈ। ਇਨ੍ਹਾਂ ਦੋਵਾਂ ਸਮਾਰਟਫੋਨਸ ਦੇ ਯੂਜ਼ਰਸ OTA (ਓਵਰ ਦਿ ਈਅਰ) ਅਪਡੇਟ ਰਾਹੀਂ ਇਸ ਨੂੰ ਡਾਊਨਲੋਡ ਕਰ ਸਕਣਗੇ। ਹਾਲਾਂਕਿ ਇਸ ਨਵੀਂ ਅਪਡੇਟ ਨਾਲ ਯੂਜ਼ਰਸ ਨੂੰ ਐਂਡ੍ਰਾਇਡ 10 ਦਾ ਸਕਿਓਰਟੀ ਪੈਚ ਨਹੀਂ ਮਿਲੇਗਾ। ਇਹ ਲੇਟੈਸਟ ਅਪਡੇਟ ਰੀਅਲਮੀ ਐਕਸ ਲਈ RMX1901EX_11.A.09 ਰੋਲ ਆਊਟ ਕੀਤਾ ਗਿਆ ਹੈ। ਉੱਥੇ ਰੀਅਲਮੀ 3 ਪ੍ਰੋ ਯੂਜ਼ਰਸ ਲਈ RMX1851EX_11_A.20 ਦੇ ਨਾਂ ਨਾਲ ਰੋਲ ਆਊਟ ਕੀਤਾ ਗਿਆ ਹੈ। ਇਨ੍ਹਾਂ ਦੋਵਾਂ ਡਿਵਾਈਸ ਨੂੰ ਹੁਣ ਸਿਸਟਮ ਵਾਈਡ ਡਾਰਕ ਮੋਡ ਮਿਲੇਗਾ। ਇਸ ਕਾਮਨ ਫੀਚਰ ਤੋਂ ਇਲਾਵਾ ਇਸ ਨਵੀਂ ਅਪਡੇਟ ਨਾਲ ਡਿਵਾਈਸ 'ਚ ਸਪੈਸਿਫਿਕ ਫੀਚਰਸ ਵੀ ਮਿਲਣਗੇ। ਨਵੇਂ ਫੀਚਰਸ ਕਾਰਨ ਡਿਵਾਈਸ ਦੀ ਪਰਫਾਰਮੈਂਸ 'ਚ ਇੰਪਰੂਵਮੈਂਟ ਦੇਖਣ ਨੂੰ ਮਿਲੇਗੀ। ਡਿਵਾਈਸ ਨੂੰ ਆਪਟੀਮਾਈਜੇਸ਼ਨ ਦੇਖਣ ਨੂੰ ਮਿਲੇਗਾ। ਇਨ੍ਹਾਂ ਤੋਂ ਇਲਾਵਾ ਡਿਵਾਈਸ ਦੇ ਕਈ ਬਗਸ ਵੀ ਫਿਕਸ ਕੀਤੇ ਜਾਣਗੇ।

ਇਸ ਅਪਡੇਟ ਨੂੰ ਡਾਊਨਲੋਡ ਦੋ ਤਰੀਕਿਆਂ ਨਾਲ ਕੀਤਾ ਜਾ ਸਕਦਾ ਹੈ। ਯੂਜ਼ਰਸ ਚਾਹੁਣ ਤਾਂ ਇਸ ਨੂੰ ਆਪਣੇ ਡਿਵਾਈਸ ਦੀ ਸੈਟਿੰਗਸ ਆਪਸ਼ਨ 'ਚ ਜਾ ਕੇ ਡਾਊਨਲੋਡ ਕਰ ਸਕਦੇ ਹਨ ਜਾਂ ਫਿਰ ਕੰਪਨੀ ਦੇ ਆਧਿਕਾਰਤ ਫੋਰਮ 'ਤੇ ਜਾ ਕੇ ਮੈਨੁਅਲੀ ਡਾਊਨਲੋਡ ਕਰ ਸਕਦੇ ਹਨ। ਵੈਸੇ ਡਿਵਾਈਸ ਦੀ ਸੈਟਿੰਗ 'ਚ ਜਾ ਕੇ ਡਾਊਨਲੋਡ ਕਰਨਾ ਯੂਜ਼ਰਸ ਲਈ ਆਸਾਨ ਅਤੇ ਬਿਹਤਰ ਹੋਵੇਗਾ। ਇਸ ਅਪਡੇਟ ਨੂੰ ਡਾਊਨਲੋਡ ਅਤੇ ਇੰਸਟਾਲ ਕਰਨ ਲਈ ਯੂਜ਼ਰਸ ਨੂੰ ਸੈਟਿੰਗਸ ਆਪਸ਼ਨ ਤੋਂ ਬਾਅਦ ਐਡਵਾਂਸ ਸੈਟਿੰਗਸ 'ਚ ਜਾ ਕੇ ਅਬਾਊਟ ਫੋਨ 'ਚ ਜਾਣਾ ਹੋਵੇਗਾ। ਉੱਥੇ ਚੈੱਕ ਫਾਰ ਨਿਊ ਅਪਡੇਟਸ 'ਤੇ ਟੈਪ ਕਰਨਾ ਹੋਵੇਗਾ।

ਅਪਡੇਟ ਨੂੰ ਫੇਜ ਵਾਇਜ ਰੋਲ ਆਊਟ ਕੀਤਾ ਗਿਆ ਹੈ। ਅਜਿਹੇ 'ਚ ਜੇਕਰ ਅਪਡੇਟ ਉਪਲੱਬਧ ਹੋਵੇਗੀ ਤਾਂ ਯੂਜ਼ਰਸ ਉਥੋ ਡਾਊਨਲੋਡ ਅਤੇ ਇੰਸਟਾਲ ਕਰ ਸਕਦੇ ਹਨ। ਨਵੀਂ ਅਪਡੇਟ ਲਈ ਹਮੇਸ਼ਾ ਤੋਂ ਹੀ ਯੂਜ਼ਰਸ ਨੂੰ ਵਾਈ-ਫਾਈ ਨੈੱਟਵਰਕ ਕੁਨਕੈਟੀਵਿਟੀ ਰੇਕੋਮੈਂਡ ਕੀਤੀ ਜਾਂਦੀ ਹੈ। ਵੈਸੇ ਯੂਜ਼ਰਸ ਚਾਹੁਣ ਤਾਂ ਇਸ ਨੂੰ ਮੋਬਾਇਲ ਡਾਟਾ ਰਾਹੀਂ ਵੀ ਡਾਊਨਲੋਡ ਕਰ ਸਕਦੇ ਹਨ ਪਰ ਫਾਈਲ ਸਾਈਜ਼ ਜ਼ਿਆਦਾ ਹੋਣ ਕਾਰਨ ਜ਼ਿਆਦਾ ਸਮਾਂ ਲੱਗ ਸਕਦਾ ਹੈ।


Karan Kumar

Content Editor

Related News