Hyundai Creta ਡਾਇਮੰਡ ਐਡੀਸ਼ਨ ਤੋਂ ਜਲਦ ਉੱਠੇਗਾ ਪਰਦਾ, ਜਾਣੋ ਖੂਬੀਆਂ

10/30/2018 4:38:32 PM

ਨਵੀਂ ਦਿੱਲੀ– ਹੁੰਡਈ ਕ੍ਰੇਟਾ ਆਪਣੇ ਸੈਗਮੈਂਟ ਦੀ ਬੇਹੱਦ ਪ੍ਰਸਿੱਧ ਐੱਸ.ਯੂ.ਵੀ. ਹੈ। ਹੁੰਡਈ ਨਵੰਬਰ ’ਚ ਹੋਣ ਵਾਲੇ ਸਾਓਪਾਉਲੋ ਮੋਟਰ ਸ਼ੋਅ ’ਚ ਨਵੀਂ ਕ੍ਰੇਟਾ ਤੋਂ ਪਰਦਾ ਚੁੱਕੇਗੀ। ਕੰਪਨੀ ਇਸ ਨੂੰ ਹੁੰਡਈ ਕ੍ਰੇਟਾ ਡਾਇਮੰਡ ਐਡੀਸ਼ਨ ਨਾਂ ਨਾਲ ਪੇਸ਼ ਕਰਨ ਵਾਲੀ ਹੈ। ਮੋਟਰ ਸ਼ੋਅ ’ਚ ਨਵੀਂ ਹੁੰਡਈ ਕ੍ਰੇਟਾ ਨੂੰ Saga SUV ਕੰਸੈਪਟ ਦੇ ਨਾਲ ਪੇਸ਼ਕੀਤਾ ਜਾਵੇਗਾ। ਦੱਸਦੇਈਏ ਕਿ ਸਾਓ ਪਾਉਲੋ ਮੋਟਰ ਸ਼ੋਅ 8 ਨਵੰਬਰ ਤੋਂ 18 ਨਵੰਬਰ ਤਕ ਚੱਲੇਗਾ। 

ਹੁੰਡਈ ਕ੍ਰੇਟਾ ਡਾਇਮੰਡ ਐਡੀਸ਼ਨ ਐੱਸ.ਯੂ.ਵੀ. 2017 ਵਾਲੀ ਨਵੀਂ ਕ੍ਰੇਟਾ ’ਤੇ ਆਧਾਰਿਤ ਹੈ। ਇਸ ਮਾਡਲ ’ਚ ਪੈਨਾਰੋਮਿਕ ਸਨਰੂਫ, ਯੂਨੀਕ ਐਕਸਟੀਰੀਅਰ ਪੇਂਟ ਸ਼ੇਡਸ ਅਤੇ ਪ੍ਰੀਮੀਅਮ ਕਲਟਿਡ ਲੈਦਰ ਸੀਟਾਂ ਦਿੱਤੀਆਂ ਜਾਣਗੀਆਂ। ਕ੍ਰੇਟਾ ਡਾਇਮੰਡ ਐਡੀਸ਼ਨ ਇਸ ਐੱਸ.ਯੂ.ਵੀ. ਦਾ ਟਾਪ ਵੇਰੀਐਂਟ ਹੋ ਸਕਦੀ ਹੈ। 

ਸਾਊਥ ਅਮਰੀਕੀ ਬਾਜ਼ਾਰ ’ਚ ਹੁੰਡਈ ਕ੍ਰੇਟਾ ਡੀਜ਼ਲ ਇੰਜਣ ਆਪਸ਼ਨ ’ਚ ਉਪਲੱਬਧ ਨਹੀਂ ਹੈ। ਇਥੇ ਇਹ ਫਲੈਕਸੀ-ਫਿਊਲ ਇੰਜਣ ਦੇ ਦੋ ਆਪਸ਼ਨ ’ਚ ਆਉਂਦੀ ਹੈ। ਇਕ 1.6-ਲੀਟਰ ਇੰਜਣ ਹੈ ਜੋ 130hp ਦੀ ਪਾਵਰ ਪੈਦਾ ਕਰਦਾ ਹੈ। ਇਸ ਵਿਚ ਮੈਨੁਅਲ ਅਤੇ ਆਟੋਮੈਟਿਕ, ਦੋਵੇਂ ਗਿਅਰਬਾਕਸ ਮਿਲਦੇ ਹਨ। ਦੂਜਾ 2.0 ਲੀਟਰ ਇੰਜਣ ਹੈ, ਜੋ 166hp ਦੀ ਪਾਵਰ ਪੈਦਾ ਕਰਦਾ ਹੈ। ਇਸ ਵਿਚ ਆਟੋਮੈਟਿਕ ਗਿਅਰਬਾਕਸ ਸਟੈਂਡਰਡ ਦਿੱਤਾ ਗਿਆ ਹੈ। 

ਭਾਰਤੀ ਬਾਜ਼ਾਰ ’ਚ ਹੁੰਡਈ ਨੇ ਮਈ ’ਚ ਕ੍ਰੇਟਾ ਦਾ ਫੇਸਲਿਫਟ ਵਰਜਨ ਲਾਂਚ ਕੀਤਾ ਸੀ। ਕ੍ਰੇਟਾ ਦੇ ਫੇਸਲਿਫਟ ਵਰਜਨ ਨੂੰ 6 ਵੇਰੀਐਂਟਸ, E, E+, S, SX, SX dual tone ਅਤੇ SX (O) ’ਚ ਵੇਚਿਆ ਜਾਂਦਾ ਹੈ। ਇਸ ਵਿਚ 1.4-ਲੀਟਰ ਅਤੇ 1.6 ਲੀਟਰ ਡੀਜ਼ਲ ਯੂਨਿਟਸ ਦੇ ਨਾਲ ਹੀ 1.6 ਲੀਟਰ ਪੈਟਰੋਲ ਯੂਨਿਟ ਦਾ ਆਪਸ਼ਨ ਹੈ। ਇਸ ਦੀ ਮਾਈਲੇਜ ਵੇਰੀਐਂਟਸ ਦੇ ਹਿਸਾਬ ਨਾਲ 14.8 Kmpl ਤੋਂ ਲੈ ਕੇ 20.5 Kmpl ਤਕ ਹੈ।


Related News