ਜਿਓ ਤੇ ਏਅਰਟੈੱਲ ਤੋਂ ਬਾਅਦ ਹੁਣ ਆਈਡੀਆ ਵੀ ਪੇਸ਼ ਕਰੇਗੀ ਇਹ ਜ਼ਬਰਦਸਤ ਪਲਾਨ
Friday, Apr 14, 2017 - 01:58 PM (IST)

ਜਲੰਧਰ- ਰਿਲਾਇੰਸ ਜਿਓ ਦਾ ''ਧਨ ਧਨਾ ਧਨ'' ਆਫਰ ਲਾਂਚ ਹੋਣ ਤੋਂ ਬਾਅਦ ਟੈਲੀਕਾਮ ਜਗਤ ''ਚ ਪ੍ਰਾਈਜ਼ ਵਾਰ ਇਕ ਵਾਰ ਫਿਰ ਤੇਜ਼ ਹੋ ਗਈ ਹੈ। ਟੈਲੀਕਾਮਟਾਕ ਦੀ ਰਿਪੋਰਟ ਮੁਤਾਬਕ, ਏਅਰਟੈੱਲ ਤੋਂ ਬਾਅਦ ਦੇਸ਼ ਦੀ ਤੀਜੀ ਦਿੱਗਜ ਟੈਲੀਕਾਮ ਕੰਪਨੀ ਆਈਡੀਆ ਵੀ 70ਜੀ.ਬੀ. ਡਾਟਾ ਅਤੇ ਅਨਲਿਮਟਿਡ ਕਾਲਿੰਗ ਵਾਲੇ ਦੋ ਪਲਾਨਜ਼ ਪੇਸ਼ ਕਰ ਸਕਦੀ ਹੈ। ਪਹਿਲਾ ਪਲਾਨ 297 ਰੁਪਏ ਦਾ ਹੋਵੇਗਾ ਜਿਸ ਤਹਿਤ ਆਈਡੀਆ-ਟੂ-ਆਡੀਈਆ ਲੋਕਲ/ਐੱਸ.ਟੀ.ਡੀ. ਕਾਲਿੰਗ ਅਤੇ 70ਜੀ.ਬੀ. 4ਜੀ ਡਾਟਾ (ਹੋਰ ਰੋਜ਼ 1ਜੀ.ਬੀ. 4ਜੀ ਡਾਟਾ) ਦਿੱਤਾ ਜਾਵੇਗਾ। ਇਸ ਦੀ ਮਿਆਦ 70 ਦਿਨਾਂ ਦੀ ਹੋਵੇਗੀ। ਉਥੇ ਹੀ ਦੂਜਾ ਪਲਾਨ 447 ਰੁਪਏ ਦਾ ਹੈ ਜਿਸ ਤਹਿਤ ਕਿਸੇ ਵੀ ਨੈੱਟਵਰਕ ''ਤੇ ਅਨਲਿਮਟਿਡ ਕਾਲਿੰਗ ਦੀ ਸੁਵਿਧਾ ਦਿੱਤੀ ਜਾਵੇਗੀ। ਬਾਕੀ ਦੀਆਂ ਸਾਰੀਆਂ ਸੁਵਿਧਾਵਾਂ 297 ਰੁਪਏ ਵਾਲੇ ਪਲਾਨ ਦੀ ਤਰ੍ਹਾਂ ਹੀ ਹੋਣਗੀਆਂ।
ਅਨਲਿਮਟਿਡ ਪਲਾਨ ਦੀ ਡਿਟੇਲਸ-
ਇਸ ਪਲਾਨ ਤਹਿਤ ਗਾਹਕਾਂ ਨੂੰ ਰੋਜ਼ਾਨਾ 300 ਮਿੰਟ ਕਾਲਿੰਗ ਲਈ ਦਿੱਤੇ ਜਾਣਗੇ। ਉਥੇ ਹੀ ਪੂਰੇ ਹਫਤੇ ''ਚ 1200 ਮਿੰਟ ਦਿੱਤੇ ਜਾਣਗੇ। ਮਿੰਟ ਖਤਮ ਹੋਣ ਤੋਂ ਬਾਅਦ 30 ਪੈਸੇ ਪ੍ਰਤੀ ਮਿੰਟ ਦਾ ਚਾਰਜ ਲੱਗੇਗਾ। ਉਥੇ ਹੀ 447 ਰੁਪਏ ਵਾਲੇ ਪਲਾਨ ''ਚ ਕਾਲਿੰਗ ਲਈ ਕਿਸੇ ਵੀ ਨੈੱਟਵਰਕ ''ਤੇ 3000 ਮਿੰਟ ਦਿੱਤੇ ਜਾਣਗੇ। ਇਸ ਤੋਂ ਬਾਅਦ 30 ਪੈਸੇ ਪ੍ਰਤੀ ਮਿੰਟ ਦੀ ਦਰ ਨਾਲ ਚਾਰਜ ਲੱਗੇਗਾ। ਦੋਵਾਂ ਹੀ ਪਲਾਨਜ਼ ਦੀ ਮਿਆਦ 70 ਦਿਨਾਂ ਦੀ ਹੋਵੇਗੀ। ਨਾਲ ਹੀ ਗਾਹਕਾਂ ਨੂੰ ਹਰ ਰੋਜ਼ 1ਜੀ.ਬੀ. 4ਜੀ ਡਾਟਾ ਦਿੱਤਾ ਜਾਵੇਗਾ।
ਤੁਹਾਨੂੰ ਦੱਸ ਦਈਏ ਕਿ ਇਹ ਪਲਾਨ ਸਿਰਫ ਉਨ੍ਹਾਂ ਪ੍ਰੀਪੇਡ ਗਾਹਕਾਂ ਲਈ ਲਾਂਚ ਕੀਤਾ ਜਾਵੇਗਾ ਜੋ 4ਜੀ ਹੈਂਡਸੈੱਟ ਅਤੇ 4ਜੀ ਸਿਮ ਕਾਰਡ ਦੀ ਵਰਤੋਂ ਕਰਦੇ ਹਨ। ਉਥੇ ਹੀ ਟੈਲੀਕਾਮਟਾਕ ਦੇ ਸੂਤਰਾਂ ਮੁਤਾਬਕ ਕੰਪਨੀ ਨੇ ਇਸ ਪਲਾਨ ਲਈ ਮੈਸੇਜ ਵੀ ਭੇਜਣੇ ਸ਼ੁਰੂ ਕਰ ਦਿੱਤੇ ਹਨ।