ਘਰੇਲੂ ਰੋਮਿੰਗ ''ਤੇ ਫਰੀ ਇਨਕਮਿੰਗ ਕਾਲ ਦੀ ਸੁਵਿਧਾ ਦੇਵੇਗੀ Idea
Monday, Mar 13, 2017 - 11:46 AM (IST)

ਜਲੰਧਰ- ਦੂਰਸੰਚਾਰ ਓਪਰੇਟਰ ਆਈਡੀਆ ਸੈਲੂਲਰ ਨੇ ਘਰੇਲੂ ਰੋਮਿੰਗ ''ਤੇ ਫਰੀ ਇਨਕਮਿੰਗ ਕਾਲ ਦੀ ਸੁਵਿਧਾ ਦੇਣ ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ ਕੰਪਨੀ ਨੇ ਅੰਤਰਰਾਸ਼ਟਰੀ ਰੋਮਿੰਗ ਪੈਕ ਵੀ ਪੇਸ਼ ਕੀਤਾ ਹੈ। ਅਜਿਹੇ ''ਚ ਵਿਦੇਸ਼ ਜਾਣ ਵਾਲਿਆਂ ਨੂੰ ''ਬਿਲ ਦਾ ਝਟਕਾ'' ਨਹੀਂ ਲੱਗੇਗਾ। ਇਸ ਤੋਂ ਪਹਿਲਾਂ ਆਈਡੀਆ ਦੇ ਮੁਕਾਬਲੇ ਭਾਰਤੀ ਏਅਰਟੈੱਲ ਨੇ ਨਵੀਂ ਕੰਪਨੀ ਰਿਲਾਇੰਸ ਜਿਓ ਨੂੰ ਮੁਕਾਬਲਾ ਦੇਣ ਲਈ ਦੇਸ਼ ''ਚ ਆਊਟਗੋਇੰਗ ਅਤੇ ਇਨਕਮਿੰਗ ਕਾਲਸ ਨਾਲ ਐੱਸ. ਐੱਮ. ਐੱਸ. ਅਤੇ ਡਾਟਾ ਇਤੇਮਾਲ ''ਤੇ ਸਾਰੇ ਰੋਮਿੰਗ ਕੀਮਤ ਹਟਾ ਦਿੱਤੀ ਹੈ।
ਆਈਡੀਆ ਦੇ ਬਿਆਨ ''ਚ ਕਿਹਾ ਗਿਆ ਹੈ ਕਿ 1 ਅਪ੍ਰੈਲ, 2017 ਤੋਂ ਆਈਡੀਆ ਦੇ 20 ਕਰੋੜ ਉਪਭੋਗਤਾ ਕੰਪਨੀ ਦੇ 2ਜੀ, 3ਜੀ ਅਤੇ 4ਜੀ ਨੈੱਟਵਰਕ ''ਤੇ ਰੋਮਿੰਗ ''ਤੇ ਫਰੀ ਇਨਕਮਿੰਗ ਕਾਲ ਦੀ ਸੁਵਿਧਾ ਦਾ ਲਾਭ ਉਠਾ ਸਕਣਗੇ। ਆਈਡੀਆ ਦੇ ਗਾਹਕ ਦੇਸ਼ ''ਚ ਕਿਤੇ ਵੀ ਰੋਮਿੰਗ ਦੌਰਾਨ ਬਿਨਾ ਝਿਝਕ ਦੇ ਆਊਟਗੋਇੰਗ ਕਾਲਸ ਕਰ ਸਕਣਗੇ ਅਤੇ ਐੱਸ. ਐੱਮ. ਐੱਸ. ਭੇਜ ਸਕਣਗੇ।
ਕੰਪਨੀ ਨੇ ਕਿਹਾ ਹੈ ਕਿ ਭਾਰਤ ''ਚ ਰੋਮਿੰਗ ਦੌਰਾਨ ਡਾਟਾ ਦੇ ਇਸਤੇਮਾਲ ''ਤੇ ਕਿਸੇ ਤਰ੍ਹਾਂ ਦੀ ਜ਼ਿਆਦਾ ਕੀਮਤ ਨਹੀਂ ਲੱਗੇਗੀ। ਘਰੇਲੂ ਰੋਮਿੰਗ ''ਤੇ ਫਰੀ ਇਨਕਮਿੰਗ ਕਾਲ ਦੀ ਸੁਵਿਧਾ ਪ੍ਰੀਪੇਡ ਅਤੇ ਪੋਸਟਪੇਡ ਦੋਵੇਂ ਗਾਹਕਾਂ ਨੂੰ ਉਪਲੱਬਧ ਹੋਣਗੀਆ।