ਪੈਰਿਸ ਮੋਟਰ ਸ਼ੋਅ ''ਚ ਹੁੰਡਈ ਪੇਸ਼ ਕਰੇਗੀ i30
Sunday, Aug 14, 2016 - 06:45 PM (IST)

ਜਲੰਧਰ - ਸਿਤੰਬਰ ਵਿਚ ਪੈਰੀਸ ਮੋਟਰ ਸ਼ੋਅ ਹੋਣ ਵਾਲਾ ਹੈ ਅਤੇ ਇਸ ਇਵੈਂਟ ਵਿਚ ਭਾਰਤ ਦੀ ਦੂਜੀ ਸਭ ਤੋਂ ਮਸ਼ਹੂਰ ਕਾਰ ਨਿਰਮਾਤਾ ਕੰਪਨੀ ਹੁੰਡਈ ਮੋਟਰਸ ਨਿਊ ਜਨਰੇਸ਼ਨ i30 ਨੂੰ ਪੇਸ਼ ਕਰੇਗੀ । ਉਮੀਦ ਕੀਤੀ ਜਾ ਰਹੀ ਹੈ ਕਿ 7 ਸਿਤੰਬਰ ਨੂੰ ਹੁੰਡਈ ਇਸ ਕਾਰ ਨੂੰ ਲੈ ਕੇ ਵਰਡ ਪ੍ਰੀਮਿਅਰ ਆਯੋਜਿਤ ਕਰੇਗੀ ।
ਇਸ ਹੈਚਬੈਕ ਕਾਰ ਦੀ ਡਿਜ਼ਾਈਨਿੰਗ, ਡਿਵੈੱਲਪਮੈਂਟ ਅਤੇ ਟੈਸਟਿੰਗ ਯੂਰੋਪ ਵਿਚ ਕੀਤੀ ਗਈ ਹੈ ਅਤੇ ਮੰਨਿਆ ਜਾ ਰਹਿ ਹੈ ਕਿ ਇਹ ਕਾਰ ਇਸ ਸੀਰੀਜ਼ ਦੀ ਹੁਣ ਤੱਕ ਦੀ ਸਭ ਤੋਂ ਵਧਈਆ ਕਾਰਾਂ ''ਚੋਂ ਇਕ ਹੋਵੇਗੀ। ਹੁੰਡਈ ਦੇ ਪ੍ਰੇਸਿਡੇਂਟ ਅਤੇ ਚੀਫ ਡਿਜ਼ਾਈਨ ਆਫਿਸਰ ਪੀਟਰ ਸ਼੍ਰੇਅਰ ਨੇ ਕਿਹਾ ਕਿ ਨਵੀਂ ਜਨਰੇਸ਼ਨ i30 ਕਾਰ ਸਾਰੇ ਤਰ੍ਹਾਂ ਦੇ ਲੋਕਾਂ ਲਈ ਹੈ।