ਜੇਕਰ ਤੁਹਾਡੇ ਵਾਹਨ ’ਚ ਵੀ ਲੱਗੀ ਹੈ ਡਿਸਕ ਬ੍ਰੇਕ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ
Thursday, Dec 03, 2020 - 02:30 PM (IST)
ਆਟੋ ਡੈਸਕ– ਦੋ-ਪਹੀਆ ਅਤੇ ਚਾਰ-ਪਹੀਆ ਵਾਹਨਾਂ ’ਚ ਕਾਫੀ ਦੇਰ ਤਕ ਡਰੱਮ ਬ੍ਰੇਕ ਦਾ ਹੀ ਇਸਤੇਮਾਲ ਹੁੰਦਾ ਰਿਹਾ ਹੈ। ਇਨ੍ਹਾਂ ਬ੍ਰੇਕਾਂ ਨੂੰ ਹਲਕੇ ਵਾਹਨਾਂ ਲਈ ਤਾਂ ਬਿਲਕੁਲ ਸਹੀ ਮੰਨਿਆ ਜਾਂਦਾ ਹੈ ਪਰ ਪਾਵਰਫੁਲ ਵਾਹਨਾਂ ਲਈ ਇਹ ਬ੍ਰੇਕਾਂ ਘੱਟ ਅਸਰਦਾਰ ਸਾਬਤ ਹੁੰਦੀਆਂ ਹਨ। ਅਜਿਹੇ ’ਚ ਜ਼ਿਆਦਾਤਰ ਹੈਵੀ-ਡਿਊਟੀ ਅਤੇ ਪਾਵਰਫੁਲ ਵਾਹਨਾਂ ’ਚ ਹੁਣ ਡਰੱਮ ਬਰੇਕਾਂ ਦੀ ਥਾਂ ਡਿਸਕ ਬ੍ਰੇਕਾਂ ਦਾ ਇਸਤੇਮਾਲ ਕੀਤਾ ਜਾਂਦਾ ਹੈ। ਡਿਸਕ ਬ੍ਰੇਕਾਂ ਤੁਹਾਡੇ ਵਾਹਨ ਨੂੰ ਇਕਦਮ ਰੋਕ ਦਿੰਦੀਆਂ ਹੈ। ਇਹ ਡਰੱਮ ਬ੍ਰੇਕ ਨਾਲੋਂ ਕਿਤੇ ਜ਼ਿਆਦਾ ਅਸਰਦਾਰ ਹੁੰਦੀਆਂ ਹਨ। ਇਥੇ ਤੁਹਾਨੂੰ ਦੱਸ ਦੇਈਏ ਕਿ ਇਹ ਖ਼ਾਸ ਬ੍ਰੇਕ ਫਲੂਇਡ ਨਾਲ ਕੰਮ ਕਰਦੀਆਂ ਹਨ, ਜੇਕਰ ਇਨ੍ਹਾਂ ’ਚ ਇਹ ਬ੍ਰੇਕ ਫਲੂਇਡ ਨਾ ਹੋਵੇ ਤਾਂ ਇਹ ਕੰਮ ਕਰਨਾ ਬੰਦ ਕਰ ਦਿੰਦੀਆਂ ਹਨ। ਅਜਿਹੇ ਚ ਜੇਕਰ ਤੁਸੀਂ ਡਿਸਕ ਬ੍ਰੇਕ ਦੇ ਫਲੂਇਡ ਦਾ ਸਹੀ ਤਰੀਕੇ ਨਾਲ ਰੱਖ-ਰਖਾਅ ਨਹੀਂ ਕਰਦੇ ਹੋ ਤਾਂ ਇਹ ਖ਼ਤਰਨਾਕ ਸਾਬਤ ਹੋ ਸਕਦੀਆਂ ਹਨ।
ਇਹ ਵੀ ਪੜ੍ਹੋ– ਸਰਕਾਰ ਦੇ ਇਸ ਫੈਸਲੇ ਨਾਲ ਗੱਡੀਆਂ ਦੀ ਚੋਰੀ ’ਤੇ ਲੱਗੇਗੀ ਰੋਕ, ਲਾਪਰਵਾਹੀ ਕਰਨ ’ਤੇ ਹੋਵੇਗੀ ਜੇਲ
ਇਹ ਵੀ ਪੜ੍ਹੋ– Nissan Magnite ਭਾਰਤ ’ਚ ਲਾਂਚ, ਕੀਮਤ 4.99 ਲੱਖ ਰੁਪਏ ਤੋਂ ਸ਼ੁਰੂ, ਜਾਣੋ ਖੂਬੀਆਂ
