IBM ਨੇ ਖੋਜਿਆ ਡਾਟਾ ਸਟੋਰ ਕਰਨ ਦਾ ਨਵਾਂ ਤਰੀਕਾ

03/11/2017 2:03:02 PM

ਜਲੰਧਰ : ਅਮਰੀਕੀ ਮਲਟੀਨੈਸ਼ਨਲ ਟੈਕਨਾਲੋਜੀ ਕੰਪਨੀ IBM ਨੇ ਆਪਣੀ ਸਿਲੀਕਨ ਵੈਲੀ ਵਾਲੀ ਲੈਬ ''ਚ ਸਿੰਗਲ ਐਟਮ ''ਤੇ ਡਾਟਾ ਸਟੋਰ ਕਰਨ ''ਚ ਕਾਮਯਾਬੀ ਹਾਸਲ ਕੀਤੀ ਹੈ। ਇਸ ਖੋਜ਼ ਨਾਲ ਭਵਿੱਖ ''ਚ ਡਾਟਾ ਸਟੋਰ ਕਰਨ ਦੇ ਤਰੀਕੇ ''ਚ ਇਕ ਵੱਡਾ ਬਦਲਾਵ ਆ ਸਕਦਾ ਹੈ। ਹਾਰਡ ਡਰਾਇਵ ''ਚ ਇਕ ਬਿੱਟ ਡਾਟਾ ਸਟੋਰ ਕਰਨ ''ਚ ਕਰੀਬ 10 ਹਜ਼ਾਰ ਐਟਮਸ ਦਾ ਇਸਤੇਮਾਲ ਹੁੰਦਾ ਹੈ। IBM ਨੇ ਦਾਅਵਾ ਕੀਤਾ ਹੈ ਕਿ ਇਕ ਬਿੱਟ ਨੂੰ ਸਟੋਰ ਕਰਨ ਲਈ ਹੁਣ ਸਿਰਫ 1 ਐਟਮ ਦਾ ਇਸਤੇਮਾਲ ਕੀਤਾ ਜਾ ਸਕੇਗਾ। ਇਸ ਦਾ ਮਤਲਬ ਹੈ ਕਿ ਤੁਸੀਂ ਆਈ. ਟੀਊਨਸ ਦੇ 3 ਕਰੋੜ 50 ਲੱਖ ਗਾਣਿਆਂ ਨੂੰ ਇਕ ਕ੍ਰੈਡਿਟ ਕਾਰਡ ਦੇ ਬਰਾਬਰ ਦੀ ਸਟੋਰੇਜ਼ ਡਿਵਾਇਸ ''ਚ ਸਟੋਰ ਕਰ ਸਕਦੇ ਹੋ।

IBM ਦੇ ਰਿਸਰਚ ਨੇ ਅਪਣਾਇਆ ਇਹ ਤਰੀਕਾ :
ਅਮਰੀਕੀ ਨਿਊਜ਼ ਵੈੱਬਸਾਈਟ ਕਵਾਰਟਜ਼ ਦੀ ਰਿਪੋਰਟ ਦੇ ਮੁਤਾਬਕ ਮੈਗਨੇਟਿਜ਼ਮ ਦੇ ਦੋ ਪੋਲ 1 ਅਤੇ 0 ਸਟੋਰ ਕਰਨ ਲਈ ਇਸਤੇਮਾਲ ''ਚ ਲਿਆਏ ਜਾਂਦੇ ਹਨ। ਹੋਲਮਿਅਮ ਦੇ ਐਟਮਸ ਨੂੰ 5 ਕੇਲਵਿਨ ''ਤੇ ਮੈਗਨੀਸ਼ਿਅਮ ਆਕਸਾਇਡ ਦੇ ਸਰਫੇਸ ''ਤੇ ਅਟੈਚ ਕੀਤਾ ਜਾਂਦਾ ਹੈ। ਇਸ ਤੋਂ ਬਾਅਦ ਰੀਸਰਚਰਸ ਹੋਲਮਿਅਮ ਐਟਮਸ ਦੇ ਜਰੀਏ ਕਰੰਟ ਕੋਲ ਕਰ ਸਕਦੇ ਹਨ।

ਇਸ ਤੋਂ ਬਾਅਦ ਸਿੰਗਲ ਆਇਰਨ ਐਟਮ ਦਾ ਇਸਤੇਮਾਲ ਕਰਕੇ ਰੀਸਰਚਰਸ ਹਰ ਐਟਮ ਨੂੰ 1 ਜਾਂ 0 ਲਈ ਮਾਪ ਸਕਦੇ ਹਨ। ਇਹ ਠੀਕ ਓਹੀ ਵਿਧੀ ਹੈ, ਜਿਵੇਂ ਦੀ ਮੈਗਨੇਟਿਕ ਹਾਰਡ ਡਰਾਈਵ ''ਚ ਇੰਫਰਮੇਸ਼ਨ ਨੂੰ ਰਾਈਟ ਅਤੇ ਰੀਡ ਕਰਨ ''ਚ ਇਸਤੇਮਾਲ ਹੁੰਦੀ ਹੈ।  ਪਰ ਹੁਣ ਇਹ ਵੇਖਣਾ ਬਾਕੀ ਹੈ ਕਿ ਵੱਡੇ ਪੈਮਾਨੇ ''ਤੇ ਇਹ ਤਰੀਕਾ ਠੀਕ ਤਰੀਕੇ ਨਾਲ ਕੰਮ ਕਰੇਗਾ ਜਾਂ ਨਹੀਂ ।


Related News