ਆਈਬਾਲ ਨੇ ਲਾਂਚ ਕੀਤਾ ਨਵਾਂ ਪਾਵਰ ਬੈਂਕ, ਕੀਮਤ 2,499 ਰੁਪਏ

Wednesday, Oct 04, 2017 - 11:53 AM (IST)

ਆਈਬਾਲ ਨੇ ਲਾਂਚ ਕੀਤਾ ਨਵਾਂ ਪਾਵਰ ਬੈਂਕ, ਕੀਮਤ 2,499 ਰੁਪਏ

ਜਲੰਧਰ- ਭਾਰਤੀ ਸਮਾਰਟਫੋਨ ਨਿਰਮਾਤਾ ਕੰਪਨੀ ਆਈਬਾਲ ਨੇ ਭਾਰਤ 'ਚ PLM-12100 ਦੇ ਨਾਂ ਤੋਂ ਇਕ ਨਵਾਂ ਪਾਵਰ ਬੈਂਕ ਲਾਂਚ ਕੀਤਾ ਹੈ। ਕੰਪਨੀ ਨੇ ਇਸ ਪਾਵਰ ਬੈਂਕ ਦੀ ਕੀਮਤ 2,499 ਰੁਪਏ ਰੱਖੀ ਹੈ। ਇਸ ਨਵੇਂ ਪਾਵਰ ਬੈਂਕ ਲਈ ਆਈਬਾਲ ਦਾ ਕਹਿਣਾ ਹੈ ਕਿ ਇਹ ਕੰਪੈਕਟ ਡਿਜਾਈਨ ਨਾਲ ਆਇਆ ਹੈ, ਜਿਸ ਕਾਰਨ ਇਸ ਨੂੰ ਆਸਾਨੀ ਨਾਲ ਕਿਤੇ ਵੀ ਲੈ ਕੇ ਜਾ ਸਕਦੇ ਹਾਂ। ਇਹ ਬਲੈਜਿੰਗ ਬਲੈਕ ਅਤੇ ਵਾਈਟ ਕਲਰ ਦੇ ਆਪਸ਼ਨ ਨਾਲ ਆਇਆ ਹੈ ਅਤੇ ਇਸ ਨੂੰ ਜਲਦ ਹੀ ਵਿਕਰੀ ਲਈ ਦੇਸ਼ਭਰ ਦੇ ਸਾਰੇ ਰਿਟੇਲ ਸਟੋਰਸ 'ਤੇ ਉਪਲੱਬਧ ਹੋ ਜਾਵੇਗਾ।

ਪਾਵਰ ਬੈਂਕ 'ਚ ਬਿਲਟ-ਇਨ ਬ੍ਰਾਈਟ LED  ਟਾਰਚ ਦੀ ਸਹੂਲਤ ਵੀ ਦਿੱਤੀ ਗਈ ਹੈ, ਜਿਸ ਨਾਲ ਕਿਸੇ ਹੋਰ ਪਰਿਸਥਿਤੀ 'ਚ ਵੀ ਇਸ ਦਾ ਪ੍ਰਯੋਗ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਇਸ 'ਚ ਇਕ LED ਪਾਵਰ ਇੰਡੀਕੇਟਰ ਹੈ, ਜਿਸ ਤੋਂ ਪਤਾ ਚੱਲਦਾ ਹੈ ਕਿ ਪਾਵਰ ਬੈਂਕ 'ਚ ਕਿੰਨੀ ਸਮਰੱਥਾ ਬਾਕੀ ਹੈ ਅਤੇ ਤੁਸੀਂ ਉਸ ਨੂੰ ਕਿੰਨੀ ਦੇਰ ਤੱਕ ਅਤੇ ਪ੍ਰਯੋਗ ਕਰ ਸਕਦੇ ਹੋ। 

ਆਈਬਾਲ  PLM-12100 ਪਾਵਰ ਬੈਂਕ 'ਚ ਦੋ USB ਪੋਰਟ ਮਲਟੀਪਲ ਚਾਰਜਿੰਗ ਲਈ ਹੈ ਅਤੇ ਇਸ  'ਚ ਇਕ 5V/2.11 ਦਾ ਆਊਟਪੁੱਟ ਦਿੱਤਾ ਗਿਆ ਹੈ, ਜਿਸ ਨਾਲ ਐਮਰਜੰਸੀ ਵਰਗੇ ਹਾਲਾਤ 'ਚ ਫਾਸਟ ਚਾਰਜਿੰਗ ਵੀ ਕੀਤੀ ਜਾ ਸਕਦੀ ਹੈ। ਅਸਲ 'ਚ ਇਸ 'ਚ ਇਕ ਲਿਥੀਅਮ ਪਾਲਿਮਰ ਬੈਟਰੀ ਹੈ, ਜੋ ਕਿ BIS ਸਰਟੀਫਾਈਡ ਹੈ, ਜਿਸ ਦਾ ਮਤਲਬ ਹੈ ਕਿ ਇਹ ਸ਼ਾਰਟ ਸਰਕਿਟ ਪ੍ਰੋਟੈਕਸ਼ਨ, ਓਵਰ ਚਾਰਜਿੰਗ, ਓਵਰ ਡਿਸਚਾਰਜ ਅਤੇ ਓਵਰ ਵੋਲਟੇਜ ਪ੍ਰੋਟੈਕਸ਼ਨ ਨਾਲ ਹੈ। ਜਿਸ ਨਾਲ ਨਾ ਸਿਰਫ ਯੂਜ਼ਰ ਦੀ ਸੁਰੱਖਿਆ ਸਗੋਂ ਡਿਵਾਈਸ ਦੀ ਸੁਰੱਖਿਆ ਵੀ ਸੁਨਿਸ਼ਚਿਤ ਹੁੰਦੀ ਹੈ।


Related News