ਜੇਕਰ ਤੁਹਾਡੇ ਫੋਨ ਦਾ ਡਾਟਾ ਹੋ ਗਿਆ ਹੈ Delete ਤਾਂ ਇਨ੍ਹਾਂ ਸਟੈਪਸ ਨਾਲ ਕਰੋ Recover

Saturday, Apr 01, 2017 - 01:06 PM (IST)

ਜੇਕਰ ਤੁਹਾਡੇ ਫੋਨ ਦਾ ਡਾਟਾ ਹੋ ਗਿਆ ਹੈ Delete ਤਾਂ ਇਨ੍ਹਾਂ ਸਟੈਪਸ ਨਾਲ ਕਰੋ Recover
ਜਲੰਧਰ- ਅੱਜ ਦੇ ਸਮੇਂ ''ਚ ਸਮਾਰਟਫੋਨ ਹਰ ਕੋਈ ਇਸਤੇਮਾਲ ਕਰਦਾ ਹੈ। ਸਮਾਰਟਫੋਨ ਦੇ ਰਾਹੀ ਕਾਲ, ਬ੍ਰਾਊਜਿੰਗ, ਐੱਸ. ਐੱਮ. ਐੱਸ. ਆਦਿ ਕੀਤੇ ਜਾ ਸਕਦੇ ਹਨ। ਅਸੀਂ ਸਾਰੇ ਆਪਣੇ ਸਮਾਰਟਫੋਨ ''ਚ ਆਪਣਾ ਪਰਸਨਲ ਡਾਟਾ ਸੇਵ ਕਰਕੇ ਰੱਖਦੇ ਹਨ। ਇਨ੍ਹਾਂ ''ਚ ਫੋਟੋਜ਼, ਵੀਡੀਊਜ਼ ਕੰਟੈਕਟ ਆਦਿ ਸ਼ਾਮਲ ਹੁੰਦੇ ਹਨ। ਸਮਾਰਟਫੋਨ ਇਸਤੇਮਾਲ ਕਰਦੇ ਸਮੇਂ ਸਾਡੇ ਸਾਰਿਆਂ ਤੋਂ ਗਲਤੀ ਹੋ ਸਕਦੀ ਹੈ, ਜਿਵੇਂ ਗਲਤੀ ਨਾਲ ਡਾਟਾ ਡਲੀਟ ਹੋ ਜਾਣਾ ਜਾਂ ਫਿਰ ਕਿਸੇ ਨੂੰ ਗਲਤੀ ਨਾਲ ਕਾਲ ਕਨੈਕਟ ਕਰ ਦੇਣਾ ਆਦਿ। ਸਭ ਤੋਂ ਵੱਡੀ ਗਲਤੀ ਜੋ ਸਾਡੇ ਕੋਲ ਅਣਜਾਣੇ ''ਚ ਹੁੰਦੀ ਹੈ, ਉਹ ਹੈ ਸਮਾਰਟਫੋਨ ਨਾਲ ਜ਼ਰੂਰੀ ਡਾਟਾ ਡਲੀਟ ਹੋਣਾ। ਜੇਕਰ ਤੁਸੀਂ ਸਮਾਰਟਫੋਨ ਯੂਜ਼ਰ ਹੈ ਤਾਂ ਹੋ ਸਕਦਾ ਹੈ ਕਿ ਤੁਹਾਡੇ ਲਈ ਵੀ ਅਜਿਹਾ ਹੋਇਆ ਹੋਵੇ। ਅਜਿਹੇ ''ਚ ਅਸੀਂ ਸਾਰੇ ਐਂਡਰਾਇਡ ਯੂਜ਼ਰਸ ਲਈ ਇਸ ਸਮੱਸਿਆ ਦਾ ਇਕ ਆਸਾਨ ਟਿਪਸ ਲਿਆਏ ਹਾਂ। ਜੇਕਰ ਤੁਹਾਡੇ ਕੋਲ ਵੀ ਆਪਣੇ ਫੋਨ ਦਾ ਡਾਟਾ ਗਲਤੀ ਨਾਲ ਡਲੀਟ ਕਰ ਦਿੱਤਾ ਹੈ ਤਾਂ ਇਸ ਟ੍ਰਿਕ ਦੇ ਰਾਹੀ ਡਾਟਾ ਨੂੰ ਰਿਕਵਰ ਕੀਤਾ ਜਾ ਸਕਦਾ ਹੈ। ਇਸ ਲਈ ਯੂਜ਼ਰ ਨੂੰ ਆਪਣੇ ਫੋਨ ''ਚ ਇਕ ਐਪ ਡਾਊਨਲੋਡ ਕਰਨੀ ਹੋਵੇਗੀ। 
1. ਇਸ ਲਈ ਯੂਜ਼ਰ ਨੂੰ ਸਭ ਤੋਂ ਪਹਿਲਾਂ ਆਪਣੇ ਫੋਨ ''ਚ Dumpster ਐਪ ਨੂੰ ਡਾਊਨਲੋਡ ਕਰ ਇੰਸਟਾਲ ਕਰਨੀ ਹੋਵੇਗੀ। 
2. ਇਹ ਐਪ ਆਸਾਨੀ ਨਾਲ ਗੂਗਲ ਪਲੇ ਸਟੋਰ ''ਤੇ ਮਿਲ ਜਾਵੇਗੀ।
3. ਐਪ ਇੰਸਟਾਲ ਹੋਣ ਤੋਂ ਬਾਅਦ ਐਪ ਨੂੰ ਓਪਨ ਕਰੋ। ਜਿੱਥੇ ਤੁਹਾਡੇ ਲਈ ਰਿਕਵਰ ਕਰਨਾ ਚਾਹੁੰਦੇ ਹੋ।
4. ਇਸ ਤੋਂ ਬਾਅਦ ਤੁਹਾਨੂੰ ਉਸ ਫਾਈਲ ਜਾਂ ਫੋਲਡਰ ਨੂੰ ਸਲੈਕਟ ਕਰਨਾ ਹੈ, ਜਿਸ ਨੂੰ ਤੁਸੀਂ ਰਿਕਵਰ ਕਰਨਾ ਚਾਹੁੰਦੇ ਹੋ।
5. ਇਸ ਤੋਂ ਬਾਅਦ ਤੁਸੀਂ ਆਪਣੇ ਐਂਡਰਾਇਡ ਫੋਨ ''ਚ ਡਲੀਟ ਹੋਈ ਮੀਡੀਆ ਨੂੰ ਰਿਕਵਰ ਕਰ ਸਕਦੇ ਹਨ।

Related News