ਇੰਝ ਕੰਮ ਕਰਦਾ ਹੈ ਬ੍ਰੇਕ ਫਲੂਇਡ
ਬ੍ਰੇਕ ਫਲੂਇਡ ਉਸ ਸਮੇਂ ਕੰਮ ਕਰਦਾ ਹੈ ਜਦੋਂ ਤੁਸੀਂ ਬ੍ਰੇਕ ਲਗਾਉਂਦੇ ਹੋ। ਇਹ ਫਲੂਇਡ ਡਿਸਕ ਬ੍ਰੇਕ ਤਕ ਬ੍ਰੇਕ ਫੋਰਸ ਨੂੰ ਟ੍ਰਾਂਸਫਰ ਕਰਦਾ ਹੈ। ਇਹ ਇਕ ਪਤਲਾ ਆਇਲ ਹੁੰਦਾ ਹੈ ਜਿਸ ਨੂੰ ਇਕ ਸਪੈਸ਼ਲ ਚੈਂਬਰ ’ਚ ਭਰ ਕੇ ਰੱਖਿਆ ਜਾਂਦਾ ਹੈ। ਜਿਵੇਂ ਹੀ ਤੁਸੀਂ ਬ੍ਰੇਕ ਲਗਾਉਂਦੇ ਹੋ ਤਾਂ ਇਹ ਲਿਕੁਇਡ ਡਿਸਕ ਤਕ ਪਹੁੰਚਦਾ ਹੈ ਅਤੇ ਤੁਹਾਡੇ ਵਾਹਨ ਨੂੰ ਰੋਕ ਦਿੰਦਾ ਹੈ।
ਇਹ ਵੀ ਪੜ੍ਹੋ– ਕੋਰੋਨਾ ਤੋਂ ਬਚਾਅ ਲਈ ‘ਬਬਲ ਰੈਪ’ ’ਚ ਮਿਲ ਰਹੀਆਂ ਹਨ ਟਾਟਾ ਮੋਟਰਸ ਦੀਆਂ ਗੱਡੀਆਂ
ਇਹ ਵੀ ਪੜ੍ਹੋ– ਇਹ ਕੰਪਨੀ ਲਿਆਈ ਖ਼ਾਸ ਆਫਰ, ਦੁਗਣੀ ਇੰਟਰਨੈੱਟ ਸਪੀਡ ਨਾਲ ਮਿਲਣਗੇ ਹੋਰ ਵੀ ਕਈ ਫਾਇਦੇ
ਸਰਦੀਆਂ ’ਚ ਜ਼ਰੂਰ ਚੈੱਕ ਕਰਵਾਓ ਬ੍ਰੇਕ ਫਲੂਇਡ
ਸਰਦੀਆਂ ’ਚ ਬ੍ਰੇਕ ਫਲੂਇਡ ਆਮ ਦਿਨਾਂ ਦੇ ਮੁਕਾਬਲੇ ਥੋੜ੍ਹਾ ਗਾੜ੍ਹਾ ਹੋ ਜਾਂਦਾ ਹੈ। ਅਜਿਹੇ ’ਚ ਜੇਕਰ ਇਹ ਫਲੂਇਡ ਜ਼ਿਆਦਾ ਪੁਰਾਣਾ ਹੋ ਜਾਵੇ ਜਾਂ ਫਿਰ ਇਸ ਦਾ ਲੈਵਲ ਘੱਟ ਹੋ ਜਾਵੇ ਤਾਂ ਇਸ ਨੂੰ ਤੁਰੰਤ ਬਦਲਵਾ ਲਓ। ਜੇਕਰ ਬ੍ਰੇਕ ਫਲੂਇਡ ਘੱਟ ਹੋਵੇ ਤਾਂ ਅਜਿਹੇ ’ਚ ਠੀਕ ਢੰਗ ਨਾਲ ਬ੍ਰੇਕ ਨਹੀਂ ਲਗਦੀ। ਤੁਹਾਨੂੰ ਸਰਦੀ ਦੇ ਮੌਸਮ ’ਚ ਇਸ ਦਾ ਖ਼ਾਸ ਧਿਆਨ ਰੱਖਣ ਦੀ ਸਖ਼ਤ ਲੋੜ ਹੈ। ਇਸ ਦੀ ਕੀਮਤ ਜ਼ਿਆਦਾ ਨਹੀਂ ਹੁੰਦੀ ਪਰ ਜੇਕਰ ਤੁਹਾਡੇ ਵਾਹਨ ’ਚ ਡਿਸਕ ਬ੍ਰੇਕ ਲੱਗੀ ਹੋਈ ਹੈ ਤਾਂ ਇਹ ਫਲੂਇਡ ਬਦਲਵਾਉਣਾ ਤੁਹਾਡੇ ਲਈ ਬੇਹੱਦ ਜ਼ਰੂਰੀ ਹੈ।