ਹੁੰਡਈ ਲਿਆਈ ਆਪਣੇ ਗਾਹਕਾਂ ਲਈ ਨਵੇਂ ਫਾਈਨੈਂਸ ਆਪਸ਼ਨਸ, ਇਨ੍ਹਾਂ ਕਾਰਾਂ ''ਤੇ ਮਿਲੇਣਗੇ ਸ਼ਾਨਦਾਰ ਆਫਰਸ
Sunday, Jun 21, 2020 - 10:51 PM (IST)

ਆਟੋ ਡੈਸਕ—ਕੋਰੋਨਾ ਮਹਾਮਾਰੀ ਦੇ ਚੱਲਦੇ ਕਾਰ ਨਿਰਮਾਤਾ ਕੰਪਨੀ ਹੁੰਡਈ ਆਪਣੇ ਗਾਹਕਾਂ ਲਈ ਆਸਾਨ EMI ਦਾ ਵਿਕਲਪ ਲੈ ਕੇ ਆਈ ਹੈ। ਹੁੰਡਈ ਨੇ ਇਸ ਦੇ ਲਈ HDFC ਬੈਂਕ ਨਾਲ ਕਰਾਰ ਕਰ ਲਿਆ ਹੈ ਤਾਂ ਕਿ ਗਾਹਕਾਂ ਨੂੰ ਨਵਾਂ ਫਾਈਨੈਂਸ ਵਿਕਲਪ ਉਪਲੱਬਧ ਕਰਵਾਇਆ ਜਾ ਸਕੇ। ਇਹ ਫਾਈਨੈਂਸ ਵਿਕਲਪ ਕੰਪਨੀ ਆਪਣੇ ਗਾਹਕਾਂ ਨੂੰ ਆਨਲਾਈਨ ਸੇਲਸ ਪਲੇਟਫਾਰਮਸ ਦੇ ਰਾਹੀਂ ਉਪਲੱਬਧ ਕਰਵਾਵੇਗੀ।
ਕਾਰਾਂ 'ਤੇ ਮਿਲ ਰਹੇ ਹਨ ਇਹ ਆਫਰਸ
ਇਸ ਦੇ ਨਾਲ ਹੀ ਕੰਪਨੀ ਆਪਣੀਆਂ ਕਾਰਾਂ 'ਤੇ ਕਈ ਤਰ੍ਹਾਂ ਦੇ ਡਿਸਕਾਊਂਟ ਜੂਨ ਮਹੀਨੇ 'ਚ ਆਫਰ ਕਰ ਰਹੀ ਹੈ। ਹੁੰਡਈ ਗ੍ਰੈਂਡ ਆਈ10 ਨਿਯੋਸ ਦੀ ਗੱਲ ਕਰੀਏ ਤਾਂ ਜੂਨ 2020 'ਚ ਇਸ ਮਾਡਲ 'ਤੇ 25,000 ਰੁਪਏ ਤੱਕ ਦੇ ਲਾਭ ਉਪਲੱਬਧ ਕਰਵਾਏ ਗਏ ਹਨ। ਇਸ 'ਚ ਕੈਸ਼ ਡਿਸਕਾਊਂਟ, ਐਕਸਚੇਂਜ ਬੋਨਸ ਅਤੇ ਹੋਰ ਕਾਰਪੋਰੇਟ ਆਫਰ ਵੀ ਸ਼ਾਮਲ ਹਨ। ਉੱਥੇ ਹੁੰਡਈ ਸੈਂਟਰੋ 'ਤੇ 30,000 ਰੁਪਏ ਤੱਕ ਦੇ ਲਾਭ ਦਾ ਮੌਕਾ ਦਿੱਤਾ ਗਿਆ ਹੈ।
ਏਲੀਟ ਆਈ20 ਅਤੇ ਗ੍ਰੈਂਡ ਆਈ10 'ਤੇ 35,000 ਰੁਪਏ ਅਤੇ 60,000 ਰੁਪਏ ਤੱਕ ਦਾ ਲਾਭ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਹੁੰਡਈ ਐਲਾਂਟਰਾ 'ਤੇ 1 ਲੱਖ ਰੁਪਏ ਤੱਕ ਦੀ ਛੋਟ ਦਿੱਤੀ ਗਈ ਹੈ।