Idea ਨੇ ਪੇਸ਼ ਕੀਤਾ ਨਵਾਂ ਪਲਾਨ, ਮਿਲੇਗੀ ਅਨਲਿਮਟਿਡ ਕਾਲਿੰਗ ਦੀ ਸਹੂਲਤ

02/19/2018 1:44:17 PM

ਜਲੰਧਰ- ਦੂਰਸੰਚਾਰ ਕੰਪਨੀ ਆਈਡੀਆ ਸੈਲੂਲਰ ਨੇ ਆਪਣੇ ਯੂਜ਼ਰਸ ਲਈ ਇਕ ਨਵਾਂ ਪਲਾਨ ਪੇਸ਼ ਕੀਤਾ ਹੈ। ਕੰਪਨੀ ਨੇ ਇਸ ਪਲਾਨ ਦੀ ਕੀਮਤ 109 ਰੁਪਏ ਰੱਖੀ ਗਈ ਹੈ। ਆਈਡੀਆ ਦਾ ਇਹ ਪਲਾਨ ਕੰਪਨੀ ਦੀ ਵੈੱਬਸਾਈਟ ਅਤੇ ਮਾਈ ਆਈਡੀਆ ਐਪ 'ਤੇ ਦੇਖਿਆ ਜਾ ਸਕਦਾ ਹੈ।
 

109 ਰੁਪਏ ਦਾ ਪਲਾਨ -
ਇਸ ਪਲਾਨ 'ਚ ਯੂਜ਼ਰਸ ਨੂੰ 1 ਜੀ. ਬੀ. ਡਾਟਾ ਅਤੇ ਅਨਲਿਮਟਿਡ ਵਾਇਸ ਕਾਲ ਦੀ ਸਹੂਲਤ ਵੀ ਮਿਲੇਗੀ। ਨਾਲ ਹੀ ਯੂਜ਼ਰਸ ਇਸ 'ਚ ਅਨਲਿਮਟਿਡ ਮੈਸੇਜ਼ ਦਾ ਵੀ ਫਾਇਦਾ ਉਠਾ ਸਕਦੇ ਹੋ। ਇਸ ਪਲਾਨ ਦੀ ਮਿਆਦ 14 ਦਿਨਾਂ ਦੀ ਹੈ। ਦੱਸ ਦੱਈਏ ਕਿ ਇਹ ਪਲਾਨ ਫਿਲਹਾਲ ਸਿਰਫ ਆਂਧਰਾ ਪ੍ਰਦੇਸ਼ ਅਤੇ ਤੇਲੰਗਾਨਾ ਦੇ ਸਰਕਿਲ ਲਈ ਹੈ।


Related News