Hyundai ਲਿਆ ਰਹੀ ਨਵੀਂ ਇਲੈਕਟ੍ਰਿਕ ਕਾਰ, 10 ਲੱਖ ਤੋਂ ਵੀ ਘੱਟ ਹੋਵੇਗੀ ਕੀਮਤ

10/14/2020 6:04:48 PM

ਆਟੋ ਡੈਸਕ– ਹੁੰਡਈ ਮੋਟਰਸ ਨਵੀਂ ਇਲੈਕਟ੍ਰਿਕ ਕਾਰ ਲਿਆਉਣ ਦੀ ਤਿਆਰੀ ਕਰ ਰਹੀ ਹੈ। ਇਹ ਕੰਪਨੀ ਦੀ ਲੋਅ-ਕਾਸਟ ਮਿੰਨੀ ਐੱਸ.ਯੂ.ਵੀ. ਕਾਰ ਹੋਵੇਗੀ। ਭਾਰਤ ’ਚ ਇਹ ਕਾਰ 2023 ਤਕ ਲਾਂਚ ਕੀਤੀ ਜਾ ਸਕਦੀ ਹੈ। ਇਸ ਕਾਰ ਨੂੰ ਕੰਪਨੀ ਆਪਣੇ 'Smart EV' ਪ੍ਰਾਜੈੱਕਟ ਤਹਿਤ ਡਿਵੈਲਪ ਕਰੇਗੀ। ਹੁਣ ਇਸ ਕਾਰ ਦੀ ਕੀਮਤ ਅਤੇ ਰੇਂਜ ਬਾਰੇ ਜਾਣਕਾਰੀ ਸਾਹਮਣੇ ਆਈ ਹੈ। 

ਕਿੰਨੀ ਹੋਵੇਗੀ ਕੀਮਤ
ਇਸ ਕਾਰ ਦੀ ਕੀਮਤ ਬਾਰੇ ਜਾਣਕਾਰੀ ਸਾਹਮਣੇ ਆਈ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਕਾਰ 10 ਲੱਖ ਰੁਪਏ ਤੋਂ ਘੱਟ ਕੀਮਤ ਨਾਲ ਲਾਂਚ ਕੀਤੀ ਜਾਵੇਗੀ। ਹਾਲਾਂਕਿ ਕਾਰ ਦੀ ਕੀਮਤ ਬਾਰੇ ਕੰਪਨੀ ਵਲੋਂ ਕੋਈ ਅਧਿਕਾਰਤ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ। 

ਮਿਲੇਗੀ ਲੰਬੀ ਰੇਂਜ
ਹੁੰਡਈ ਦੀ ਬਜਟ ਇਲੈਕਟਰਿਕ ਕਾਰ 200 ਕਿਲੋਮੀਟਰ ਤੋਂ ਜ਼ਿਆਦਾ ਦੀ ਰੇਂਜ ਆਫਰ ਕਰੇਗੀ। ਇਹ ਕਾਰ ਪੈਟਰੋਲ-ਡੀਜ਼ਲ ਇੰਜਣ ਨਾਲ ਆਉਣ ਵਾਲੀਆਂ ਹੈਚਬੈਕ ਕਾਰਾਂ ਅਤੇ ਕ੍ਰਾਸਓਵਰ ਕਾਰਾਂ ਦੇ ਆਪਸ਼ਨ ਦੇ ਤੌਰ ’ਤੇ ਪੇਸ਼ ਕੀਤੀ ਜਾਵੇਗੀ ਜਿਨ੍ਹਾਂ ਦਾ ਇਸਤੇਮਾਲ ਸ਼ਹਿਰਾਂ ’ਚ ਕੀਤਾ ਜਾਂਦਾ ਹੈ। ਕੰਪਨੀ ਇਸ ਕਾਰ ਨੂੰ ਸਾਲ 2022 ਦੇ ਆਟੋ ਐਕਸਪੋ ’ਚ ਸ਼ੋਅਕੇਸ ਕਰ ਸਕਦੀ ਹੈ। ਕੰਪਨੀ ਭਾਰਤ ’ਚ Nexo Fuel Cell Electric SUV ਦੀ ਲਾਂਚਿੰਗ ਪਹਿਲਾਂ ਹੀ ਕਨਫਰਮ ਕਰ ਚੁੱਕੀ ਹੈ। 


Rakesh

Content Editor

Related News