Hyundai Stargazer MPV ਦਾ ਗਲੋਬਲ ਡੈਬਿਊ, ਜਾਣੋ ਗੱਡੀ ਦੀਆਂ ਖੂਬੀਆਂ

Monday, Jul 18, 2022 - 01:35 PM (IST)

ਆਟੋ ਡੈਸਕ– ਵਾਹਨ ਨਿਰਮਾਤਾ ਹੁੰਡਈ ਦੀਆਂ ਕਾਰਾਂ ਦੀ ਕਾਫੀ ਮੰਗ ਹੈ। ਹਾਲ ਹੀ ’ਚ ਕੰਪਨੀ ਦੀ ਨਵੀਂ Stargazer MPV ਕਾਰ ਨੇ ਗਲੋਬਲ ਡੈਬਿਊ ਕੀਤਾ ਹੈ। Hyundai Stargazer MPV ਨੂੰ ਇੰਡੋਨੇਸ਼ੀਆਈ ਬਾਜ਼ਾਰ ’ਚ ਲਾਂਚ ਕੀਤਾ ਗਿਆ ਹੈ। ਇਸ ਤੋਂ ਬਾਅਦ ਕਾਰ ਨੂੰ ਹੋਰ ਬਾਜ਼ਾਰਾਂ ’ਚ ਲਾਂਚ ਕੀਤਾ ਜਾਵੇਗਾ।

ਲੁੱਕ ਅਤੇ ਡਿਜ਼ਾਈਨ

Hyundai Stargazer MPV ਵਰਜ਼ਨ Hyundai Staria ਤੋਂ ਪ੍ਰੇਰਿਤ ਹੈ। ਇਸ ਦੇ ਬੋਨਟ ਲਾਈਨ ’ਤੇ ਕਾਫੀ ਮਾਡਰਨ ਲੁੱਕ ਵਾਲੀ ਫੁਲ-ਚੌੜਾਈ ਵਾਲੀ ਹਾਰੀਜੰਟਲ LED DRL ਹੈ। ਇਸ ਦੇ ਠੀਕ ਹੇਠਾਂ ਇਕ ਰੈਗਟੈਂਗੁਲਰ ਪੈਟਰਨ ਦੇ ਨਾਲ ਇਕ ਫਰੰਟ ਗਰਿੱਲ ਦਿੱਤੀ ਗਈ ਹੈ ਜੋ ਐੱਲ.ਈ.ਡੀ. ਹੈੱਡਲੈਂਪ ਨਾਲ ਘਿਰੀ ਹੋਈ ਹੈ। ਪਿੱਛੇ ਨਵੀਂ Stargazer ’ਚ ਮੈਚਿੰਗ ਵਰਟਿਕਲ ਟੇਲ ਲੈਂਪਸ ਹਨ, ਜੋ ਟੇਲਗੇਟ ’ਤੇ ਇਕ ਲਾਈਟ ਸਟ੍ਰਾਈਪ ਨਾਲ ਜੁੜੇ ਹਨ ਅਤੇ ਇਕ ‘H’ ਸ਼ੇਪ ਬਣਾਉਂਦੇ ਹਨ।

ਫੀਚਰਜ਼

Hyundai Stargazer MPV ’ਚ 6 ਸੀਟਾਂ ਵਾਲਾ ਲੇਆਊਟ ਮਿਲਦਾ ਹੈ। ਕੰਪਨੀ ਦਾ ਕਹਿਣਾ ਹੈ ਕਿ ਕੈਬਿਨ ਨੂੰ ਜ਼ਿਆਦਾ ਆਰਾਮ ਅਤੇ ਸੁਵਿਧਾ ਲਈ ਡਿਜ਼ਾਈਨ ਕੀਤਾ ਗਿਆ ਹੈ। ਕਾਰ ’ਚ 8.0 ਇੰਚ ਦਾ ਟੱਚਸਕਰੀਨ ਇੰਫੋਟੇਨਮੈਂਟ ਸਿਸਟਮ, ਡਿਜੀਟਲ ਇੰਸਟਰੂਮੈਂਟ ਕਲੱਸਟਰ, ਵਾਇਰਲੈੱਸ ਚਾਰਜਰ ਅਤੇ ਪਿੱਛੇ ਦੇ ਯਾਤਰੀਆਂ ਲਈ ਰੂਫ-ਮਾਊਂਟੇਡ ਏਅਰਕਾਨ ਵੈਂਟਸ ਸ਼ਾਮਲ ਹਨ। ਇਸ ਤੋਂ ਇਲਾਵਾ ਡ੍ਰਾਈਵਰ ਸੀਟ ਦੇ ਪਿੱਛੇ ਇਕ ਫੋਲਡੇਬਲ ਟ੍ਰੇਅ, ਕੱਪ ਹੋਲਡਰ ਅਤੇ ਸੀਟਬੈਕ ਪਾਕੇਟ ਹੈ। 

ਇੰਜਣ

ਇੰਡੋਨੇਸ਼ੀਆਈ ਬਾਜ਼ਾਰਾਂ ਲਈ Hyundai Stargazer ’ਚ 1.5 ਲੀਟਰ ਪੈਟਰੋਲ ਇੰਜਣ ਦਿੱਤਾ ਗਿਆ ਹੈ, ਜੋ 113 ਬੀ.ਐੱਚ.ਪੀ. ਦੀ ਪਾਵਰ ਅਤੇ 144 ਨਿਊਟਨ ਮੀਟਰ ਦਾ ਟਾਰਕ ਜਨਰੇਟ ਕਰਦਾ ਹੈ। ਇਸ ਇੰਜਣ ਨੂੰ ਸੀ.ਵੀ.ਟੀ. ਅਤੇ 6 ਸਪੀਡ ਮੈਨੁਅਲ ਗਿਅਰਬਾਕਸ ਨਾਲ ਜੋੜਿਆ ਗਿਆ ਹੈ।

ਦੱਸ ਦੇਈਏ ਕਿ ਕੰਪਨੀ ਨੇ Hyundai Stargazer MPV ਨੂੰ ਭਾਰਤੀ ਬਾਜ਼ਾਰ ’ਚ ਲਾਂਚ ਕਰਨ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ। ਹਾਲਾਂਕਿ, ਜੇਕਰ ਇਸਨੂੰ ਭਾਰਤ ’ਚ ਉਤਾਰਿਆ ਜਾਂਦਾ ਹੈ ਤਾਂ MPV Kia Carens, Maruti Suzuki XL6 ਅਤੇ Toyota Innova Crysta ਵਰਗੀਆਂ ਕਾਰਾਂ ਨੂੰ ਟੱਕਰ ਦੇਵੇਗੀ।


Rakesh

Content Editor

Related News