iFFALCON ਨੇ ਲਾਂਚ ਕੀਤੇ ਨਵੇਂ QLED ਤੇ UHD Smart TV, ਜਾਣੋ ਕੀਮਤ ਤੇ ਖੂਬੀਆਂ

08/08/2020 12:17:36 PM

ਗੈਜੇਟ ਡੈਸਕ– ਟੀ.ਸੀ.ਐੱਲ. ਦੇ ਹੀ ਸਬ-ਬ੍ਰਾਂਡ iFFALCON ਨੇ ਆਪਣੇ QLED ਤੇ UHD ਟੀਵੀ ਦੀ ਰੇਂਜ ਨੂੰ ਵਧਾਉਂਦੇ ਹੋਏ ਦੋ ਨਵੇਂ ਟੀਵੀ ਮਾਡਲ H71 ਅਤੇ K71 ਲਾਂਚ ਕੀਤੇ ਹਨ। ਇਨ੍ਹਾਂ ’ਚੋਂ H71 ਦੀ ਸ਼ੁਰੂਆਤੀ ਕੀਮਤ 49,999 ਰੁਪਏ ਅਤੇ K71 ਦੀ ਸ਼ੁਰੂਆਤੀ ਕੀਮਤ 25,499 ਰੁਪਏ ਰੱਖੀ ਗਈ ਹੈ। ਦੋਵੇਂ ਟੀਵੀ ਮਾਡਲ ਫਲਿਪਕਾਰਟ ’ਤੇ ਉਪਲੱਬਧ ਹੋ ਚੁੱਕੇ ਹਨ। ਕੰਪਨੀ ਇਨ੍ਹਾਂ ਦੋਵਾਂ ਟੀਵੀਆਂ ਦੀ ਖਰੀਦ ’ਤੇ ਪਹਿਲੇ 250 ਗਾਹਕਾਂ ਨੂੰ ਇਕ ਸਾਲ ਲਈ Sony Liv ਦਾ ਮੁਫ਼ਤ ਸਬਸਕ੍ਰਿਪਸ਼ਨ ਵੀ ਦੇਵੇਗੀ। 

H71 4K QLED TV ਦੇ ਫੀਚਰਜ਼
- ਕੰਪਨੀ ਨੇ ਇਸ ਟੀਵੀ ਨੂੰ ਦੋ ਮਾਡਲਾਂ- 55 ਇੰਚ ਅਤੇ 65 ਇੰਚ ’ਚ ਉਤਾਰਿਆ ਹੈ। 55 ਇੰਚ ਵਾਲੇ ਮਾਡਲ ਦੀ ਕੀਮਤ 49,999 ਰੁਪਏ ਅਤੇ 65 ਇੰਚ ਵਾਲੇ ਮਾਡਲ ਦੀ ਕੀਮਤ 69,999 ਰੁਪਏ ਰੱਖੀ ਗਈ ਹੈ। 
- ਇਨ੍ਹਾਂ ਦੋਵਾਂ ਮਾਡਲਾਂ ’ਚ ਬੇਜ਼ਲ-ਲੈੱਸ ਫਰੰਟ ਪੈਨਲ ਦਿੱਤਾ ਗਿਆ ਹੈ।
- ਸ਼ਾਨਦਾਰ ਪਿਕਚਰ ਕੁਆਲਿਟੀ ਲਈ ਟੀਵੀ ’ਚ IPQ ਇੰਜਣ ਦਾ ਇਸਤੇਮਾਲ ਕੰਪਨੀ ਨੇ ਕੀਤਾ ਹੈ ਜੋ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਮਦਦ ਨਾਲ ਵਿਊਇੰਗ ਕਲੈਰਿਟੀ ਨੂੰ ਹੋਰ ਜ਼ਬਰਦਸਤ ਬਣਾਉਂਦਾ ਹੈ। 

K71 4K UHD ਟੀਵੀ ਦੇ ਫੀਚਰਜ਼
- ਇਸ ਮਾਡਲ ਤਹਿਤ 3 ਵੇਰੀਐਂਟਸ ਨੂੰ ਉਪਲੱਬਧ ਕੀਤਾ ਗਿਆ ਹੈ। ਇਨ੍ਹਾਂ ’ਚ 43 ਇੰਚ (25,499 ਰੁਪਏ), 55 ਇੰਚ (35,999 ਰੁਪਏ) ਅਤੇ 65 ਇੰਚ (53,499 ਰੁਪਏ) ਸ਼ਾਮਲ ਹਨ। 
- ਇਨ੍ਹਾਂ ਦੀ ਸਭ ਤੋਂ ਵੱਡੀ ਖਾਸੀਅਤ ਹੈ ਕਿ ਇਹ ਟੀਵੀ 4ਕੇ ਅਪਸਕੇਲਿੰਗ ਫੀਚਰ ਨਾਲ ਆਉਂਦੇ ਹਨ। ਇਸ ਰਾਹੀਂ ਪਿਕਚਰ ਕੁਆਲਿਟੀ ਅਤੇ ਵੀਡੀਓ ’ਚ ਸ਼ਾਨਦਾਰ ਕਲਰ, ਕਲੈਰਿਟੀ ਅਤੇ ਡਿਟੇਲ ਵੇਖਣ ਨੂੰ ਮਿਲਦੀ ਹੈ। 
- ਟੀਵੀ ਦੀ ਇਕ ਹੋਰ ਖਾਸੀਅਤ ਹੈ ਕਿ ਯੂਜ਼ਰ ਇਸ ਨੂੰ ਘਰ ’ਚ ਮੌਜੂਦ ਗੂਗਲ ਹੋਮ ਸਪੋਰਟ ਕਰਨ ਵਾਲੇ ਸਮਾਰਟ ਡਿਵਾਈਸਿਜ਼ ਜਿਵੇਂ ਕਿ ਏਅਰ ਕੰਡੀਸ਼ਨਰ, ਰੂਮ ਲਾਈਟਾਂ ਅਤੇ ਪੱਖੇ ਨਾਲ ਕੁਨੈਕਟ ਕਰਕੇ ਉਨ੍ਹਾਂ ਨੂੰ ਕੰਟਰੋਲ ਵੀ ਕਰ ਸਕਦੇ ਹਨ। 
- ਲਾਂਚ ਕੀਤੇ ਗਏ ਦੋਵੇਂ ਮਾਡਲ ਐਂਡਰਾਇਡ ਪੀ ਆਪਰੇਟਿੰਗ ਸਿਸਟਮ ’ਤੇ ਕੰਮ ਕਰਦੇ ਹਨ। ਇਨ੍ਹਾਂ ’ਚ ਹੈਂਡਸ-ਫ੍ਰੀ ਵੌਇਸ ਕੰਟੋਰਲ ਅਤੇ ਮਾਈਕ੍ਰੋ ਡਿਮਿੰਗ ਵਰਗੇ ਕਈ ਬਿਹਤਰੀਨ ਫੀਚਰਜ਼ ਵੀ ਦਿੱਤੇ ਗਏ ਹਨ। 


Rakesh

Content Editor

Related News