ਹੁਣ ਆਈ-10 ਨਹੀਂ ਬਣਾਏਗੀ ਹੁੰਡਈ

Friday, Mar 10, 2017 - 11:30 AM (IST)

ਹੁਣ ਆਈ-10 ਨਹੀਂ ਬਣਾਏਗੀ ਹੁੰਡਈ

ਜਲੰਧਰ: ਦੱਖਣੀ ਕੋਰੀਆ ਦੀ ਕਾਰ ਨਿਰਮਾਤਾ ਕੰਪਨੀ ਹੁੰਡਈ ਨੇ ਆਪਣੀ ਲੋਕਪ੍ਰਿਯ ਆਈ.-10 ਕਾਰ ਨੂੰ ਭਾਰਤ ਤੋਂ ਹਟਾਉਣ ਦਾ ਫੈਸਲਾ ਕੀਤਾ ਹੈ ਕਿਉਂਕਿ ਕੰਪਨੀ ਹੁਣ ਪ੍ਰੀਮੀਅਮ ਅਤੇ ਆਧੁਨਿਕ ਵਾਹਨਾਂ ''ਤੇ ਜ਼ਿਆਦਾ ਜ਼ੋਰ ਦੇਵੇਗੀ। ਕੰਪਨੀ ਦੀ ਪੂਰਨ ਸਹਿਯੋਗੀ ਇਕਾਈ ਹੁੰਡਈ ਮੋਟਰ ਇੰਡੀਆ ਲਿਮਟਿਡ (ਐੱਚ. ਐੱਮ. ਆਈ. ਐੱਲ.) ਨੇ ਛੋਟੀ ਕਾਰ ਦਾ ਉਤਪਾਦਨ ਰੋਕ ਦਿੱਤਾ ਹੈ। ਕੰਪਨੀ ਨੇ ਇਹ ਕਾਰ 2007 ''ਚ ਪੇਸ਼ ਕੀਤੀ ਸੀ। ਹੁੰਡਈ ਨੇ ਘਰੇਲੂ ਦੇ ਨਾਲ-ਨਾਲ ਕੌਮਾਂਤਰੀ ਬਾਜ਼ਾਰਾਂ ''ਚ ਹੁਣ ਤੱਕ ਇਸ ਮਾਡਲ ਦੇ 16.95 ਲੱਖ ਵਾਹਨ ਵੇਚੇ।

 

ਕੰਪਨੀ ਦੇ ਇਕ ਅਧਿਕਾਰੀ ਨੇ ਕਿਹਾ, ''''ਅਸੀਂ ਇਸ ਮਾਡਲ ਦਾ ਨਿਰਮਾਣ ਰੋਕ ਦਿੱਤਾ ਹੈ। ਕੰਪਨੀ ਨੇ ਪਹਿਲਾਂ ਹੀ ਇਸ ਦੀ ਜਗ੍ਹਾ ਗਰੈਂਡ ਆਈ.-10 ਪੇਸ਼ ਕੀਤੀ ਜੋ ਵਧੀਆ ਪ੍ਰਦਰਸ਼ਨ ਕਰ ਰਹੀ ਹੈ। ਹਾਲਾਂਕਿ ਆਈ.-10 ਦੀ ਜਗ੍ਹਾ ਗਰੈਂਡ ਆਈ.-10 ਨੇ ਲਈ ਪਰ ਕੰਪਨੀ ਨੇ ਕੁੱਝ ਹੋਰ ਸਾਲ ਆਈ.-10 ਦੀ ਵਿਕਰੀ ਜਾਰੀ ਰੱਖੀ, ਜਿਸ ਦਾ ਕਾਰਨ ਵੱਖ-ਵੱਖ ਵਰਗਾਂ ''ਚ ਮਾਡਲ ਦੀ ਮੰਗ ਬਣੀ ਰਹਿਣਾ ਹੈ। ਕੰਪਨੀ ਬੈਟਰੀ ਨਾਲ ਚਲਣ ਵਾਲੀ ਕਾਰ ਵੀ ਪੇਸ਼ ਕਰਨ ''ਤੇ ਗੌਰ ਕਰ ਰਹੀ ਹੈ।


Related News