iBall ਨੇ ਬਜ਼ੁਰਗਾਂ ਲਈ ਲਾਂਚ ਕੀਤਾ ਖਾਸ ਫੀਚਰ ਫੋਨ, ਜਾਣੋ ਖੂਬੀਆਂ
Wednesday, Aug 01, 2018 - 04:05 PM (IST)

ਜਲੰਧਰ— ਘਰੇਲੂ ਕੰਜ਼ਿਊਮਰ ਇਲੈਕਟ੍ਰੋਨਿਕਸ ਕੰਪਨੀ ਆਈਬਾਲ ਨੇ ਇਕ ਨਵਾਂ ਫੀਚਰ ਫੋਨ Aasaan 4 ਲਾਂਚ ਕੀਤਾ ਹੈ। ਇਹ ਬਜ਼ੁਰਗਾਂ ਨੂੰ ਧਿਆਨ 'ਚ ਰੱਖ ਕੇ ਲਾਂਚ ਕੀਤ ਗਿਆ ਹੈ। ਇਸ ਦੀ ਕੀਮਤ 3,499 ਰੁਪਏ ਰੱਖੀ ਗਈ ਹੈ। ਇਸ ਦਾ ਕੀਪੈਡ ਵੱਡਾ ਹੈ, ਆਵਾਜ਼ ਤੇਜ਼ ਹੈ ਅਤੇ ਸਕਰੀਨ ਦੇ ਫਾਂਟ ਵੀ ਵੱਡੇ ਹਨ। ਇਸ ਤੋਂ ਇਲਾਵਾ ਇਸ ਵਿਚ ਐਮਰਜੈਂਸੀ ਅਲਰਟ ਸਪੋਰਟ ਅਤੇ ਮੋਬਾਇਲ ਟ੍ਰੈਕਿੰਗ ਫੰਕਸ਼ਨ ਵੀ ਹੈ। ਨਵਾਂ ਵਰਜਨ Aasaan 4 ਡਿਊਲ ਸਿਮ ਨੂੰ ਸਪੋਰਟ ਕਰਦਾ ਹੈ। ਇਸ ਦੀ ਡਿਸਪਲੇਅ 2.31-ਇੰਚ ਦੀ ਹੈ ਅਤੇ ਇਸ ਵਿਚ ਬ੍ਰੇਲ ਕੀਪੈਡ ਵੀ ਦਿੱਤਾ ਗਿਆ ਹੈ।
ਕੰਪਨੀ ਨੇ ਇਕ ਬਿਆਨ 'ਚ ਕਿਹਾ ਕਿ ਇਸ ਵਿਚ 'ਟਾਕਿੰਗ ਕੀਪੈਡ' ਦਿੱਤਾ ਗਿਆ ਹੈ ਜੋ ਅੱਖਰਾਂ ਨੂੰ ਦਬਾਉਣ 'ਤੇ ਬੋਲ ਕੇ ਦੱਸਦਾ ਹੈ। ਇਸ ਫੋਨ 'ਚ 1,800 ਐੱਮ.ਏ.ਐੱਚ. ਦੀ ਬੈਟਰੀ ਹੈ ਅਤੇ ਇਸ ਵਿਚ 32 ਜੀ.ਬੀ. ਤਕ ਮਾਈਕ੍ਰੋ-ਐੱਸ.ਡੀ. ਕਾਰਡ ਸਪੋਰਟ ਹੈ। ਇਸ ਵਿਚ 200 ਟੈਕਸਟ ਮੈਸੇਜ ਅਤੇ 1,000 ਕਾਨਟੈਕਟਸ ਫੋਨਬੁੱਕ 'ਚ ਸੇਵ ਕਰਨ ਦੀ ਸਮਰਥਾ ਹੈ।
ਫੋਨ 'ਚ ਐਮਰਜੈਂਸੀ ਕਾਲਿੰਗ ਫੀਚਰ ਦੇ ਨਾਲ 'SOS' ਬਟਨ ਵੀ ਦਿੱਤਾ ਗਿਆ ਹੈ ਜਿਸ ਨੂੰ ਐਮਰਜੈਂਸੀ ਦੀ ਸਥਿਤੀ 'ਚ ਦਬਾਉਣ 'ਤੇ ਤੇਜ਼ ਅਲਾਰਮ ਵਜੇਗਾ ਤਾਂ ਜੋ ਆਲੇ-ਦੁਆਲੇ ਦੇ ਲੋਕ ਮਦਦ ਲਈ ਆ ਸਕਣ। ਇਸ ਵਿਚ ਮੋਬਾਇਲ ਟ੍ਰੈਕਿੰਗ ਫੀਚਰ ਵੀ ਦਿੱਤਾ ਗਿਆ ਹੈ ਜੋ ਕਿ ਫੋਨ 'ਚ ਨਵਾਂ ਸਿਮ ਪਾਏ ਜਾਣ 'ਤੇ ਇਕ ਨਿਸ਼ਚਿਤ ਕਾਨਟੈਕਟ ਨੂੰ ਅਲਰਟ ਭੇਜ ਦੇਵੇਗਾ।
ਇਸ ਤੋਂ ਇਲਾਵਾ ਇਸ ਫੀਚਰ ਫੋਨ 'ਚ ਫੋਨ ਲਾਕ, ਐੱਲ.ਈ.ਡੀ. ਟਾਰਚ ਅਤੇ ਵਾਇਰਲੈੱਸ ਐੱਫ.ਐੱਮ. ਲਈ ਵਨ ਟੱਚ ਬਟਨ ਦਾ ਸਪੋਰਟ ਦਿੱਤਾ ਗਿਆ ਹੈ। ਨਾਲ ਹੀ ਇਸ ਦਾ ਯੂਜ਼ਰ ਇੰਟਰਫੇਸ ਕਾਫੀ ਆਸਾਨ ਬਣਾਇਆ ਗਿਆ ਹੈ ਤਾਂ ਜੋ ਬਜ਼ੁਰਗ ਇਸ ਫੋਨ ਦਾ ਇਸੇਤਮਾਲ ਆਸਾਨੀ ਨਾਲ ਕਰ ਸਕਣ।