ਰੌਸ਼ਨੀ ਅਤੇ ਹੀਟ ''ਚ ਬਦਲ ਸਕਦਾ ਹੈ ਆਕਾਰ ਇਹ ਸਮਾਰਟ ਮਟੀਰੀਅਲ (ਵੀਡੀਓ)
Saturday, Jul 09, 2016 - 07:36 PM (IST)
ਜਲੰਧਰ-ਖੋਜਕਾਰਾਂ ਦੀ ਇਕ ਟੀਮ ਇਕ ਨਵੇਂ ਮਲਟੀਫੰਕਸ਼ਨਲ ਸਮਾਰਟ ਮਟੀਰੀਅਲ ਲੈ ਕੇ ਆ ਰਹੀ ਹੈ ਜਿਸ ਨੂੰ ਰੌਸ਼ਨੀ ਜਾਂ ਹੀਟ ''ਚ ਲਿਆਂਦਾ ਜਾਵੇ ਤਾਂ ਇਹ ਆਪਣਾ ਆਕਾਰ ਬਦਲ ਸਕਦਾ ਹੈ। ਵਾਸ਼ਿੰਗਟਨ ਸਟੇਟ ਯੂਨੀਵਰਸਿਟੀ ਦੇ ਖੋਜਕਾਰ ਜਿਨ੍ਹਾਂ ਵੱਲੋਂ ਇਸ ਟੈਕਨਾਲੋਜੀ ''ਤੇ ਕੰਮ ਕੀਤਾ ਗਿਆ ਹੈ ਉਨ੍ਹਾਂ ਨੇ ਕਈ ਸਮਾਰਟ ਯੋਗਤਾਵਾਂ ਨੂੰ ਇਕ ਹੀ ਮਟੀਰੀਅਲ ''ਚ ਇੱਕਠਾ ਕੀਤਾ ਹੈ ਜਿਨ੍ਹਾਂ ''ਚ ਸ਼ੇਪ ਮੈਮੋਰੀ ਬਿਹੇਵੀਅਰ, ਲਾਈਟ-ਐਕਟੀਵੇਟਿਡ ਮੂਵਮੈਂਟ ਅਤੇ ਸੈੱਲਫ ਹੀਲਿੰਗ ਵਰਗੀਆਂ ਯੋਗਤਾਵਾਂ ਸ਼ਾਮਿਲ ਹਨ। ਟੀਮ ਨੇ ਇਕ ਲਾਂਗ-ਚੇਨ ਮੌਲੀਕਿਊਲਜ਼ ਨਾਲ ਕੰਮ ਕੀਤਾ ਹੈ ਜਿਸ ਨੂੰ ਲਿਕਵਿਡ ਕ੍ਰਿਸਟਲਾਇਨ ਨੈੱਟਵਰਕ (LCNs) ਕਿਹਾ ਜਾਂਦਾ ਹੈ। ਇਸ ਤਕਨੀਕ ਨੇ ਖੋਜਕਾਰਾਂ ਨੂੰ ਮਟੀਰੀਅਲ ਦੇ ਹੀਟ ''ਚ ਆਕਾਰ ਬਦਲਣ ਦੀ ਪ੍ਰਿਕਿਰਿਆ ਤੋਂ ਤਿੰਨ ਅਨੌਖੇ ਢੰਗਾਂ ਦੇ ਸ਼ੇਪ ਸ਼ਿਫਟਿੰਗ ਬਿਹੇਵੀਅਰ ਲਈ ਪ੍ਰੇਰਿਤ ਕੀਤਾ ਹੈ।
ਉਨ੍ਹਾਂ ਵੱਲੋਂ ਇਸ ''ਚ ਪ੍ਰਮਾਣੂਆਂ ਦੇ ਇਕ ਗਰੁੱਪ ਨੂੰ ਐਡ ਕੀਤਾ ਗਿਆ ਹੈ ਜੋ ਨਾਲ ਲਾਈਟ ''ਚ ਪ੍ਰਿਕਿਰਿਆ ਕਰਨ ''ਚ ਮਦਦ ਕਰਦਾ ਹੈ ਅਤੇ ਡਾਇਨਾਮਿਕ ਕੈਮੀਕਲ ਬੌਂਡਜ਼ ਦੀ ਵਰਤੋਂ ਨਾਲ ਮਟੀਰੀਅਲ ਦੇ ਰਿਪ੍ਰੋਸੈਸਿੰਗ ਯੋਗਤਾ ''ਚ ਸੁਧਾਰ ਕੀਤਾ ਗਿਆ ਹੈ। ਇਸ ਦੇ ਲੀਡ ਦੇ ਓਥਰ ਮੀਸ਼ੈਲ ਕੇਸਲਰ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਜਾਣਕਾਰੀ ਹੈ ਕਿ ਇਹ ਟੈਕਨਾਲੋਜੀਜ਼ ਵੱਖ-ਵੱਖ ਕੰਮ ਕਰਦੀਆਂ ਹਨ ਅਤੇ ਉਨ੍ਹਾਂ ਵੱਲੋਂ ਇਨ੍ਹਾਂ ਕੰਪੈਟੇਬਿਲਟੀ ਦੇ ਨਾਲ ਇਕੱਠਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਨਤੀਜੇ ਵਜੋਂ ਮਟੀਰੀਅਲ ਲਾਈਟ ''ਚ ਆਪਣੀ ਸ਼ੇਪ ਨੂੰ ਫੋਲਡ ਅਤੇ ਅਨਫੋਲਡ ਕਰ ਸਕਦਾ ਹੈ ਅਤੇ ਖਰਾਬ ਹੋਣ ''ਤੇ ਆਪਣੇ ਆਪ ਨੂੰ ਹੀਲ ਕਰਦਾ ਹੈ। ਜੇਕਰ ਇਸ ਮਟੀਰੀਅਲ ''ਤੇ ਬਲੇਡ ਨਾਲ ਸਕ੍ਰੈਚ ਪੈ ਜਾਵੇ ਤਾਂ ਅਲਟ੍ਰਾਵਾਇਲਟ ਰੌਸ਼ਨੀ ''ਚ ਇਹ ਉਸ ਸਕ੍ਰੈਚ ਨੂੰ ਫਿਕਸ ਕਰ ਲੈਂਦਾ ਹੈ। ਇਸ ਮਟੀਰੀਅਲ ਦੀ ਮੂਵਮੈਂਟ ਨੂੰ ਪ੍ਰੋਗਰਾਮ ਕੀਤਾ ਜਾ ਸਕਦਾ ਹੈ। ਇਸ ਸਮਾਰਟ ਮਟੀਰੀਅਲ ਦੀ ਪ੍ਰਿਕਿਰਿਆ ਨੂੰ ਤੁਸੀਂ ਉਪੱਰ ਦਿੱਤੀ ਵੀਡੀਓ ''ਚ ਦੇਖ ਸਕਦੇ ਹੋ।