5.99 ਲੱਖ ਦੀ ਸ਼ੁਰੂਆਤੀ ਕੀਮਤ ’ਤੇ ਲਾਂਚ ਹੋਈ ਹੁੰਡਈ ਐਕਸਟਰ

Tuesday, Jul 11, 2023 - 12:16 PM (IST)

5.99 ਲੱਖ ਦੀ ਸ਼ੁਰੂਆਤੀ ਕੀਮਤ ’ਤੇ ਲਾਂਚ ਹੋਈ ਹੁੰਡਈ ਐਕਸਟਰ

ਆਟੋ ਡੈਸਕ- ਹੁੰਡਈ ਨੇ ਭਾਰਤੀ ਬਾਜ਼ਾਰ ’ਚ ਐਕਸਟਰ ਨੂੰ ਲਾਂਚ ਕਰ ਦਿੱਤਾ ਹੈ। ਇਸ ਕਾਰ ਦੀ ਕੀਮਤ 5.99 ਲੱਖ ਕਰੋੜ ਰੁਪਏ ਤੋਂ ਸ਼ੁਰੂ ਹੋ ਕੇ ਟੌਪ ਵੇਰੀਐਂਟ ਲਈ 9.99 ਲੱਖ ਐਕਸ ਸ਼ੋਅਰੂਮ ਤੱਕ ਜਾਂਦੀ ਹੈ। ਇਹ ਕਾਰ ਈ. ਐਕਸ., ਐੱਸ., ਐੱਸ. ਐਕਸ., ਐੱਸ. ਐਕਸ., ਐੱਸ. ਐਕਸ (ਓ) ਅਤੇ ਐੱਸ. ਐਕਸ (ਓ) ਕਨੈਕਟ ਵੇਰੀਐਂਟਸ ’ਚ ਮੁਹੱਈਆ ਹੋਵੇਗੀ।

ਇਸ ਛੋਟੀ ਐੱਸ. ਯੂ. ਵੀ. ਨੂੰ ਬਾਕਸੀ ਡਿਜ਼ਾਈਨ ’ਚ ਪੇਸ਼ ਕੀਤਾ ਗਿਆ ਹੈ। ਐਕਸਟੀਰੀਅਰ ’ਚ ਨਵੇਂ ਐੱਚ-ਪੈਟਰਨ ਨਾਲ ਡੀ. ਆਰ. ਐੱਲ. ਅਤੇ ਟੇਲ ਲੈਂਪ ਦਿੱਤੇ ਹਨ। ਇੰਟੀਰੀਅਰ ਦੀ ਗੱਲ ਕਰੀਏ ਤਾਂ ਇਸ ਦਾ ਕੈਬਿਨ ਐਂਡ੍ਰਾਇਡ ਆਟੋ ਅਤੇ ਐਪਲ ਕਾਰਪਲੇ, ਕਨੈਕਟੇਡ ਕਾਰ ਤਕਨਾਲੋਜੀ, ਵਾਇਰਲੈੱਸ ਚਾਰਜਿੰਗ, ਓ. ਟੀ. ਏ. ਅਪਡੇਟਸ ਨਾਲ ਲੈਸ ਹੈ। ਇਸ ਤੋਂ ਇਲਾਵਾ ਇਸ ’ਚ ਕਈ ਸੇਫਟੀ ਫੀਚਰਸ ਵੀ ਦਿੱਤੇ ਗਏ ਹਨ।

ਐਕਸਟਰ ਨੂੰ 1.2 ਲਿਟਰ ਕਾਪਾ ਪੈਟਰੋਲ ਇੰਜਣ (ਈ20 ਫਿਊਲ ਰੈੱਡੀ) 5-ਸਪੀਡ ਐੱਮ. ਟੀ. ਅਤੇ ਸਮਾਰਟ ਆਟੋ ਏ. ਐੱਮ. ਟੀ. ਦੇ ਬਦਲ ਨਾਲ ਅਤੇ 1.2 ਲਿਟਰ ਬੀ. ਆਈ.-ਫਿਊਲ ਕਾਪਾ ਪੈਟਰੋਲ ਅਤੇ ਸੀ. ਐੱਨ. ਜੀ. 5-ਸਪੀਡ ਐੱਮ. ਟੀ. ਬਦਲ ਨਾਲ ਪੇਸ਼ ਕੀਤਾ ਹੈ। ਰਾਈਵਲਸ ਦੇ ਮਾਮਲੇ ’ਚ ਹੁੰਡਈ ਐਕਸਟਰ ਭਾਰਤੀ ਬਾਜ਼ਾਰ ’ਚ ਮੌਜੂਦ ਟਾਟਾ ਪੰਚ, ਸਿਟ੍ਰੋਐੱਨ ਸੀ3, ਮਾਰੂਤੀ ਇਗਰਿਸ ਨੂੰ ਸਖਤ ਟੱਕਰ ਦਿੰਦੀ ਹੈ।

ਐਕਸਟਰ ਦੇ ਲਾਂਚ ਮੌਕੇ ਬੋਲਦੇ ਹੋਏ ਹੁੰਡਈ ਮੋਟਰ ਇੰਡੀਆ ਲਿਮਟਿਡ ਦੇ ਐੱਮ. ਡੀ. ਅਤੇ ਸੀ. ਈ. ਓ. ਉਨਸੂ ਕਿਮ ਨੇ ਕਿਹਾ ਕਿ ਹੁੰਡਈ ਮੋਟਰ ਇੰਡੀਆ ਨੇ ਹਮੇਸ਼ਾ ਆਪਣੇ ਕ੍ਰਾਂਤੀਕਾਰੀ ਉਤਪਾਦਾਂ ਅਤੇ ਤਕਨਾਲੋਜੀਆਂ ਨਾਲ ਉਦਯੋਗ ’ਚ ਨਵੇਂ ਮਾਪਦੰਡ ਬਣਾਏ ਹਨ। ਐਕਸਟਰ ਦੇ ਨਾਲ ਸਾਨੂੰ ਇਕ ਅਜਿਹੀ ਐੱਸ. ਯੂ. ਵੀ. ਪੇਸ਼ ਕਰਨ ’ਤੇ ਮਾਣ ਹੈ ਜੋ ਨਵੇਂ ਡਿਜ਼ਾਈਨ, ਬੁੱਧੀਮਾਨ ਤਕਨਾਲੋਜੀ ਅਤੇ ਆਸਾਧਾਰਣ ਪ੍ਰਦਰਸ਼ਨ ਪ੍ਰਤੀ ਹੁੰਡਈ ਦੀ ਵਚਨਬੱਧਤਾ ਦਾ ਪ੍ਰਤੀਕ ਹੈ। ਸਾਨੂੰ ਵਿਸ਼ਵਾਸ ਹੈ ਕਿ ਹੁੰਡਈ ਐਕਸਟਰ ਸਾਡੇ ਗਾਹਕਾਂ ਦੀਆਂ ਉਮੀਦਾਂ ਨੂੰ ਪੂਰਾ ਕਰੇਗੀ ਅਤੇ ਭਾਰਤ ਦੇ ਮੋਹਰੀ ਸਮਾਰਟ ਮੋਬਿਲਿਟੀ ਸਲਿਊਸ਼ਨ ਪ੍ਰੋਵਾਈਡਰ ਵਜੋਂ ਹੁੰਡਈ ਦੀ ਸਥਿਤੀ ਨੂੰ ਮੁੜ ਸਥਾਪਿਤ ਕਰੇਗੀ।


author

Rakesh

Content Editor

Related News