ਹੁੰਡਈ ਨੇ ਗਾਹਕਾਂ ਨੂੰ ਦਿੱਤੀ ਝਟਕਾ, Venue, Creta, Alcazar ਦੀਆਂ ਕੀਮਤਾਂ ’ਚ ਕੀਤਾ ਵਾਧਾ

05/05/2022 1:40:54 PM

ਆਟੋ ਡੈਸਕ– ਦੇਸ਼ ’ਚ ਇਨ੍ਹੀਂ ਦਿਨੀ ਮਹਿੰਗਾਈ ਦੀ ਖੂਬ ਮਾਰ ਪੈ ਰਹੀ ਹੈ। ਖਾਣ-ਪੀਣ ਦੇ ਸਾਮਾਨ ਤੋਂ ਲੈ ਕੇ ਉਤਪਾਦਨ ਲਾਗਤ ’ਚ ਵੀ ਵਾਧਾ ਹੋਇਆ ਹੈ। ਇਸਦੇ ਨਾਲ ਹੀ ਮਹਿੰਗਾਈ ਦਾ ਆਸਰ ਗੱਡੀ ਦੀਆਂ ਕੀਮਤਾਂ ’ਤੇ ਵੀ ਵੇਖਣ ਨੂੰ ਮਿਲਿਆ ਹੈ। ਹਾਲ ਹੀ ’ਚ ਵਾਹਨ ਨਿਰਮਾਤਾ ਕੰਪਨੀ ਹੁੰਡਈ ਨੇ ਵੀ ਗਾਹਕਾਂ ਨੂੰ ਝਟਕਾ ਦਿੱਤਾ ਹੈ। ਕੰਪਨੀ ਨੇ ਆਪਣੇ ਵਾਹਨਾਂ ਦੀਆਂ ਕੀਮਤਾਂ ਵਧਾ ਦਿੱਤੀਆਂ ਹਨ। ਹੁੰਡਈ ਨੇ ਭਾਰਤ ’ਚ ਆਪਣੀ ਐੱਸ.ਯੂ.ਵੀ. ਲਾਈਨਅਪ ਦੀਆਂ ਕੀਮਤਾਂ ’ਚ ਵਾਧਾ ਕੀਤਾ ਹੈ ਜਿਸ ਵਿਚ Venue, Creta ਅਤੇ Alcazar ਸ਼ਾਮਿਲ ਹਨ।

Venue
ਹੁੰਡਈ ਨੇ ਵੈਨਿਊ ਦੀਆਂ ਕੀਮਤਾਂ ’ਚ 12,100 ਰੁਪਏ ਤਕ ਦਾ ਵਾਧਾ ਕੀਤਾ ਹੈ। ਕੀਮਤਾਂ ਵਧਣ ਤੋਂ ਬਾਅਦ ਵੈਨਿਊ ਹੁਣ 7.11 ਲੱਖ ਰੁਪਏ ਤੋਂ ਸ਼ੁਰੂ ਹੋ ਕੇ 11.84 ਲੱਖ ਰੁਪਏ ਤਕ ਜਾਂਦੀ ਹੈ। ਦੱਸਿਆ ਗਿਆ ਹੈ ਕਿ ਵੈਨਿਊ ਦੇ ਐੱਸ ਐਕਸ ਡੀਜ਼ਲ ਮਾਡਲ ਨੂੰ ਛੱਡ ਕੇ ਬਾਕੀ ਸਾਰੇ ਮਾਡਲਾਂ ਦੀਆਂ ਕੀਮਤਾਂ ’ਚ ਵਾਧਾ ਕੀਤਾ ਗਿਆ ਹੈ। ਵੈਨਿਊ ਦੇ ਪੈਟਰੋਲ ਮਾਡਲ ਦੀਆਂ ਕੀਮਤਾਂ ’ਚ 12,000 ਰੁਪਏ ਤਕ ਦਾ ਵਾਧਾ ਹੋਇਆ ਹੈ।

Creta 
ਉੱਥੇ ਹੀ ਐੱਸ.ਯੂ.ਵੀ. ਕ੍ਰੇਟਾ ਦੀ ਕੀਮਤ ’ਚ 21,100 ਰੁਪਏ ਦਾ ਵਾਧਾ ਕੀਤਾ ਗਿਆ ਹੈ। ਪੈਟਰੋਲ ਮਾਡਲ ਦੀਆਂ ਕੀਮਤਾਂ ’ਚ 18,100 ਰੁਪਏ ਤਕ ਦਾ ਵਾਧਾ ਹੋਇਆ ਹੈ। ਹੁੰਡਈ ਕ੍ਰੇਟਾ ਦੇ ਪੈਟਰੋਲ ਮਾਡਲ ਦੀ ਕੀਮਤ 10.44 ਲੱਖ ਰੁਪਏ ਤੋਂ 18.15 ਲੱਖ ਰੁਪਏ ਦੇ ਵਿਚਕਾਰ ਹੈ। ਜਦਕਿ, ਡੀਜ਼ਲ ਮਾਡਲ ਦੀ ਕੀਮਤ 10.91 ਲੱਖ ਰੁਪਏ ਤੋਂ 18.18 ਲੱਖ ਰੁਪਏ ਤਕ ਹੈ। 

Alcazar
Alcazar ਦੀ ਕੀਮਤ ਹੁਣ ਪੈਟਰੋਲ ਇੰਜਣ ਲਈ 16.44 ਲੱਖ ਰੁਪਏ ਤੋਂ 19.95 ਲੱਖ ਰੁਪਏ ਅਤੇ ਡੀਜ਼ਲ ਇੰਜਣ ਲਈ 16.85 ਲੱਖ ਰੁਪਏ ਤੋਂ 19.99 ਲੱਖ ਰੁਪਏ ਦੇ ਵਿਚਕਾਰ ਹੈ। ਸਾਰੀਆਂ ਕੀਮਤਾਂ ਐਕਸ-ਸ਼ੋਅਰੂਮ ਦੀਆਂ ਹਨ। ਡੀਜ਼ਲ ਨਾਲ ਚੱਲਣ ਵਾਲੇ Alcazar ਦੇ ਟਾਪ-ਸਪੈਕ ਸਿਗਨੇਚਰ ਟ੍ਰਿਮ ਨੂੰ ਛੱਡ ਕੇ 7-ਸੀਟਰ ਐੱਸ.ਯੂ.ਵੀ. ਦੇ ਸਾਰੇ ਮਾਡਲਾਂ ਦੀਆਂ ਕੀਮਤਾਂ ’ਚ ਸਮਾਨ ਰੂਪ ਨਾਲ 10,000 ਰੁਪਏ ਦਾ ਵਾਧਾ ਕੀਤਾ ਗਿਆ ਹੈ। 

ਦੱਸ ਦੇਈਏ ਕਿ ਇਸਤੋਂ ਪਹਿਲਾਂ ਹੁੰਡਈ ਨੇ ਜਨਵਰੀ ’ਚ ਵੀ ਆਪਣੀਆਂ ਸਾਰੀਆਂ ਕਾਰਾਂ ਦੀਆਂ ਕੀਮਤਾਂ ਵਧਾਈਆਂ ਸਨ।


Rakesh

Content Editor

Related News